Women Folic acid foods: ਫੋਲਿਕ ਐਸਿਡ ਔਰਤਾਂ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਫੋਲਿਕ ਐਸਿਡ ਵਿਟਾਮਿਨ B9 ਹੈ, ਜੋ ਅਸੀਂ ਹਰੀਆਂ ਪੱਤੇਦਾਰ ਸਬਜ਼ੀਆਂ, ਬ੍ਰੋਕਲੀ, ਬੀਨਜ਼, ਮੂੰਗਫਲੀ, ਸਾਬਤ ਅਨਾਜ ਅਤੇ ਆਂਡੇ ਤੋਂ ਮਿਲ ਸਕਦਾ ਹੈ। ਔਰਤਾਂ ਨੂੰ ਪ੍ਰੈਗਨੈਂਸੀ ਪਲੈਨ ਕਰਨ ਦੇ 3 ਦਿਨਾਂ ਤੋਂ ਪਹਿਲਾਂ ਫੋਲਿਕ ਐਸਿਡ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਫੋਲਿਕ ਐਸਿਡ ਖਾਣ ਨਾਲ ਬੱਚੇ ਦਾ ਵਿਕਾਸ ਸਹੀ ਢੰਗ ਨਾਲ ਹੁੰਦਾ ਹੈ। ਫੋਲਿਕ ਐਸਿਡ ਦੀ ਕਮੀ ਕਾਰਨ ਅਕਸਰ ਔਰਤਾਂ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੀਆਂ ਹਨ।
ਫੋਲਿਕ ਐਸਿਡ ਕਾਰਨ ਹੋਣ ਵਾਲੀ ਬੀਮਾਰੀ: ਜੇਕਰ ਤੁਹਾਨੂੰ ਲਗਾਤਾਰ ਪਾਚਨ ਤੰਤਰ ਨਾਲ ਜੁੜੀਆਂ ਸਮੱਸਿਆਵਾਂ ਹੋ ਰਹੀਆਂ ਹਨ ਜਿਵੇਂ ਕਿ ਮਤਲੀ, ਕਬਜ਼ ਅਤੇ ਦਸਤ ਆਦਿ ਤਾਂ ਇਹ ਫੋਲਿਕ ਐਸਿਡ ਦੀ ਕਮੀ ਦਾ ਸੰਕੇਤ ਹੋ ਸਕਦੇ ਹਨ। ਫੋਲਿਕ ਐਸਿਡ ਸਾਡੇ ਸਰੀਰ ‘ਚ ਅਜਿਹੇ ਐਸਿਡ ਬਣਾਉਣ ਦਾ ਕੰਮ ਕਰਦਾ ਹੈ ਜੋ ਭੋਜਨ ਨੂੰ ਪਚਾਉਣ ‘ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਕਈ ਵਾਰ ਸਰੀਰ ‘ਚ ਹੀਮੋਗਲੋਬਿਨ ਦੀ ਕਮੀ ਕਾਰਨ ਸਰੀਰ ਪੀਲਾ ਪੈ ਜਾਂਦਾ ਹੈ। ਇਹ ਫੋਲਿਕ ਐਸਿਡ ਦੀ ਕਮੀ ਕਾਰਨ ਵੀ ਹੋ ਸਕਦਾ ਹੈ। ਦਰਅਸਲ ਜੇਕਰ ਸਰੀਰ ‘ਚ ਫੋਲਿਕ ਐਸਿਡ ਦੀ ਮਾਤਰਾ ਘੱਟ ਹੁੰਦੀ ਹੈ ਤਾਂ ਰੈੱਡ ਬਲੱਡ ਸੈੱਲਾਂ ‘ਚ ਵੀ ਕਮੀ ਆਉਂਦੀ ਹੈ ਕਿਉਂਕਿ ਹੀਮੋਗਲੋਬਿਨ ਬਣਾਉਣ ਲਈ ਸਰੀਰ ਨੂੰ ਫੋਲਿਕ ਐਸਿਡ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ। ਫੋਲਿਕ ਐਸਿਡ ਦੀ ਕਮੀ ਨਾਲ ਕਈ ਵਾਰ ਸਾਹ ਲੈਣ ‘ਚ ਤਕਲੀਫ਼ ਵਰਗੀਆਂ ਸਮੱਸਿਆਵਾਂ ਵੀ ਹੋ ਜਾਂਦੀਆਂ ਹਨ ਕਿਉਂਕਿ ਫੋਲਿਕ ਐਸਿਡ ਦੀ ਕਮੀ ਨਾਲ ਸਰੀਰ ‘ਚ ਆਕਸੀਜਨ ਦਾ ਸੰਚਾਰ ਘੱਟ ਹੋ ਜਾਂਦਾ ਹੈ।
ਫੋਲਿਕ ਐਸਿਡ ਦੇ ਸਰੋਤ
ਹਰੀਆਂ ਪੱਤੇਦਾਰ ਸਬਜ਼ੀਆਂ: ਹਰੀਆਂ ਪੱਤੇਦਾਰ ਸਬਜ਼ੀਆਂ ਜਿਵੇਂ ਪਾਲਕ, ਬੀਨਜ਼, ਬ੍ਰੋਕਲੀ, ਮੂੰਗਫਲੀ, ਸੀ-ਫ਼ੂਡ ਅਤੇ ਡ੍ਰਾਈ ਫਰੂਟਸ ‘ਚ ਫੋਲਿਕ ਐਸਿਡ ਚੰਗੀ ਮਾਤਰਾ ‘ਚ ਪਾਇਆ ਜਾਂਦਾ ਹੈ।
ਰਾਜਮਾ: ਰਾਜਮਾ ਨਾ ਸਿਰਫ ਖਾਣ ‘ਚ ਟੇਸਟੀ ਹੁੰਦੇ ਹਨ ਸਗੋਂ ਸਿਹਤ ਦੇ ਲਿਹਾਜ਼ ਨਾਲ ਵੀ ਰਾਜਮਾ ‘ਚ ਕਈ ਗੁਣ ਮੌਜੂਦ ਹੁੰਦੇ ਹਨ। ਕਿਡਨੀ ਬੀਨਜ਼ ‘ਚ ਫੋਲਿਕ ਐਸਿਡ ਪਾਇਆ ਜਾਂਦਾ ਹੈ, ਨਾਲ ਹੀ ਇਸ ‘ਚ ਪ੍ਰੋਟੀਨ, ਕੈਲਸ਼ੀਅਮ ਅਤੇ ਫਾਈਬਰ ਵੀ ਹੁੰਦੇ ਹਨ।
ਬਦਾਮ: ਬਦਾਮ ਪੌਸ਼ਟਿਕ ਤੱਤਾਂ ਦਾ ਖਜ਼ਾਨਾ ਹੈ। ਇਸ ‘ਚ ਆਇਰਨ, ਕੈਲਸ਼ੀਅਮ, ਫਾਸਫੋਰਸ, ਮੈਗਨੀਸ਼ੀਅਮ, ਜ਼ਿੰਕ ਅਤੇ ਸੋਡੀਅਮ ਵਰਗੇ ਤੱਤ ਪਾਏ ਜਾਂਦੇ ਹਨ। ਲਗਾਤਾਰ ਬਦਾਮ ਖਾਣ ਨਾਲ ਸਰੀਰ ਨੂੰ ਫੋਲਿਕ ਐਸਿਡ ਦੀ ਸਹੀ ਮਾਤਰਾ ਮਿਲਦੀ ਹੈ।
ਆਂਡੇ: ਆਂਡੇ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਆਂਡੇ ‘ਚ ਕਈ ਤਰ੍ਹਾਂ ਦੇ ਵਿਟਾਮਿਨ ਅਤੇ ਮਿਨਰਲਜ਼ ਪਾਏ ਜਾਂਦੇ ਹਨ। ਆਂਡਾ ਸਾਡੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ, ਮੈਟਾਬੋਲਿਜ਼ਮ ਨੂੰ ਸੁਧਾਰਦਾ ਹੈ, ਅੱਖਾਂ ਲਈ ਫਾਇਦੇਮੰਦ ਹੁੰਦਾ ਹੈ ਅਤੇ ਦਿਲ ਨੂੰ ਵੀ ਸਿਹਤਮੰਦ ਰੱਖਦਾ ਹੈ। ਆਂਡੇ ‘ਚ ਫੋਲਿਕ ਐਸਿਡ ਵੀ ਪਾਇਆ ਜਾਂਦਾ ਹੈ।
ਕੇਲਾ: ਕੇਲੇ ‘ਚ ਕਾਰਬੋਹਾਈਡ੍ਰੇਟਸ ਭਰਪੂਰ ਹੁੰਦੇ ਹਨ। ਇਸ ‘ਚ ਮੌਜੂਦ ਫਾਈਬਰ ਭਾਰ ਘਟਾਉਣ ਅਤੇ ਪਾਚਨ ਕਿਰਿਆ ਨੂੰ ਸੁਚਾਰੂ ਬਣਾਉਣ ਲਈ ਕੰਮ ਕਰਦਾ ਹੈ। ਇਸ ‘ਚ ਮੌਜੂਦ ਫੋਲਿਕ ਐਸਿਡ ਸਾਡੇ ਨਰਵਸ ਸਿਸਟਮ ਨੂੰ ਮਜ਼ਬੂਤ ਕਰਦਾ ਹੈ।