ਚਿਹਰੇ ਨੂੰ ਕਲੀਂਜ ਕਰਨ ਲਈ ਆਮ ਤੌਰ ‘ਤੇ ਫੇਸਵਾਸ਼ ਦਾ ਇਸਤੇਮਾਲ ਹੀ ਕੀਤਾ ਜਾਂਦਾ ਹੈ ਪਰ ਕਈ ਵਾਰ ਫੇਸ ਵਾਸ਼ ਖਤਮ ਹੋ ਜਾਂਦਾ ਹੈ ਜਾਂ ਅਹਿਹੇ ਵੀ ਬਹੁਤ ਸਾਰੇ ਲੋਕ ਹਨ ਜੋ ਫੇਸ ਵਾਸ਼ ਨਹੀਂ ਖਰੀਦਦੇ ਹਨ ਤੇ ਅੱਜ ਵੀ ਆਮ ਸਾਬੁਣ ਨਾਲ ਚਿਹਰਾ ਸਾਫ ਕਰਦੇ ਹਨ। ਅਜਿਹੇ ਵਿਚ ਚਿਹਰਾ ਧੋਣ ਲਈ ਘਰ ਦੀਆਂ ਕੁਝ ਚੀਜ਼ਾਂ ਦਾ ਇਸਤੇਮਾਲ ਫੇਸਵਾਸ਼ ਦੀ ਤਰ੍ਹਾਂ ਕੀਤਾ ਜਾ ਸਕਦਾ ਹੈ। ਇਹ ਚੀਜ਼ਾਂ ਚਿਹਰੇ ਨੂੰ ਬੇਹਤਰ ਤਰ੍ਹਾਂ ਤੋਂ ਕਲੀਂਜ ਕਰ ਸਕਦੀਆਂ ਹ। ਇਨ੍ਹਾਂ ਨਾਲ ਡੈੱਡ ਸਕਿਨ ਸੇਲਸ ਹਟਦੀ ਹੈ, ਚਮੜੀ ਤੋਂ ਗੰਦਗੀ ਹਟਦੀ ਹੈ ਤੇ ਛੋਟੀ-ਮੋਟੀ ਅਸ਼ੁੱਧੀਆਂ ਵੀ ਨਿਕਲ ਜਾਂਦੀਆਂ ਹਨ।
ਕੱਚਾ ਦੁੱਧ
ਕੱਚੇ ਦੁੱਧ ਨੂੰ ਆਮ ਤੌਰ ‘ਤੇ ਕਲੀਂਜਰ ਦੀ ਤਰ੍ਹਾਂ ਇਸਤੇਮਾਲ ਕੀਤਾ ਜਾਂਦਾ ਹੈ। ਇਹ ਇਕ ਅਸਰਦਾਰ ਘਰੇਲੂ ਨੁਸਖਾ ਵੀ ਹੈ। ਦੁੱਧ ਨਾਲ ਚਿਹਰਾ ਧੋਣ ਲਈ ਇਸ ਨੂੰ ਚਿਹਰੇ ‘ਤੇ ਪਾਣੀ ਦੀ ਤਰ੍ਹਾਂ ਨਾ ਮਾਰੋ ਸਗੋਂ ਇਸ ਨੂੰ ਕਟੋਰੀ ਵਿਚ ਕੱਢ ਕੇ ਰੂੰ ਨਾਲ ਚਿਹਰੇ ‘ਤੇ ਮੱਲੋ। 2 ਤੋਂ 3 ਮਿੰਟ ਤੱਕ ਚਿਹਰੇ ‘ਤੇ ਕੱਚਾ ਦੁੱਧ ਮਿਲਣ ਨਾਲ ਤੁਹਾਨੂੰ ਮੈਲ ਤੇ ਡੈੱਟ ਸਕਿਨ ਸੈੱਲਸ ਨਿਕਲਦੇ ਹੋਏ ਨਜ਼ਰ ਆਉਣਗੇ। ਇਸ ਦੇ ਬਾਅਦ ਪਾਣੀ ਨਾਲ ਚਿਹਰਾ ਸਾਫ ਕਰੋ। ਸਕਿਨ ਨਿਖਰ ਜਾਵੇਗੀ।
ਸ਼ਹਿਦ
ਚਿਹਰੇ ਨੂੰ ਸਾਫ ਕਰਨ ਲਈ ਸ਼ਹਿਦ ਦਾ ਇਸਤੇਮਾਲ ਵੀ ਕੀਤਾ ਜਾ ਸਕਦਾ ਹੈ। ਸ਼ਹਿਦ ਸਕਿਨ ਨੂੰ ਚਮਕ ਪ੍ਰਦਾਨ ਕਰਦਾ ਹੈ। ਚਿਹਰੇ ਨੂੰ ਪਾਣੀਨਾਲ ਹਲਕਾ ਗਿੱਲਾ ਕਰੋ। ਇਸ ਦੇ ਬਾਅਦ ਇਕ ਚੱਮਚ ਸ਼ਹਿਰ ਨੂੰ ਚਿਹਰੇ ‘ਤੇ ਲਗਾਓ। ਹਲਕੇ ਹੱਥ ਨਾਲ ਮੱਲੋ ਤੇ ਫਿਰ ਚਿਹਰਾ ਪਾਣੀ ਨਾਲ ਧੋ ਲਓ। ਸਕਿਨ ‘ਤੇ ਤਾਜ਼ਗੀ ਨਜ਼ਰ ਆਏਗੀ।
ਦਹੀਂ
ਦੁੱਧ ਦੀ ਤਰ੍ਹਾਂ ਦਹੀਂ ਵੀ ਸਕਿਨ ਨੂੰ ਕਲੀਂਜ ਕਰਦਾ ਹੈ। ਦਹੀਂ ਨੂੰ ਚਿਹਰੇ ‘ਤੇ ਨਮੀ ਲਈ ਲਗਾਇਆ ਜਾ ਸਕਦਾ ਹੈ। ਇਹ ਚਿਹਰੇ ਨੂੰ ਹਲਕਾ ਐਕਸਫੋਲੀਏਟ ਵੀ ਕਰਦਾ ਹੈ। ਇਸ ਲਈ ਰੋਜ਼ਾਨਾ ਦਹੀਂ ਦਾ ਇਸਤੇਮਾਲ ਨਾ ਕਰੋ ਸਗੋਂ ਹਫਤੇ ਵਿਚ ਇਕ ਤੋਂ ਦੋ ਵਾਰ ਹੀ ਚਿਹਰੇ ਨੂੰ ਦਹੀਂ ਨਾਲ ਸਾਫ ਕਰੋ।
ਖੀਰਾ
ਪੇਟ ਨੂੰ ਹੀ ਨਹੀਂ ਸਗੋਂ ਚਮੜੀ ਨੂੰ ਵੀ ਤਾਜ਼ਗੀ ਦਿੰਦਾ ਹੈ। ਖੀਰਾ, ਖੀਰੇ ਦੇ ਰਸ ਨਾਲ ਵੀ ਚਿਹਰੇ ਨੂੰ ਧੋਤਾ ਜਾ ਸਕਦਾ ਹੈ। ਇਹ ਸਮਝਣਾ ਜ਼ਰੂਰੀ ਹੈ ਕਿ ਚਿਹਰਾ ਧੋਣ ਦਾ ਮਤਲਬ ਉਸ ‘ਤੇ ਝੱਗ ਬਣਾਉਣਾ ਹੀ ਨਹੀਂ ਹੈ ਸਗੋਂ ਚਿਹਰੇ ਦੀ ਗੰਦਗੀ ਦੂਰ ਕਰਨਾ ਹੀ ਚਿਹਰਾ ਧੋਣ ਦਾ ਮਕਸਦ ਹੁੰਦਾ ਹੈ। ਅਜਿਹੇ ਵਿਚ ਖੀਰੇ ਦਾ ਰਸ ਕਾਰਗਰ ਸਾਬਤ ਹੁੰਦਾ ਹੈ।
ਬੇਸਨ
ਚਿਹਰੇ ‘ਤੇ ਬੇਸਨ ਨੂੰ ਆਮ ਤੌਰ ‘ਤੇ ਫੇਸ ਪੈਕ ਦੀ ਤਰ੍ਹਾਂ ਲਗਾਇਆ ਜਾਂਦਾ ਹੈ ਪਰ ਇਕ ਜ਼ਮਾਨਾ ਉਹ ਵੀ ਸੀ ਜਦੋਂ ਬੇਸਨ ਨੂੰ ਨਹਾਉਣ ਤੇ ਚਿਹਰਾ ਧੋਣ ਲਈ ਇਸਤੇਮਾਲ ਕੀਤਾ ਜਾਂਦਾ ਹੈ। ਬੇਸਨ ਵਿਚ ਹਲਦੀ ਮਿਲਾਓ ਤੇ ਪਾਣੀ ਨਾਲ ਪੇਸਟ ਬਣਾਓ।ਇਸ ਨੂੰ ਚਿਹਰੇ ‘ਤੇ ਮੱਲੋ ਤੇ ਫਿਰ ਚਿਹਰਾ ਧੋ ਲਓ। ਚਿਹਰਾ ਚਮਕ ਉਠੇਗਾ।