White spots skin care: ਹਰ ਔਰਤ ਚਾਹੁੰਦੀ ਹੈ ਕਿ ਉਸ ਦਾ ਚਿਹਰਾ ਸਾਫ਼ ਹੋਵੇ। ਸਕਿਨ ‘ਤੇ ਕਿਸੇ ਵੀ ਤਰ੍ਹਾਂ ਦੇ ਦਾਗ, ਪਿੰਪਲਸ ਅਤੇ ਤਿਲ ਨਾ ਹੋਣ। ਪਰ ਬਦਲਦਾ ਮੌਸਮ, ਧੂੜ-ਮਿੱਟੀ ਸਕਿਨ ਨੂੰ ਸਭ ਤੋਂ ਪਹਿਲਾਂ ਘੇਰਦੇ ਹਨ। ਖਾਸ ਤੌਰ ‘ਤੇ ਜਿਨ੍ਹਾਂ ਲੋਕਾਂ ਨੂੰ ਪਸੀਨਾ ਆਉਂਦਾ ਹੈ ਉਨ੍ਹਾਂ ਦੇ ਚਿਹਰੇ ‘ਤੇ ਚਿੱਟੇ ਧੱਬੇ ਨਜ਼ਰ ਆਉਣ ਲੱਗਦੇ ਹਨ। ਕਈ ਵਾਰ ਜ਼ਿਆਦਾ ਮੇਕਅੱਪ ਪ੍ਰੋਡਕਟਸ ਦੀ ਵਰਤੋਂ ਕਰਨ ਨਾਲ ਚਿਹਰੇ ‘ਤੇ ਸਫੇਦ ਡੋਟਸ ਵੀ ਹੋ ਸਕਦੇ ਹਨ। ਇਨ੍ਹਾਂ ਸਫੇਦ ਡੋਟਸ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਕੁਝ ਘਰੇਲੂ ਨੁਸਖਿਆਂ ਦੀ ਵਰਤੋਂ ਕਰ ਸਕਦੇ ਹੋ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ…
ਐਲੋਵੇਰਾ ਜੈੱਲ: ਤੁਸੀਂ ਐਲੋਵੇਰਾ ਜੈੱਲ ਦੀ ਵਰਤੋਂ ਕਰਕੇ ਸਕਿਨ ਦੇ ਚਿੱਟੇ ਡੋਟਸ ਨੂੰ ਦੂਰ ਕਰ ਸਕਦੇ ਹੋ। ਤਾਜ਼ਾ ਐਲੋਵੇਰਾ ਜੈੱਲ ਨੂੰ ਤੋੜਕੇ ਕਿਸੀ ਬਾਊਲ ‘ਚ ਕੱਢ ਲਓ। ਫਿਰ ਤੁਸੀਂ ਉਨ੍ਹਾਂ ਨੂੰ ਚਿੱਟੇ ਡੋਟਸ ‘ਤੇ ਲਗਾਓ। ਇਸ ਦੀ ਨਿਯਮਤ ਵਰਤੋਂ ਕਰਨ ਨਾਲ ਸਕਿਨ ਦੇ ਸਫੇਦ ਡੋਟਸ ਦੂਰ ਹੋ ਸਕਦੇ ਹਨ।
ਹਲਦੀ ਦੀ ਵਰਤੋਂ: ਹਲਦੀ ‘ਚ ਪਾਏ ਜਾਣ ਵਾਲੇ ਐਂਟੀਬੈਕਟੀਰੀਅਲ ਗੁਣ ਸਕਿਨ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ ‘ਚ ਮਦਦ ਕਰਦੇ ਹਨ। ਚਿਹਰੇ ਦੇ ਚਿੱਟੇ ਡੋਟਸ ਦੂਰ ਕਰਨ ਲਈ ਤੁਸੀਂ ਹਲਦੀ ਦੀ ਵਰਤੋਂ ਕਰ ਸਕਦੇ ਹੋ। ਹਲਦੀ ‘ਚ ਚੰਦਨ ਪਾਊਡਰ ਅਤੇ ਠੰਡੇ ਪਾਣੀ ਪਾ ਕੇ ਚੰਗੀ ਤਰ੍ਹਾਂ ਮਿਲਾਓ। ਇਸ ਤੋਂ ਬਾਅਦ ਇਸ ਮਿਸ਼ਰਣ ਨੂੰ ਸਫੇਦ ਦਾਣਿਆਂ ‘ਤੇ ਲਗਾਓ। ਤੁਸੀਂ ਹਫ਼ਤੇ ‘ਚ ਦੋ ਵਾਰ ਇਸ ਦੀ ਵਰਤੋਂ ਕਰ ਸਕਦੇ ਹੋ।
ਸ਼ਹਿਦ ਅਤੇ ਜੀਰੇ ਦੀ ਵਰਤੋਂ: ਤੁਸੀਂ ਚਿਹਰੇ ‘ਤੇ ਸ਼ਹਿਦ ਅਤੇ ਜੀਰੇ ਦੀ ਵਰਤੋਂ ਕਰਕੇ ਵੀ ਚਿੱਟੇ ਡੋਟਸ ਤੋਂ ਰਾਹਤ ਪਾ ਸਕਦੇ ਹੋ। ਸ਼ਹਿਦ ‘ਚ ਪਾਏ ਜਾਣ ਵਾਲੇ ਐਂਟੀਬੈਕਟੀਰੀਅਲ ਅਤੇ ਐਂਟੀਫੰਗਲ ਗੁਣ ਵੀ ਸਕਿਨ ਲਈ ਬਹੁਤ ਫਾਇਦੇਮੰਦ ਹੁੰਦੇ ਹਨ, ਦੂਜੇ ਪਾਸੇ ਜੀਰੇ ‘ਚ ਪਾਏ ਜਾਣ ਵਾਲੇ ਐਂਟੀਆਕਸੀਡੈਂਟ ਅਤੇ ਐਂਟੀਬੈਕਟੀਰੀਅਲ ਗੁਣ ਚਿਹਰੇ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ ‘ਚ ਵੀ ਮਦਦ ਕਰਦੇ ਹਨ। ਜੀਰੇ ਨੂੰ ਸ਼ਹਿਦ ‘ਚ ਮਿਲਾ ਕੇ ਸਕਿਨ ਦੇ ਸਫੇਦ ਡੋਟਸ ‘ਤੇ ਲਗਾਓ। ਸਮੱਸਿਆ ਹੱਲ ਹੋ ਜਾਵੇਗੀ।
ਟੀ ਟ੍ਰੀ ਆਇਲ ਦੀ ਵਰਤੋਂ: ਟੀ ਟ੍ਰੀ ਆਇਲ ‘ਚ ਐਂਟੀਬੈਕਟੀਰੀਅਲ ਗੁਣ ਪਾਏ ਜਾਂਦੇ ਹਨ। ਖਾਸ ਕਰਕੇ ਬਰਸਾਤ ਦੇ ਮੌਸਮ ‘ਚ ਚਿਹਰੇ ‘ਤੇ ਚਿੱਟੇ ਡੋਟਸ ਨਜ਼ਰ ਆਉਂਦੇ ਹਨ। ਉਨ੍ਹਾਂ ਤੋਂ ਰਾਹਤ ਪਾਉਣ ਲਈ ਤੁਸੀਂ ਸੰਕਰਮਿਤ ਥਾਂ ‘ਤੇ ਟੀ ਟ੍ਰੀ ਆਇਲ ਦੀ ਵਰਤੋਂ ਕਰ ਸਕਦੇ ਹੋ। ਤੁਸੀਂ ਟੀ ਟ੍ਰੀ ਆਇਲ ‘ਚ ਸੰਤਰੇ ਦਾ ਪਾਊਡਰ ਵੀ ਮਿਲਾ ਸਕਦੇ ਹੋ। ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਫਿਰ ਚਿਹਰੇ ‘ਤੇ ਲਗਾਓ। ਸਮੱਸਿਆ ਤੋਂ ਰਾਹਤ ਮਿਲੇਗੀ।
ਖੰਡ ਦੀ ਵਰਤੋਂ: ਤੁਸੀਂ ਖੰਡ ਦੀ ਵਰਤੋਂ ਕਰਕੇ ਚਿਹਰੇ ਦੇ ਚਿੱਟੇ ਡੋਟਸ ਦੂਰ ਕਰ ਸਕਦੇ ਹੋ। ਖੰਡ ‘ਚ ਥੋੜ੍ਹਾ ਜਿਹਾ ਟਮਾਟਰ ਦਾ ਰਸ ਮਿਲਾਓ। ਮਿਸ਼ਰਣ ਨੂੰ ਮਿਲਾ ਕੇ ਬਿੰਦੀਆਂ ਵਾਲੀ ਥਾਂ ‘ਤੇ ਲਗਾਓ। 5-10 ਮਿੰਟ ਬਾਅਦ ਚਿਹਰਾ ਧੋ ਲਓ। ਖੰਡ ‘ਚ ਪਾਏ ਜਾਣ ਵਾਲੇ ਪੌਸ਼ਟਿਕ ਤੱਤ ਸਕਿਨ ਨੂੰ ਇੰਫੈਕਸ਼ਨ ਨੂੰ ਦੂਰ ਕਰਨ ‘ਚ ਮਦਦ ਕਰਨਗੇ ਅਤੇ ਟਮਾਟਰ ਦੇ ਰਸ ‘ਚ ਪਾਇਆ ਜਾਣ ਵਾਲਾ ਵਿਟਾਮਿਨ ਸੀ ਤੁਹਾਡੀ ਸਕਿਨ ਦੇ ਡੈੱਡ ਸੈੱਲਜ਼ ਨੂੰ ਠੀਕ ਕਰਨ ‘ਚ ਮਦਦ ਕਰੇਗਾ।