Women Health Diet: ਮੋਟਾਪੇ ਦੀ ਸਮੱਸਿਆ ਤੋਂ ਅੱਜ-ਕੱਲ੍ਹ ਪੁਰਸ਼ ਅਤੇ ਔਰਤਾਂ ਦੋਵੇਂ ਹੀ ਪ੍ਰੇਸ਼ਾਨ ਹਨ। ਦੂਜੇ ਪਾਸੇ ਮਰਦਾਂ ਦੇ ਮੁਕਾਬਲੇ ਔਰਤਾਂ ਇਸ ਸਮੱਸਿਆ ਦਾ ਜ਼ਿਆਦਾ ਸ਼ਿਕਾਰ ਹੁੰਦੀਆਂ ਹਨ। ਇਸ ਦੇ ਪਿੱਛੇ ਦਾ ਕਾਰਨ ਗਲਤ ਲਾਈਫਸਟਾਈਲ, ਅਨਹੈਲਥੀ ਫ਼ੂਡ, ਫਿਜ਼ੀਕਲ ਐਕਟੀਵਿਟੀ ਦੀ ਕਮੀ, ਹਾਰਮੋਨਸ ‘ਚ ਬਦਲਾਅ ਆਦਿ ਮੰਨਿਆ ਜਾਂਦਾ ਹੈ। ਮਾਹਿਰਾਂ ਅਨੁਸਾਰ ਹਾਰਮੋਨਲ ਬਦਲਾਅ ਦੇ ਕਾਰਨ ਜ਼ਿਆਦਾਤਰ ਔਰਤਾਂ ਨੂੰ ਭਾਰ ਵਧਣ ਦੀ ਪ੍ਰੇਸ਼ਾਨੀ ਹੁੰਦੀ ਹੈ। ਮੋਟਾਪਾ ਕਾਰਨ ਕਈ ਤਰ੍ਹਾਂ ਦੀ ਸਰੀਰਕ ਅਤੇ ਮਾਨਸਿਕ ਸਮੱਸਿਆਵਾਂ ਝੱਲਣੀਆਂ ਪੈ ਸਕਦੀਆਂ ਹਨ। ਉੱਥੇ ਹੀ ਮੋਟਾਪੇ ਨੂੰ ਕੰਟਰੋਲ ਕਰਨ ‘ਚ ਡਾਈਟ ਅਹਿਮ ਭੂਮਿਕਾ ਨਿਭਾਉਂਦੀ ਹੈ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਸਵੇਰ ਤੋਂ ਲੈ ਕੇ ਰਾਤ ਤੱਕ ਦਾ ਸਹੀ ਡਾਈਟ ਪੈਟਰਨ ਦੱਸਦੇ ਹਾਂ। ਇਸ ਨੂੰ ਅਪਣਾ ਕੇ ਤੁਸੀਂ ਆਸਾਨੀ ਨਾਲ ਭਾਰ ਨੂੰ ਕੰਟਰੋਲ ਕਰ ਸਕਦੇ ਹੋ।
ਸਵੇਰੇ ਇੱਕ ਗਲਾਸ ਪਾਣੀ ਪੀਓ: ਸਵੇਰੇ 1 ਗਲਾਸ ਗੁਣਗੁਣੇ ਪਾਣੀ ‘ਚ 1 ਚੱਮਚ ਸ਼ਹਿਦ ਮਿਲਾ ਕੇ ਪੀਓ। ਇਸ ਨਾਲ ਤੁਹਾਡਾ ਭਾਰ ਘੱਟ ਕਰਨ ‘ਚ ਮਦਦ ਮਿਲੇਗੀ। ਨਾਲ ਹੀ ਇਮਿਊਨਿਟੀ ਅਤੇ ਪਾਚਨ ਤੰਤਰ ‘ਚ ਸੁਧਾਰ ਹੋਵੇਗਾ। ਇਸ ਤੋਂ ਇਲਾਵਾ ਨਾਸ਼ਤੇ ਤੋਂ 30 ਮਿੰਟ ਪਹਿਲਾਂ 1 ਗਲਾਸ ਪਾਣੀ ਜ਼ਰੂਰ ਪੀਓ। ਇਸ ਨਾਲ ਤੁਹਾਡੀ ਭੁੱਖ ਕੰਟਰੋਲ ਹੋਵੇਗੀ ਅਤੇ ਪਾਚਨ ਸ਼ਕਤੀ ਵਧੇਗੀ।
ਪ੍ਰੋਟੀਨ ਨਾਲ ਭਰਪੂਰ ਨਾਸ਼ਤਾ: ਨਾਸ਼ਤੇ ‘ਚ ਪ੍ਰੋਟੀਨ ਨਾਲ ਭਰਪੂਰ ਚੀਜ਼ਾਂ ਖਾਓ। ਇਸ ‘ਚ ਤੁਸੀਂ ਰਾਜਮਾ, ਛੋਲੇ, ਬੀਨਜ਼ ਦੇ ਨਾਲ ਅੰਕੁਰਿਤ ਸਲਾਦ ਖਾ ਸਕਦੇ ਹੋ। ਇਸ ਨਾਲ ਤੁਹਾਡੇ ਭੋਜਨ ਦੀ ਕਰੇਵਿੰਗ ਕੰਟਰੋਲ ਰਹੇਗੀ ਅਤੇ ਭਾਰ ਘਟਾਉਣ ‘ਚ ਮਦਦ ਮਿਲੇਗੀ।
ਲੰਚ ‘ਚ ਖਾਓ ਇਹ ਚੀਜ਼ਾਂ: ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਲੰਚ ‘ਚ ਸਿਰਫ 1-1 ਕੌਲੀ ਦਾਲ, ਸਬਜ਼ੀ ਅਤੇ ਗ੍ਰੀਨ ਸੈਲੇਡ ਖਾਓ। ਭਾਰ ਘਟਾਉਣ ਲਈ ਤੁਹਾਨੂੰ ਲੰਚ ‘ਚ ਰੋਟੀ ਅਤੇ ਚੌਲ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਸ਼ਾਮ ਦੀ ਚਾਹ: ਕਈ ਲੋਕਾਂ ਨੂੰ ਸ਼ਾਮ ਨੂੰ ਚਾਹ ਪੀਣ ਦੀ ਆਦਤ ਹੁੰਦੀ ਹੈ। ਅਜਿਹੇ ‘ਚ ਜੇਕਰ ਤੁਸੀਂ ਵੀ ਚਾਹ ਦੇ ਸ਼ੌਕੀਨ ਹੋ ਤਾਂ ਇਸ ਦੇ ਨਾਲ ਸਿਰਫ 2 ਕੁਕੀਜ਼ ਖਾਓ। ਨਾਲ ਹੀ ਇਸ ਗੱਲ ਦਾ ਧਿਆਨ ਰੱਖੋ ਕਿ ਕੁਕੀਜ਼ ‘ਚ ਘੱਟ ਖੰਡ ਹੋਵੇ। ਇਸ ਨਾਲ ਤੁਹਾਡਾ ਪੇਟ ਵੀ ਭਰ ਜਾਵੇਗਾ ਅਤੇ ਭਾਰ ਵਧਣ ਦੀ ਸਮੱਸਿਆ ਵੀ ਨਹੀਂ ਹੋਵੇਗੀ।
ਸ਼ਾਮ ਦਾ ਨਾਸ਼ਤਾ: ਸ਼ਾਮ ਨੂੰ ਛੋਟੀ-ਮੋਟੀ ਭੁੱਖ ਲੱਗਣ ‘ਤੇ ਅਲਸਰ ਲੋਕ ਮੈਕਰੋਨੀ, ਪਾਸਤਾ, ਸੈਂਡਵਿਚ ਆਦਿ ਚੀਜ਼ਾਂ ਖਾਂਦੇ ਹਨ। ਪਰ ਇਸ ਦਾ ਸੇਵਨ ਘੱਟ ਮਾਤਰਾ ‘ਚ ਕਰਨਾ ਚਾਹੀਦਾ ਹੈ। ਇਨ੍ਹਾਂ ਭੋਜਨਾਂ ‘ਚ ਤੇਲ ਅਤੇ ਮਸਾਲੇ ਜ਼ਿਆਦਾ ਹੁੰਦੇ ਹਨ ਜਿਸ ਕਾਰਨ ਭਾਰ ਵਧ ਸਕਦਾ ਹੈ। ਅਜਿਹੇ ‘ਚ ਸ਼ਾਮ ਨੂੰ ਭੋਜਨ ਦੀ ਕਰੇਵਿੰਗ ਹੋਣ ‘ਤੇ ਫਲ, ਸੁੱਕੇ ਮੇਵੇ, ਹਰੀਆਂ ਸਬਜ਼ੀਆਂ ਦਾ ਸਲਾਦ ਆਦਿ ਖਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ 1 ਗਲਾਸ ਫਲਾਂ ਦਾ ਜੂਸ ਪੀ ਸਕਦੇ ਹੋ। ਇਸ ਨਾਲ ਤੁਹਾਡੀ ਭੁੱਖ ਸ਼ਾਂਤ ਹੋਣ ਦੇ ਨਾਲ ਤੁਹਾਨੂੰ ਹੈਲਥੀ ਰਹਿਣ ‘ਚ ਮਦਦ ਮਿਲੇਗੀ।
ਡਿਨਰ: ਭਾਰ ਘਟਾਉਣ ਲਈ ਤੁਸੀਂ ਡਿਨਰ ‘ਚ ਵੀ ਰੋਟੀ ਸਕਿੱਪ ਕਰੋ। ਇਸ ਦੀ ਬਜਾਏ 1 ਕੌਲੀ ਸਬਜ਼ੀ ਅਤੇ 1 ਕੱਪ ਚੌਲ ਖਾਓ। ਤੁਸੀਂ ਚਾਹੋ ਤਾਂ 1 ਕੌਲੀ ਰਾਇਤਾ ਵੀ ਖਾ ਸਕਦੇ ਹੋ। ਇਹ ਤੁਹਾਡੇ ਸਰੀਰ ਦੇ ਪ੍ਰੋਬਾਇਓਟਿਕ ਜ਼ਰੂਰਤਾਂ ਨੂੰ ਪੂਰਾ ਕਰਨ ‘ਚ ਮਦਦ ਕਰੇਗਾ। ਨਾਲ ਹੀ ਪੇਟ ਨੂੰ ਠੰਡਕ ਦਾ ਅਹਿਸਾਸ ਹੋਵੇਗਾ।