Walking sugar level control: ਸ਼ੂਗਰ ਦੀ ਬਿਮਾਰੀ ਵੀ ਇੱਕ ਵੱਡੀ ਸਮੱਸਿਆ ਬਣ ਗਈ ਹੈ। 10 ‘ਚੋਂ ਇੱਕ ਵਿਅਕਤੀ ਇਸ ਸਮੱਸਿਆ ਤੋਂ ਪੀੜਤ ਹੈ। ਇਹ ਸਮੱਸਿਆ ਉਦੋਂ ਹੁੰਦੀ ਹੈ ਜਦੋਂ ਸਰੀਰ ‘ਚ ਗਲੂਕੋਜ਼ ਲੈਵਲ ਵੱਧ ਜਾਂਦਾ ਹੈ। ਗਲੂਕੋਜ਼ ਨੂੰ ਸੰਤੁਲਿਤ ਕਰਨ ‘ਚ ਇੰਸੁਲਿਨ ਮਦਦ ਕਰਦਾ ਹੈ। ਇੰਸੁਲਿਨ ਪੈਨਕ੍ਰੀਅਸ ਤੋਂ ਨਿਕਲਣ ਵਾਲਾ ਇੱਕ ਅਜਿਹਾ ਹਾਰਮੋਨ ਹੁੰਦਾ ਹੈ ਜੋ ਖੂਨ ‘ਚ ਗਲੂਕੋਜ਼ ਲੈਵਲ ਨੂੰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ। ਹਾਲ ਹੀ ‘ਚ ਹੋਈ ਇਕ ਖੋਜ ‘ਚ ਇਹ ਸਾਬਤ ਹੋਇਆ ਹੈ ਕਿ ਭੋਜਨ ਤੋਂ ਬਾਅਦ ਕੁਝ ਦੇਰ ਸੈਰ ਕਰਨ ਨਾਲ ਬਲੱਡ ਸ਼ੂਗਰ ਲੈਵਲ ਨੂੰ ਘੱਟ ਕੀਤਾ ਜਾ ਸਕਦਾ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਖੋਜ ਨੇ ਕੀ ਸਾਬਤ ਕੀਤਾ…
ਹਲਕੀ ਸੈਰ ਨਾਲ ਕੰਟਰੋਲ ਹੋਵੇਗੀ ਸ਼ੂਗਰ: ਇਕ ਖੋਜ ਅਨੁਸਾਰ ਕਿ ਲੰਬੇ ਸਮੇਂ ਤੱਕ ਬੈਠਣ, ਖੜ੍ਹੇ ਹੋਣ ਅਤੇ ਤੁਰਨ ਵਰਗੀਆਂ ਹਲਕੀ ਸਰੀਰਕ ਗਤੀਵਿਧੀਆਂ ਦਿਲ ਦੀ ਸਿਹਤ ‘ਚ ਇੰਸੁਲਿਨ ਅਤੇ ਬਲੱਡ ਸ਼ੂਗਰ ਲੈਵਲ ਨੂੰ ਪ੍ਰਭਾਵਿਤ ਕਰਦੀਆਂ ਹਨ। ਖੋਜ ਦੇ ਨਤੀਜਿਆਂ ਅਨੁਸਾਰ ਮਾਹਿਰਾਂ ਨੇ ਦੱਸਿਆ ਕਿ ਜੇਕਰ ਤੁਸੀਂ ਲੰਚ, ਡਿਨਰ ਤੋਂ ਬਾਅਦ ਬੈਠਣ ਜਾਂ ਲੇਟਣ ਦੀ ਬਜਾਏ 2-5 ਮਿੰਟ ਹਲਕੀ ਸੈਰ ਕਰੋ ਤਾਂ ਬਲੱਡ ਸ਼ੂਗਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਭਾਵੇਂ ਤੁਸੀਂ ਖਾਣੇ ਤੋਂ ਬਾਅਦ ਥੋੜ੍ਹੀ ਦੇਰ ਲਈ ਖੜ੍ਹੇ ਹੋਵੋ, ਤੁਹਾਡੇ ਬਲੱਡ ਸ਼ੂਗਰ ਲੈਵਲ ਘੱਟ ਸਕਦਾ ਹੈ। ਮਾਹਿਰਾਂ ਨੇ ਦੱਸਿਆ ਕਿ ਲਾਈਟ ਐਕਟਿਵਿਟੀਜ਼ ਤੁਹਾਡੀ ਸਿਹਤ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦੀਆਂ ਹਨ।
ਕਿਵੇਂ ਵਧਦਾ ਹੈ ਸ਼ੂਗਰ ਲੈਵਲ: ਖੋਜ ਦੇ ਅਨੁਸਾਰ ਜਦੋਂ ਵੀ ਤੁਸੀਂ ਕਿਸੇ ਵੀ ਕਾਰਬੋਹਾਈਡਰੇਟ ਨਾਲ ਭਰਪੂਰ ਭੋਜਨ ਦਾ ਸੇਵਨ ਕਰਦੇ ਹੋ ਤਾਂ ਇਹ ਤੁਹਾਡੇ ਬਲੱਡ ਸ਼ੂਗਰ ਲੈਵਲ ਨੂੰ ਵਧਾ ਸਕਦਾ ਹੈ। ਜਿਵੇਂ-ਜਿਵੇਂ ਸਰੀਰ ‘ਚ ਬਲੱਡ ਸ਼ੂਗਰ ਲੈਵਲ ਵਧਦਾ ਹੈ ਇਨਸੁਲਿਨ ਨਾਂ ਦਾ ਹਾਰਮੋਨ ਵਧਦਾ ਹੈ। ਇਹ ਹਾਰਮੋਨ ਖੂਨ ਰਾਹੀਂ ਸੈੱਲਾਂ ਤੱਕ ਗਲੂਕੋਜ਼ ਭੇਜਦਾ ਹੈ। ਖੂਨ ਇਸ ਹਾਰਮੋਨ ਨੂੰ ਊਰਜਾ ਵਜੋਂ ਵਰਤਦਾ ਹੈ। ਪਰ ਬਲੱਡ ਸ਼ੂਗਰ ਲੈਵਲ ਅਤੇ ਇਨਸੁਲਿਨ ਦੇ ਵਿਚਕਾਰ ਲੈਵਲ ਬਹੁਤ ਨਾਜ਼ੁਕ ਹੈ। ਜੇਕਰ ਬਲੱਡ ਸ਼ੂਗਰ ਲੈਵਲ ਲਗਾਤਾਰ ਵਧਦਾ ਰਹਿੰਦਾ ਹੈ ਤਾਂ ਸੈੱਲ ਵੀ ਇਨਸੁਲਿਨ ਪ੍ਰਤੀ ਜਵਾਬ ਦੇਣਾ ਬੰਦ ਕਰ ਦਿੰਦੇ ਹਨ। ਜਿਸ ਕਾਰਨ ਪ੍ਰੀ-ਡਾਇਬਟੀਜ਼ ਜਾਂ ਟਾਈਪ 2 ਡਾਇਬਟੀਜ਼ ਦਾ ਖ਼ਤਰਾ ਵੀ ਹੋ ਸਕਦਾ ਹੈ।
ਨਿਯਮਤ ਸੈਰ ਨਾਲ ਘੱਟ ਹੋ ਸਕਦਾ ਸ਼ੂਗਰ ਲੈਵਲ: ਜੇਕਰ ਤੁਸੀਂ ਖਾਣੇ ਤੋਂ ਬਾਅਦ ਹਲਕੀ ਸੈਰ ਕਰਦੇ ਹੋ ਤਾਂ ਤੁਹਾਡਾ ਬਲੱਡ ਸ਼ੂਗਰ ਲੈਵਲ ਘੱਟ ਸਕਦਾ ਹੈ। ਇਸ ਨਾਲ ਇਨਸੁਲਿਨ ਲੈਵਲ ਵੀ ਠੀਕ ਰਹਿੰਦਾ ਹੈ। ਜੇਕਰ ਤੁਸੀਂ ਦਿਨ ਭਰ ਥੋੜ੍ਹੀ ਜਿਹੀ ਸੈਰ ਕਰਦੇ ਹੋ ਤਾਂ ਇਹ ਸਿਹਤ ਲਈ ਵੀ ਫਾਇਦੇਮੰਦ ਹੋ ਸਕਦਾ ਹੈ। ਮਾਹਿਰਾਂ ਨੇ ਇਹ ਵੀ ਸੁਝਾਅ ਦਿੱਤਾ ਕਿ ਜੇਕਰ ਤੁਸੀਂ ਸਾਰਾ ਦਿਨ ਬੈਠ ਕੇ ਕੰਮ ਕਰਦੇ ਹੋ ਤਾਂ ਘੱਟੋ-ਘੱਟ ਹਰ 20-30 ਮਿੰਟਾਂ ਬਾਅਦ ਉੱਠ ਕੇ ਸੈਰ ਕਰੋ।
ਡਾਇਟ ਨਾਲ ਕਰੋ ਕੰਟਰੋਲ: ਜੇਕਰ ਤੁਸੀਂ ਸ਼ੂਗਰ ਵਰਗੀ ਖ਼ਤਰਨਾਕ ਬਿਮਾਰੀ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਤੁਹਾਨੂੰ ਵਿਜਨ ਲੋਸ, ਹਾਰਟ ਅਟੈਕ, ਸਟ੍ਰੋਕ ਅਤੇ ਕਿਡਨੀ ਦੀ ਬਿਮਾਰੀ ਦਾ ਸਾਹਮਣਾ ਨਾ ਕਰਨਾ ਪਵੇ। ਮਾਹਿਰਾਂ ਅਨੁਸਾਰ ਜੇਕਰ ਤੁਸੀਂ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ‘ਚ ਰੱਖਣਾ ਚਾਹੁੰਦੇ ਹੋ ਤਾਂ ਭਰਪੂਰ ਮਾਤਰਾ ‘ਚ ਫਲਾਂ ਅਤੇ ਸਬਜ਼ੀਆਂ ਦੇ ਨਾਲ-ਨਾਲ ਹੈਲਥੀ ਡਾਇਟ ਦਾ ਸੇਵਨ ਕਰੋ, ਵਜ਼ਨ ਨੂੰ ਕੰਟਰੋਲ ‘ਚ ਰੱਖੋ, ਫਿਜੀਕਲ ਐਕਟੀਵਿਟੀ ਨਿਯਮਤ ਰੂਪ ‘ਚ ਕਰੋ। ਇਸ ਤੋਂ ਇਲਾਵਾ ਆਪਣੇ ਬਲੱਡ ਸ਼ੂਗਰ ਲੈਵਲ ਨੂੰ ਵੀ ਚੈੱਕ ਕਰਦੇ ਰਹੋ। ਦਿਨ ਭਰ ਕਿਸੇ ਨਾ ਕਿਸੇ ਚੀਜ਼ ਦਾ ਸੇਵਨ ਕਰਨਾ ਯਕੀਨੀ ਬਣਾਓ। ਭੁੱਖੇ ਨਾ ਰਹੋ ਜੂਸ, ਸੋਡਾ ਅਤੇ ਅਲਕੋਹਲ ਦੀ ਬਜਾਏ ਜ਼ਿਆਦਾ ਪਾਣੀ ਪੀਓ।