ਅੱਜ ਦੇ ਸਮੇਂ ਵਿਚ ਸਬਜ਼ੀਆਂ ‘ਤੇ ਪੈਸਟੀਸਾਈਡਸ, ਵੈਕਸ ਤੇ ਗੰਦਗੀ ਦਾ ਖਤਰਾ ਵਧ ਗਿਆ ਹੈ। ਇਸੇ ਵਜ੍ਹਾ ਤੋਂ ਲੋਕ ਉਨ੍ਹਾਂ ਨੂੰ ਸਾਫ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਘਰੇਲੂ ਉਪਾਅ ਅਪਣਾਉਂਦੇ ਹਨ ਜਿਨ੍ਹਾਂ ਵਿਚ ਬੇਕਿੰਗ ਸੋਡਾ ਸਭ ਤੋਂ ਜ਼ਿਆਦਾ ਚਰਚਾ ਵਿਚ ਰਹਿੰਦਾ ਹੈ। ਸਿਹਤ ਮਾਹਿਰਾਂ ਮੁਤਾਬਕ ਬੇਕਿੰਗ ਸੋਡਾ ਇਕ ਹਲਕਾ ਖਾਰੀ ਏਜੰਟ ਹੈ ਜੋ ਸਬਜ਼ੀਆਂ ਦੀ ਸਤ੍ਹਾ ‘ਤੇ ਕੁਝ ਕੀਟਨਾਸ਼ਕਾਂ ਦੀ ਰਹਿੰਦ-ਖੂੰਹਦ ਨੂੰ ਹਟਾਉਣ ਵਿੱਚ ਮਦਦ ਕਰ ਸਕਦਾ ਹੈ।
ਹਾਲਾਂਕਿ ਇਹ ਸਮਝਣਾ ਜ਼ਰੂਰੀ ਹੈ ਕਿ ਬੇਕਿੰਗ ਸੋਡਾ ਸਾਰੇ ਤਰ੍ਹਾਂ ਦੇ ਕੈਮੀਕਲਸ ਨੂੰ ਪੂਰੀ ਤਰ੍ਹਾਂ ਤੋਂ ਖਤਮ ਨਹੀਂ ਕਰਦਾ। ਇਹ ਸਿਰਫ ਸਬਜ਼ੀਆਂ ਦੀ ਉਪਰੀ ਸਤ੍ਹਾ ‘ਤੇ ਮੌਜੂਦ ਗੰਦਗੀ ਤੇ ਪੈਸਟੀਸਾਈਡਸ ‘ਤੇ ਪ੍ਰਭਾਵ ਪਾਉਂਦਾ ਹੈ। ਜੇਕਰ ਇਸ ਦਾ ਜ਼ਿਆਦਾ ਇਸਤੇਮਾਲ ਕੀਤਾ ਜਾਵੇ ਜਾਂ ਸਬਜ਼ੀਆਂ ਨੂੰ ਲੰਬੇ ਸਮੇਂ ਤਕ ਇਸ ਵਿਚ ਭਿਉਂ ਕੇ ਰੱਖਿਆ ਜਾਵੇ ਤਾਂ ਉਸ ਦੇ ਪੋਸ਼ਕ ਤੱਤ ਤੇ ਸੁਆਦ ਦੋਵੇਂ ਪ੍ਰਭਾਵਿਤ ਹੋ ਸਕਦੇ ਹਨ।
ਬੇਕਿੰਗ ਸੋਡੇ ਨਾਲ ਸਬਜ਼ੀਆਂ ਧੋਣ ਦੇ ਫਾਇਦੇ
ਸਤ੍ਹਾ ‘ਤੇ ਮੌਜੂਦ ਗੰਦਗੀ ਤੇ ਵੈਕਸ ਹਟਾਉਣ ਵਿਚ ਕਾਰਗਰ
ਕੁਝ ਹਦ ਤਕ ਪੈਸਟੀਸਾਈਡ ਰੈਜ਼ਿਡਿਊ ਘੱਟ ਹੋ ਸਕਦੇ ਹਨ।
ਕੈਮੀਕਲ ਕਲੀਨਰ ਦੀ ਬਜਾਏ ਸਸਤਾ ਤੇ ਆਸਾਨੀ ਨਾਲ ਉਪਲਬਧ।
ਸਹੀ ਮਾਤਰਾ ਵਿਚ ਇਸਤੇਮਾਲ ਕਰਨ ‘ਤੇ ਸੁਰੱਖਿਅਤ ਮੰਨਿਆ ਜਾਂਦਾ ਹੈ।
ਬੇਕਿੰਗ ਸੋਡੇ ਨਾਲ ਕੀ ਨੁਕਸਾਨ ਹੋ ਸਕਦੇ ਹਨ
ਬੇਕਿੰਗ ਸੋਡੇ ਦੀ ਜ਼ਿਆਦਾ ਮਾਤਰਾ ਨਾਲ ਸਬਜ਼ੀਆਂ ਦਾ ਸੁਆਦ ਬਦਲ ਸਕਦਾ ਹੈ।
ਲੰਬੇ ਸਮੇਂ ਤੱਕ ਭਿਉਂ ਕੇ ਰੱਖਣ ਨਾਲ ਪੋਸ਼ਕ ਤੱਤ ਘੱਟ ਹੋ ਸਕਦੇ ਹਨ।
ਇਹ ਸਾਰੇ ਕੀਟਨਾਸ਼ਕਾਂ ਨੂੰ ਪੂਰੀ ਤਰ੍ਹਾਂ ਨਹੀਂ ਹਟਾਉਂਦਾ।
ਮਾਹਿਰਾਂ ਮੁਤਾਬਕ ਸਹੀ ਤਰੀਕਾ
1 ਲੀਟਰ ਪਾਣੀ ਵਿਚ ਅੱਧੇ ਤੋਂ 1 ਚੱਮਚ ਬੇਕਿੰਗ ਸੋਡਾ ਮਿਲਾਓ। ਸਬਜ਼ੀਆਂ ਨੂੰ 10-15 ਮਿੰਟ ਤੋਂ ਜ਼ਿਆਦਾ ਨਾ ਭਿਉਂ ਕੇ ਰੱਖੋ। ਬਾਅਦ ਵਿਚ ਸਾਫ ਵਹਿੰਦੇ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਓ ਤੇ ਪੱਤੇਦਾਰ ਸਬਜ਼ੀਆਂ ਨੂੰ ਹਲਕੇ ਹੱਥ ਨਾਲ ਰਗੜ ਕੇ ਸਾਫ ਕਰੋ।
ਮਾਹਿਰ ਮੰਨਦੇ ਹਨ ਕਿ ਸਾਦਾ ਵਹਿੰਦਾ ਪਾਣੀ 70 ਤੋਂ 80 ਫੀਸਦੀ ਗੰਦਗੀਤੇ ਬੈਕਟੀਰੀਆ ਹਟਾਉਣ ਵਿਚ ਸਮਰੱਥ ਹੁੰਦਾ ਹੈ। ਸੀਮਤ ਮਾਤਰਾ ਤੇ ਸਹੀ ਤਰੀਕੇ ਨਾਲ ਇਸ ਦਾ ਇਸਤੇਮਾਲ ਕੀਤਾ ਜਾਵੇਤਾਂ ਇਹ ਸੁਰੱਖਿਅਤ ਹੈ ਪਰ ਇਸ ਨੂੰ ਰੋਜ਼ਾਨਾ ਦੀ ਆਦਤ ਬਣਾਉਣ ਦੀ ਲੋੜ ਨਹੀਂ। ਸਾਫ ਪਾਣੀ ਨਾਲ ਚੰਗੀ ਤਰ੍ਹਾਂ ਧੋਣਾ ਹੁਣ ਵੀ ਸਭ ਤੋਂ ਆਸਾਨ ਤੇ ਜ਼ਰੂਰੀ ਤਰੀਕਾ ਹੈ। ਬੇਕਿੰਗ ਸੋਡਾ ਕਦੇ-ਕਦੇ ਵਾਧੂ ਸਫਾਈ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -:























