ਡਾਇਬਟੀਜ਼ ਵਰਗੀ ਸਾਈਲੈਂਟ ਕਿਲਰ ਬੀਮਾਰੀ ਤੁਹਾਡੀ ਓਵਰਆਲ ਹੈਲਥ ਨੂੰ ਬੁਰੀ ਤਰ੍ਹਾਂ ਤੋਂ ਪ੍ਰਭਾਵਿਤ ਕਰ ਸਕਦੀ ਹੈ। ਹੈਲਥ ਮਾਹਿਰਾਂ ਮੁਤਾਬਕ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਕੇ ਡਾਇਬਟੀਜ਼ ਨੂੰ ਕਾਫੀ ਹੱਦ ਤੱਕ ਮੈਨੇਜ ਕੀਤਾ ਜਾ ਸਕਦਾ ਹੈ। ਹਾਲਾਂਕਿ ਆਯੁਰਵੇਦ ਮੁਤਾਬਕ ਕੁਝ ਨੈਚੁਰਲ ਚੀਜ਼ਾਂ ਨੂੰ ਰੋਜ਼ਾਨਾ ਸਹੀ ਮਾਤਰਾ ਵਿਚ ਖਾਣ ਨਾਲ ਤੁਸੀਂ ਡਾਇਬਟੀਜ਼ ਨੂੰ ਕੰਟਰੋਲ ਕਰ ਸਕਦੇ ਹੋ। ਆਓ ਅਜਿਹੀਆਂ ਹੀ ਕੁਝ ਔਸ਼ਧੀ ਗੁਣਾ ਨਾਲ ਭਰਪੂਰ ਚੀਜ਼ਾਂ ਬਾਰੇ ਜਾਣਦੇ ਹਾਂ।
ਫਾਇਦੇਮੰਦ ਸਾਬਤ ਹੋਵੇਗਾ ਤ੍ਰਿਫਲਾ ਪਾਊਡਰ
ਕੀ ਤੁਸੀਂ ਕਦੇ ਤ੍ਰਿਫਲਾ ਪਾਊਡਰ ਦਾ ਸੇਵਨ ਕੀਤਾ ਹੈ। ਅਗਰ ਨਹੀਂ ਤਾਂ ਡਾਇਬਟੀਜ਼ ਨੂੰ ਮੈਨੇਜ ਕਰਨ ਲਈ ਤ੍ਰਿਫਲਾ ਪਾਊਡਰ ਆਪਣੀ ਰੋਜ਼ਾਨਾ ਡਾਇਟ ਦਾ ਹਿੱਸਾ ਬਣਾ ਲਓ। ਤ੍ਰਿਫਲਾ ਪਾਊਡਰ ਨਾ ਸਿਰਫ ਤੁਹਾਡੇ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ਵਿਚ ਸਗੋਂ ਕਬਜ਼ ਵਰਗੀ ਪੇਟ ਨਾਲ ਜੁੜੀ ਸਮੱਸਿਆ ਨੂੰ ਦੂਰ ਕਰਨ ਵਿਚ ਵੀ ਕਾਰਗਰ ਸਾਬਤ ਹੋ ਸਕਦਾ ਹੈ। ਐਂਟੀ ਆਕਸੀਡੈਂਟ ਗੁਣਾਂ ਨਾਲ ਭਰਪੂਰ ਤ੍ਰਿਫਲਾ ਪਾਊਡਰ ਤੁਹਾਡੇ ਭਾਰ ਨੂੰ ਘੱਟ ਕਰਨ ਵਿਚ ਕਾਫੀ ਹੱਦ ਤੱਕ ਮਦਦ ਕਰਦਾ ਹੈ।
ਡਾਇਟ ਵਿਚ ਸ਼ਾਮਲ ਕਰੋ ਐਲੋਵੇਰਾ ਜੂਸ
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਐਲੋਵੇਰਾ ਜੂ ਵਿਚ ਪਾਏ ਜਾਣ ਵਾਲੇ ਸਾਰੇ ਤੱਤ ਤੁਹਾਡੇ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਕੇ ਡਾਇਬਟੀਜ਼ ਵਰਗੀ ਬੀਮਾਰੀ ਨੂੰ ਕਾਫੀ ਹੱਦ ਤੱਕ ਮੈਨੇਜ ਕਰ ਸਕਦੇ ਹਨ। ਆਯੁਰਵੇਦ ਮੁਤਾਬਕ ਐਲੋਵੇਰਾ ਜੂਸ ਨੂੰ ਲੱਸੀ ਨਾਲ ਪੀਣਾ ਤੁਹਾਡੀ ਸਿਹਤ ਲਈ ਕਾਫੀ ਫਾਇਦੇਮੰਦ ਸਾਬਤ ਹੋ ਸਕਦਾ ਹੈ। ਬੇਹਤਰ ਨਤੀਜੇ ਹਾਸਲ ਕਰਨ ਲਈ ਐਲੋਵੇਰਾ ਜੂਸ ਤੇ ਲੱਸੀ ਦੋਵੇਂ ਹੀ ਫ੍ਰੈਸ਼ ਹੋਣੇ ਚਾਹੀਦੇ ਹਨ।
ਨਿਯਮ ਨਾਲ ਜ਼ਰੂਰ ਖਾਓ ਆਂਵਲਾ
ਆਯੁਰਵੇਦ ਮੁਤਾਬਕ ਡਾਇਬਟੀਜ਼ ਦੇ ਮਰੀਜ਼ਾਂ ਨੂੰ ਹਰ ਰੋਜ਼ ਆਂਵਲਾ ਜ਼ਰੂਰ ਖਾਣਾ ਚਾਹੀਦਾ ਹੈ। ਵਿਟਾਮਿਨ ਸੀ ਤੇ ਐਂਟੀ ਆਕਸੀਡੈਂਟਸ ਨਾਲ ਭਰਪੂਰ ਇਸ ਜੜ੍ਹੀ ਬੂਟੀ ਦਾ ਸੇਵਨ ਕਰਕੇ ਤੁਸੀਂ ਆਪਣੇ ਬਲੱਡ ਸ਼ੂਗਰ ਲੈਵਲ ਨੂੰ ਕਾਫੀ ਹੱਦ ਤੱਕ ਕੰਟਰੋਲ ਕਰ ਸਕਦੇ ਹੋ। ਆਂਵਲਾ ਨੂੰ ਸ਼ੂਗਰ ਨਾਸ਼ਕ ਵੀ ਕਿਹਾ ਜਾਂਦਾ ਹੈ। ਹਰ ਰੋਜ਼ ਨਿਯਮ ਨਾਲ ਆਂਵਲਾ ਖਾ ਕੇ ਤੁਸੀਂ ਆਪਣੀ ਸਿਹਤ ਨੂੰ ਮਜ਼ਬੂਤ ਬਣਾ ਸਕਦੇ ਹੋ।
ਵੀਡੀਓ ਲਈ ਕਲਿੱਕ ਕਰੋ -: