Women Health SuperFoods: ਔਰਤਾਂ ਨੂੰ ਹਰ ਮਹੀਨੇ ਕਈ ਪੀਰੀਅਡਜ਼ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਕਾਰਨ ਉਨ੍ਹਾਂ ਦੇ ਸਰੀਰ ‘ਚ ਵਿਟਾਮਿਨ ਅਤੇ ਕੈਲਸ਼ੀਅਮ ਦੀ ਕਮੀ ਹੋ ਸਕਦੀ ਹੈ। ਅਜਿਹੇ ‘ਚ ਉਨ੍ਹਾਂ ਨੂੰ ਆਪਣੀ ਸਿਹਤ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ। ਔਰਤਾਂ ਨੂੰ ਆਪਣੇ ਰੁਟੀਨ ‘ਚ ਵਿਟਾਮਿਨ, ਕੈਲਸ਼ੀਅਮ ਅਤੇ ਮਿਨਰਲਜ਼ ਨਾਲ ਭਰਪੂਰ ਭੋਜਨ ਨੂੰ ਆਪਣੀ ਡਾਇਟ ‘ਚ ਸ਼ਾਮਲ ਕਰਨਾ ਚਾਹੀਦਾ ਹੈ। ਕੁਝ ਸੁਪਰਫੂਡਜ਼ ਖਾਣਾ ਔਰਤਾਂ ਲਈ ਜ਼ਰੂਰੀ ਹੈ। ਇਨ੍ਹਾਂ ਸੁਪਰਫੂਡ ‘ਚ ਵਿਟਾਮਿਨ ਅਤੇ ਕੈਲਸ਼ੀਅਮ ਚੰਗੀ ਮਾਤਰਾ ‘ਚ ਪਾਇਆ ਜਾਂਦਾ ਹੈ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ…
ਦੁੱਧ ਅਤੇ ਸੰਤਰੇ ਦਾ ਜੂਸ: ਪੀਰੀਅਡਜ਼ ਦੇ ਕਾਰਨ ਔਰਤਾਂ ਦੇ ਸਰੀਰ ‘ਚ ਵਿਟਾਮਿਨ ਡੀ ਅਤੇ ਕੈਲਸ਼ੀਅਮ ਦੀ ਕਮੀ ਹੋ ਜਾਂਦੀ ਹੈ। ਕੈਲਸ਼ੀਅਮ ਅਤੇ ਵਿਟਾਮਿਨ-ਡੀ ਦੀ ਕਮੀ ਨੂੰ ਪੂਰਾ ਕਰਨ ਲਈ ਤੁਸੀਂ ਫੈਟ ਵਾਲਾ ਦੁੱਧ ਜਾਂ ਸੰਤਰੇ ਦਾ ਜੂਸ ਆਪਣੀ ਡਾਈਟ ‘ਚ ਸ਼ਾਮਲ ਕਰ ਸਕਦੇ ਹੋ। ਦੁੱਧ ‘ਚ ਪਾਇਆ ਜਾਣ ਵਾਲਾ ਕੈਲਸ਼ੀਅਮ ਤੁਹਾਡੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਦੂਜੇ ਪਾਸੇ ਸੰਤਰੇ ਦੇ ਜੂਸ ‘ਚ ਵਿਟਾਮਿਨ-ਡੀ ਚੰਗੀ ਮਾਤਰਾ ‘ਚ ਪਾਇਆ ਜਾਂਦਾ ਹੈ। ਵਿਟਾਮਿਨ-ਡੀ ਸਰੀਰ ‘ਚ ਕੈਲਸ਼ੀਅਮ ਪਹੁੰਚਾਉਣ ‘ਚ ਮਦਦ ਕਰਦਾ ਹੈ ਅਤੇ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਸਿਹਤਮੰਦ ਰਹਿਣ ਲਈ ਤੁਸੀਂ ਇਨ੍ਹਾਂ ਦੋਹਾਂ ਚੀਜ਼ਾਂ ਨੂੰ ਡਾਈਟ ‘ਚ ਸ਼ਾਮਲ ਕਰ ਸਕਦੇ ਹੋ।
ਦਹੀ: ਤੁਹਾਨੂੰ ਆਪਣੀ ਡਾਈਟ ‘ਚ ਦਹੀਂ ਨੂੰ ਵੀ ਸ਼ਾਮਲ ਕਰਨਾ ਚਾਹੀਦਾ ਹੈ। ਖੋਜ ਮੁਤਾਬਕ ਦਹੀਂ ਦੇ ਸੇਵਨ ਨਾਲ ਬ੍ਰੈਸਟ ਕੈਂਸਰ ਦਾ ਖਤਰਾ ਘੱਟ ਹੋ ਜਾਂਦਾ ਹੈ। ਇਸ ਤੋਂ ਇਲਾਵਾ ਦਹੀਂ ਪੇਟ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ‘ਚ ਵੀ ਮਦਦ ਕਰਦਾ ਹੈ। ਦਹੀਂ ਦਾ ਸੇਵਨ ਕਰਨ ਨਾਲ ਅਲਸਰ ਅਤੇ ਵੈਜਾਈਨਲ ਇੰਫੈਕਸ਼ਨ ਦਾ ਖ਼ਤਰਾ ਵੀ ਘੱਟ ਜਾਂਦਾ ਹੈ। ਇਸ ਤੋਂ ਇਲਾਵਾ ਇਹ ਹੱਡੀਆਂ ਨੂੰ ਮਜ਼ਬੂਤ ਕਰਨ ‘ਚ ਵੀ ਮਦਦ ਕਰਦਾ ਹੈ।
ਬੇਰੀਜ਼: ਤੁਸੀਂ ਬੇਰੀਜ ਦਾ ਸੇਵਨ ਕਰ ਸਕਦੇ ਹੋ। ਬੇਰੀਜ ‘ਚ ਤੁਸੀਂ ਸਟ੍ਰਾਬੇਰੀ, ਰਸਬੇਰੀ, ਬਲੂਬੇਰੀ ਅਤੇ ਕਰੈਨਬੇਰੀ ਵਰਗੀਆਂ ਚੀਜ਼ਾਂ ਖਾ ਸਕਦੇ ਹੋ। ਇਨ੍ਹਾਂ ‘ਚ ਪਾਏ ਜਾਣ ਵਾਲੇ ਐਂਟੀ-ਕੈਂਸਰ ਪੋਸ਼ਕ ਤੱਤ ਔਰਤਾਂ ਨੂੰ ਬ੍ਰੈਸਟ ਅਤੇ ਕੋਲਨ ਕੈਂਸਰ ਤੋਂ ਬਚਾਉਣ ‘ਚ ਵੀ ਮਦਦ ਕਰਦੇ ਹਨ। ਬੇਰੀਜ ‘ਚ ਫੋਲਿਕ ਐਸਿਡ ਵੀ ਬਹੁਤ ਚੰਗੀ ਮਾਤਰਾ ‘ਚ ਪਾਇਆ ਜਾਂਦਾ ਹੈ। ਇਹ ਯੂਰਿਨਰੀ ਟ੍ਰੈਕਟ ਇੰਫੈਕਸ਼ਨ ਨੂੰ ਦੂਰ ਕਰਨ ‘ਚ ਵੀ ਮਦਦ ਕਰਦਾ ਹੈ। ਮਾਹਿਰ ਵੀ ਪ੍ਰੈਗਨੈਂਸੀ ਦੌਰਾਨ ਬੇਰੀਜ ਖਾਣ ਦੀ ਸਲਾਹ ਦਿੰਦੇ ਹਨ।
ਟਮਾਟਰ: ਔਰਤਾਂ ਲਈ ਟਮਾਟਰ ਵੀ ਸੁਪਰਫੂਡ ਹੈ। ਇਸ ‘ਚ ਪਾਏ ਜਾਣ ਵਾਲੇ ਲਾਈਕੋਪੀਨ ਨਾਮਕ ਪੌਸ਼ਟਿਕ ਤੱਤ ਨੂੰ ਪਾਵਰਹਾਊਸ ਕਿਹਾ ਜਾਂਦਾ ਹੈ। ਇਹ ਪਾਵਰਹਾਊਸ ਔਰਤਾਂ ਨੂੰ ਬ੍ਰੈਸਟ ਕੈਂਸਰ ਤੋਂ ਬਚਾਉਣ ‘ਚ ਵੀ ਮਦਦ ਕਰਦਾ ਹੈ। ਇਸ ਤੋਂ ਇਲਾਵਾ ਟਮਾਟਰ ‘ਚ ਐਂਟੀਆਕਸੀਡੈਂਟ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ। ਇਹ ਦਿਲ ਦੀਆਂ ਬਿਮਾਰੀਆਂ ਨਾਲ ਲੜਨ ਅਤੇ ਸਕਿਨ ਨੂੰ ਸਿਹਤਮੰਦ ਰੱਖਣ ‘ਚ ਵੀ ਮਦਦ ਕਰਦਾ ਹੈ। ਟਮਾਟਰ ਔਰਤਾਂ ਦੀ ਸਕਿਨ ਨੂੰ ਵੀ ਹੈਲਥੀ ਰੱਖਦਾ ਹੈ ਅਤੇ ਏਜਿੰਗ ਦੇ ਲੱਛਣਾਂ ਨੂੰ ਰੋਕਦਾ ਹੈ।
ਆਂਵਲਾ: ਔਰਤਾਂ ਲਈ ਵੀ ਆਂਵਲਾ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ‘ਚ ਵਿਟਾਮਿਨ-ਸੀ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਇਹ ਔਰਤਾਂ ਦੀ ਚੰਗੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦੇ ਸੇਵਨ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ। ਆਂਵਲੇ ‘ਚ ਵਿਟਾਮਿਨ-ਸੀ, ਪੋਟਾਸ਼ੀਅਮ, ਕਾਰਬੋਹਾਈਡ੍ਰੇਟ, ਵਿਟਾਮਿਨ-ਏ, ਵਿਟਾਮਿਨ-ਬੀ, ਫਾਈਬਰ, ਪ੍ਰੋਟੀਨ, ਆਇਰਨ, ਮੈਗਨੀਸ਼ੀਅਮ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਇਹ ਪੋਸ਼ਕ ਤੱਤ ਪੇਟ, ਅੱਖਾਂ ਅਤੇ ਸਕਿਨ ਲਈ ਬਹੁਤ ਫਾਇਦੇਮੰਦ ਹੁੰਦੇ ਹਨ।
ਸੋਇਆਬੀਨ: ਔਰਤਾਂ ਸੋਇਆਬੀਨ ਨੂੰ ਆਪਣੀ ਡਾਇਟ ‘ਚ ਸ਼ਾਮਲ ਕਰ ਸਕਦੀਆਂ ਹਨ। ਸੋਇਆਬੀਨ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ। ਔਰਤਾਂ ਨੂੰ ਆਪਣੇ ਭੋਜਨ ‘ਚ ਪ੍ਰੋਟੀਨ, ਆਇਰਨ, ਵਿਟਾਮਿਨ-ਬੀ ਨਾਲ ਭਰਪੂਰ ਚੀਜ਼ਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਤੁਸੀਂ ਸੋਇਆ ਪ੍ਰੋਡਕਟਸ ਜਿਵੇਂ ਕਿ ਸੋਇਆ ਮਿਲਕ, ਟੋਫੂ ਨੂੰ ਵੀ ਡਾਈਟ ‘ਚ ਸ਼ਾਮਲ ਕਰ ਸਕਦੇ ਹੋ।
ਪਾਲਕ: ਤੁਸੀਂ ਆਪਣੀ ਡਾਇਟ ‘ਚ ਪਾਲਕ ਨੂੰ ਸ਼ਾਮਲ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਹਰੀਆਂ ਸਬਜ਼ੀਆਂ ਜਿਵੇਂ ਗੋਭੀ, ਬ੍ਰੋਕਲੀ, ਮਟਰ, ਬੀਨਜ਼ ਨੂੰ ਵੀ ਡਾਈਟ ‘ਚ ਸ਼ਾਮਲ ਕਰ ਸਕਦੇ ਹੋ। ਇਸ ‘ਚ ਪਾਏ ਜਾਣ ਵਾਲੇ ਵਿਟਾਮਿਨ, ਪ੍ਰੋਟੀਨ, ਆਇਰਨ, ਕੈਲਸ਼ੀਅਮ ਔਰਤਾਂ ਦੀ ਚੰਗੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ।
ਫੈਟੀ ਫਿਸ਼: ਜੇਕਰ ਤੁਸੀਂ ਨਾਨ-ਵੈਜ ਖਾਂਦੇ ਹੋ ਤਾਂ ਫੈਟੀ ਫਿਸ਼ ਜ਼ਰੂਰ ਖਾਓ। ਤੁਸੀਂ ਆਪਣੀ ਡਾਇਟ ‘ਚ ਸੈਲਮਨ, ਸਾਰਡਾਈਨ ਅਤੇ ਮੈਕਰੇਲ ਫਿਸ਼ ਸ਼ਾਮਲ ਕਰ ਸਕਦੇ ਹੋ। ਫਿਸ਼ ‘ਚ ਪਾਇਆ ਜਾਣ ਵਾਲਾ ਓਮੇਗਾ-3 ਫੈਟੀ ਐਸਿਡ ਸਕਿਨ, ਦਿਲ ਦੀਆਂ ਬਿਮਾਰੀਆਂ, ਸਟ੍ਰੋਕ, ਡੀਹਾਈਡਰੇਸ਼ਨ, ਜੋੜਾਂ ਦੇ ਦਰਦ ਅਤੇ ਸੋਜ ਤੋਂ ਰਾਹਤ ਦਿਵਾਉਣ ‘ਚ ਵੀ ਮਦਦ ਕਰਦਾ ਹੈ।