Winter green vegetables benefits: ਸਰਦੀ ਦੀ ਰੁੱਤ ਨੇ ਦਸਤਕ ਦੇ ਦਿੱਤੀ ਹੈ। ਇਸ ਮੌਸਮ ‘ਚ ਵਾਇਰਲ ਇੰਫੈਕਸ਼ਨ ਵਰਗੀਆਂ ਕਈ ਸਮੱਸਿਆਵਾਂ ਹੁੰਦੀਆਂ ਹਨ। ਇਸ ਮੌਸਮ ‘ਚ ਖ਼ੰਘ, ਜ਼ੁਕਾਮ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇਕਰ ਤੁਸੀਂ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀ ਡਾਇਟ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਇਸ ਮੌਸਮ ‘ਚ ਤੁਸੀਂ ਹਰੀਆਂ ਸਬਜ਼ੀਆਂ ਨੂੰ ਆਪਣੀ ਰੁਟੀਨ ਦਾ ਹਿੱਸਾ ਬਣਾ ਕੇ ਖੁਦ ਨੂੰ ਸਿਹਤਮੰਦ ਰੱਖ ਸਕਦੇ ਹੋ। ਇਹ ਸਬਜ਼ੀਆਂ ਸਰੀਰ ਨੂੰ ਕਈ ਬੀਮਾਰੀਆਂ ਤੋਂ ਦੂਰ ਰੱਖਣ ‘ਚ ਮਦਦ ਕਰਦੀਆਂ ਹਨ। ਇਨ੍ਹਾਂ ‘ਚ ਵਿਟਾਮਿਨ, ਕੈਲਸ਼ੀਅਮ, ਐਂਟੀਫੰਗਲ, ਐਂਟੀਬਾਇਓਟਿਕ, ਐਂਟੀ-ਐਲਰਜੀ, ਐਂਟੀਵਾਇਰਲ ਅਤੇ ਐਂਟੀਆਕਸੀਡੈਂਟ ਗੁਣ ਹੁੰਦੇ ਹਨ। ਇਹ ਗੁਣ ਤੁਹਾਡੀ ਸਕਿਨ, ਅੱਖਾਂ, ਹੱਡੀਆਂ, ਕਿਡਨੀ, ਕਬਜ਼, ਇਮਿਊਨਿਟੀ ਲਈ ਬਹੁਤ ਫਾਇਦੇਮੰਦ ਹਨ। ਤਾਂ ਆਓ ਤੁਹਾਨੂੰ ਦੱਸਦੇ ਹਾਂ ਅਜਿਹੀਆਂ ਸਬਜ਼ੀਆਂ ਜਿਨ੍ਹਾਂ ਦਾ ਸੇਵਨ ਤੁਸੀਂ ਇਸ ਮੌਸਮ ‘ਚ ਕਰ ਸਕਦੇ ਹੋ।
ਸਾਗ: ਇਸ ਮੌਸਮ ‘ਚ ਸਰ੍ਹੋਂ ਦਾ ਸਾਗ ਵੀ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਸਵਾਦ ਦੇ ਨਾਲ-ਨਾਲ ਇਹ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ‘ਚ ਫਾਈਬਰ, ਕੈਲਸ਼ੀਅਮ, ਪ੍ਰੋਟੀਨ ਦੀ ਚੰਗੀ ਮਾਤਰਾ ਪਾਈ ਜਾਂਦੀ ਹੈ। ਇਸ ਮੌਸਮ ‘ਚ ਇਸ ਦਾ ਸੇਵਨ ਕਰਨ ਨਾਲ ਤੁਸੀਂ ਪਾਚਨ ਸ਼ਕਤੀ ਨੂੰ ਮਜ਼ਬੂਤ ਕਰ ਸਕਦੇ ਹੋ। ਤੁਸੀਂ ਆਪਣਾ ਭਾਰ ਵੀ ਕੰਟਰੋਲ ਕਰ ਸਕਦੇ ਹੋ।
ਬਾਥੂ: ਸਰਦੀਆਂ ਦੇ ਮੌਸਮ ‘ਚ ਬਾਥੂ ਸਾਗ ਵੀ ਭਰਪੂਰ ਮਾਤਰਾ ‘ਚ ਆਉਂਦਾ ਹੈ। ਸਰਦੀਆਂ ‘ਚ ਲੋਕ ਇਸ ਦਾ ਸੇਵਨ ਵੀ ਜ਼ਿਆਦਾ ਮਾਤਰਾ ‘ਚ ਕਰਦੇ ਹਨ। ਇਸ ‘ਚ ਆਇਰਨ, ਫਾਸਫੋਰਸ, ਵਿਟਾਮਿਨ-ਏ, ਵਿਟਾਮਿਨ-ਡੀ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਇਸ ਦੇ ਸੇਵਨ ਨਾਲ ਤੁਸੀਂ ਕਬਜ਼ ਤੋਂ ਰਾਹਤ ਪਾ ਸਕਦੇ ਹੋ।
ਪਾਲਕ: ਤੁਸੀਂ ਪਾਲਕ ਖਾ ਸਕਦੇ ਹੋ। ਇਸ ਨੂੰ ਆਇਰਨ ਦਾ ਬਹੁਤ ਵਧੀਆ ਸਰੋਤ ਮੰਨਿਆ ਜਾਂਦਾ ਹੈ। ਇਹ ਬੀਟਾ-ਕੈਰੋਟੀਨ, ਵਿਟਾਮਿਨ ਏ, ਫੋਲੇਟ ਨਾਲ ਭਰਪੂਰ ਹੁੰਦਾ ਹੈ। ਇਹ ਪੋਸ਼ਕ ਤੱਤ ਅੱਖਾਂ ਦੀ ਰੋਸ਼ਨੀ ਵਧਾਉਣ ਅਤੇ ਅਨੀਮੀਆ ਨੂੰ ਦੂਰ ਕਰਨ ‘ਚ ਮਦਦ ਕਰਦੇ ਹਨ।
ਮੇਥੀ: ਇਸ ਮੌਸਮ ‘ਚ ਤੁਸੀਂ ਮੇਥੀ ਦਾ ਸੇਵਨ ਕਰ ਸਕਦੇ ਹੋ। ਮੇਥੀ ‘ਚ ਪ੍ਰੋਟੀਨ, ਕੈਲਸ਼ੀਅਮ, ਮੈਗਨੀਸ਼ੀਅਮ, ਫੋਲਿਕ ਐਸਿਡ, ਕਾਰਬੋਹਾਈਡ੍ਰੇਟ, ਜ਼ਿੰਕ, ਕਾਪਰ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਇਹ ਪੋਸ਼ਕ ਤੱਤ ਸ਼ੂਗਰ, ਮੋਟਾਪਾ ਅਤੇ ਪਾਚਨ ਪ੍ਰਣਾਲੀ ਲਈ ਬਹੁਤ ਫਾਇਦੇਮੰਦ ਹੁੰਦੇ ਹਨ।