Vitamins overdose effects: ਕੋਰੋਨਾ ਵਾਇਰਸ ਤੋਂ ਬਚਣ ਲਈ ਲੋਕਾਂ ਨੂੰ ਇਮਿਊਨਿਟੀ ਵਧਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ। ਉੱਥੇ ਹੀ ਇਮਿਊਨਿਟੀ ਵਧਾਉਣ ਲਈ ਮਾਹਰ ਵਿਟਾਮਿਨ ਸੀ ਨਾਲ ਭਰਪੂਰ ਭੋਜਨ ਖਾਣ ਲਈ ਕਹਿ ਰਹੇ ਹਨ ਪਰ ਲੋਕ ਇਸਦੇ ਲਈ ਗੋਲੀਆਂ ਅਤੇ ਕੈਪਸੂਲ ਵੀ ਲੈ ਰਹੇ ਹਨ ਜੋ ਸਿਹਤ ਨੂੰ ਨੁਕਸਾਨ ਪਹੁੰਚਾ ਰਹੇ। ਅਜਿਹਾ ਇਸ ਲਈ ਕਿਉਂਕਿ ਵਿਟਾਮਿਨ ਸੀ ਦੀ ਜ਼ਿਆਦਾ ਮਾਤਰਾ ਸਿਹਤ ਨੂੰ ਵੀ ਨੁਕਸਾਨ ਪਹੁੰਚਾਉਂਦੀ ਹੈ, ਜਿਸ ਨਾਲ ਕਿਡਨੀ, ਅੱਖਾਂ ‘ਤੇ ਅਸਰ ਪੈਂਦਾ ਹੈ। ਅਜਿਹੇ ‘ਚ ਇਹ ਜ਼ਰੂਰੀ ਹੈ ਕਿ ਤੁਸੀਂ ਲਿਮਿਟ ‘ਚ ਵਿਟਾਮਿਨ ਸੀ ਸਪਲੀਮੈਂਟਸ ਲਓ।
ਦਿਨ ਭਰ ‘ਚ ਕਿੰਨੀ ਮਾਤਰਾ ਜ਼ਰੂਰੀ: ਵਿਟਾਮਿਨ ‘ਸੀ’ ਯਾਨਿ ਐਸਕੋਰਬਿਕ ਐਸਿਡ ਜੋ ਸਰੀਰ ਦੇ ਸਰਕੂਲੇਟਰੀ ਤੰਤਰ ਕਿਰਿਆ ਨੂੰ ਸਹੀ ਰੱਖਦਾ ਹੈ। ਨਾਲ ਹੀ ਇਸ ਨਾਲ ਸਕਰਵੀ ਰੋਗਾਂ ਤੋਂ ਵੀ ਬਚਾਅ ਰਹਿੰਦਾ ਹੈ ਅਤੇ ਇਮਿਊਨਿਟੀ ਵੀ ਵੱਧਦੀ ਹੈ।
- ਛੋਟੇ ਬੱਚਿਆਂ ਲਈ – 40-45mg
- 14 ਤੋਂ 18 ਸਾਲ ਦੇ ਬੱਚੇ – 75mg
- 18 ਤੋਂ ਜ਼ਿਆਦਾ ਉਮਰ ਦੇ ਲੋਕ – 90mg
- ਗਰਭਵਤੀ ਔਰਤਾਂ – 85mg
- ਬ੍ਰੈਸਟਫੀਡਿੰਗ ਵਾਲੀਆਂ ਔਰਤਾਂ – 120mg ਵਿਟਾਮਿਨ ਸੀ ਲੈਣਾ ਚਾਹੀਦਾ ਹੈ।
ਆਓ ਅਸੀਂ ਤੁਹਾਨੂੰ ਦੱਸਦੇ ਹਾਂ ਵਿਟਾਮਿਨ ਸੀ ਦੇ ਜ਼ਿਆਦਾ ਸੇਵਨ ਨਾਲ ਸਰੀਰ ਨੂੰ ਕੀ ਨੁਕਸਾਨ ਹੋ ਸਕਦੇ ਹਨ…
- ਜ਼ਿਆਦਾ ਵਿਟਾਮਿਨ ਸੀ ਲੈਣ ਨਾਲ ਪੇਟ ਵਿੱਚ ਜਲਣ, ਉਲਟੀਆਂ, ਦਸਤ, ਪੇਟ ਵਿੱਚ ਕੜਵੱਲ, ਕਬਜ਼ ਜਿਹੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਨਾਲ ਹੀ ਇਸ ਨਾਲ ਗਲੇ ਵਿਚ ਖਰਾਸ਼, ਰੁੱਖਾਪਣ ਅਤੇ ਥਕਾਵਟ ਵੀ ਮਹਿਸੂਸ ਹੁੰਦੀ ਹੈ।
- ਵਿਟਾਮਿਨ ਸੀ ਦੀ ਜ਼ਿਆਦਾ ਮਾਤਰਾ ਅੱਖਾਂ ਲਈ ਸਹੀ ਨਹੀਂ ਹੈ। ਇਸ ਨਾਲ ਅੱਖਾਂ ਵਿੱਚ ਰੁਖੇਪਣ, ਜਲਣ ਦੀ ਪ੍ਰੇਸ਼ਾਨੀ ਹੋ ਸਕਦੀ ਹੈ। ਉੱਥੇ ਹੀ ਖੋਜ ਦੇ ਅਨੁਸਾਰ ਵਿਟਾਮਿਨ ਈ ਦੀ ਜ਼ਿਆਦਾ ਮਾਤਰਾ ਅੱਖਾਂ ਦੀ ਰੋਸ਼ਨੀ ਨੂੰ ਘਟਾਉਂਦੀ ਹੈ।
- ਵਿਟਾਮਿਨਜ਼ ਦੀ ਓਵਰਡੋਜ਼ ਮਾਸਪੇਸ਼ੀਆਂ ਵਿੱਚ ਅਕੜਨ ਵੀ ਪੈਂਦਾ ਕਰ ਸਕਦੀ ਹੈ। ਇਸ ਦੇ ਕਾਰਨ ਤੁਹਾਨੂੰ ਸਰੀਰ ‘ਚ ਬੇਲੋੜਾ ਦਰਦ ਹੋ ਸਕਦਾ ਹੈ।
- ਵਿਟਾਮਿਨਜ਼ ਦੀ ਓਵਰਡੋਜ਼ ਕਿਡਨੀ ਸਟੋਨ ਦੀ ਸਮੱਸਿਆ ਦਾ ਇਕ ਕਾਰਨ ਹੈ। ਵਿਟਾਮਿਨ ਡੀ ਦੀ ਜ਼ਿਆਦਾ ਮਾਤਰਾ ਲੈਣ ਨਾਲ ਕਿਡਨੀ ਸਟੋਨ ਦੀ ਸਮੱਸਿਆ ਹੋ ਸਕਦੀ ਹੈ।
ਵਿਟਾਮਿਨ, ਜੋ ਸਰੀਰ ਨੂੰ ਨੁਕਸਾਨ ਪਹੁੰਚਾਉਂਦੇ ਹਨ
- ਵਿਟਾਮਿਨ ਸੀ ਅਤੇ ਈ ਦੀ ਓਵਰਡੋਜ਼ ਅੰਨ੍ਹੇਪਣ, ਹੱਡੀਆਂ ਨਾਲ ਸਬੰਧਤ ਬਿਮਾਰੀਆਂ, ਵਾਲਾਂ ਦਾ ਝੜਨਾ, ਸਕਿਨ ‘ਚ ਰੁੱਖਾਪਣ ਅਤੇ ਭਾਰ ਘਟਾਉਣ ਦਾ ਕਾਰਨ ਬਣ ਸਕਦੀ ਹੈ।
- ਮਾਹਰਾਂ ਅਨੁਸਾਰ ਵਿਟਾਮਿਨ ਬੀ ਦੀ ਓਵਰਡੋਜ਼ ਨਾੜੀਆਂ ਵਿਚ ਸਮੱਸਿਆਵਾਂ ਪੈਦਾ ਕਰਦੀ ਹੈ।
- ਵਿਟਾਮਿਨ ਡੀ ਦੀ ਜ਼ਿਆਦਾ ਮਾਤਰਾ ਕਿਡਨੀ ਸਟੋਨ, ਉਲਟੀਆਂ ਅਤੇ ਮਾਸਪੇਸ਼ੀਆਂ ਵਿੱਚ ਦਰਦ ਦਾ ਕਾਰਨ ਬਣ ਸਕਦੀ ਹੈ। ਅਧਿਐਨ ਦੇ ਅਨੁਸਾਰ ਖੂਨ ਵਿੱਚ ਵਿਟਾਮਿਨ ਡੀ ਲੈਵਲ ਜ਼ਿਆਦਾ ਹੋਣ ਨਾਲ ਹਾਰਟ ਅਟੈਕ ਦਾ ਖ਼ਤਰਾ ਵੀ ਹੋ ਸਕਦਾ ਹੈ।
- ਵਿਟਾਮਿਨ ਈ ਅਤੇ ਕੇ ਨਾਲ ਸਰੀਰ ਵਿਚ ਬਲੀਡਿੰਗ ਦਾ ਖ਼ਤਰਾ ਰਹਿੰਦਾ ਹੈ। ਉੱਥੇ ਹੀ ਵਿਟਾਮਿਨ ਈ ਦੀਆਂ ਗੋਲੀਆਂ ਲੈਂਦੇ ਰਹਿਣ ਕਾਰਨ 3-4 ਸਾਲਾਂ ਵਿਚ ਸਿਰ ਦਰਦ ਦੀ ਸਮੱਸਿਆ ਹੋਣ ਲੱਗਦੀ ਹੈ। ਨਾਲ ਹੀ ਇਸ ਨਾਲ ਅੱਖਾਂ ‘ਤੇ ਵੀ ਅਸਰ ਪੈਂਦਾ ਹੈ।
ਕੋਈ ਵੀ ਚੀਜ਼ ਉਦੋਂ ਤੱਕ ਲਾਭ ਦਿੰਦੀ ਹੈ ਜਦੋਂ ਤੱਕ ਉਸ ਨੂੰ ਲਿਮਿਟ ‘ਚ ਲਿਆ ਜਾਵੇ। ਜੇ ਤੁਹਾਡੇ ਸਰੀਰ ਵਿਚ ਕੋਈ ਕਮੀ ਹੈ ਤਾਂ ਪਹਿਲਾਂ ਆਪਣੇ ਡਾਕਟਰ ਨਾਲ ਸਲਾਹ ਕਰੋ। ਨਾਲ ਹੀ ਗੋਲੀਆਂ ਅਤੇ ਸਪਲੀਮੈਂਟਸ ਦੀ ਬਜਾਏ ਪਹਿਲਾਂ ਫੂਡਜ਼ ਨਾਲ ਇਸ ਦੀ ਕਮੀ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੋ। ਜੇ ਅਜਿਹਾ ਨਾ ਹੋਵੇ ਤਾਂ ਉਦੋਂ ਤੁਸੀਂ ਸਲਾਹ ਲੈ ਕੇ ਦੂਸਰੇ ਸਪਲੀਮੈਂਟਸ ਦਾ ਸੇਵਨ ਕਰੋ।