ਚੰਡੀਗੜ੍ਹ ਮੇਅਰ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਕਾਂਗਰਸ ਵੱਲੋਂ ਦਾਇਰ ਕੀਤੀ ਪਟੀਸ਼ਨ ‘ਤੇ ਅੱਜ ਸੁਪਰੀਮ ਕੋਰਟ ਵਿਚ ਸੁਣਵਾਈ ਹੋਈ ਹੈ। ਦੋਵੇਂ ਪਾਰਟੀਆਂ ਨੇ ਮੇਅਰ ਚੋਣਾਂ ਵਿਚ ਧਾਂਦਲੀ ਦਾ ਦੋਸ਼ ਲਗਾਇਆ ਸੀ ਤੇ ਚੋਣ ਅਧਿਕਾਰੀ ਦਾ ਵਾਇਰਲ ਹੋਇਆ ਵੀਡੀਓ ਸਬੂਤ ਵਜੋਂ ਸੁਪਰੀਮ ਕੋਰਟ ਵਿਚ ਪੇਸ਼ ਕੀਤਾ ਸੀ ਜਿਸ ਦੇ ਬਾਅਦ ਸੀਜੇਆਈ ਡੀਵਾਈ ਚੰਦਰਚੂੜ ਚੋਣ ਅਧਿਕਾਰੀ ‘ਤੇ ਭੜਕ ਗਏ ਸਨ। ਕੋਰਟ ਵਿਚ ਅੱਜ ਉਨ੍ਹਾਂ ਨੇ ਕਬੂਲ ਲਿਆ ਕਿ ਉਨ੍ਹਾਂ ਨੇ ਬੈਲਟ ਪੇਪਰ ‘ਤੇ ਕ੍ਰਾਸ ਮਾਰਕ ਕੀਤਾ ਸੀ।
ਸੁਪਰੀਮ ਕੋਰਟ ਵਿਚ ਅੱਜ ਪੇਸ਼ ਹੋਏ ਰਿਟਰਨਿੰਗ ਆਫਿਸਰ ਅਨਿਲ ਮਸੀਹ ਤੋਂ ਬੈਂਚ ਨੇ ਪੁੱਛਿਆ ਕੀ ਉਨ੍ਹਾਂ ਨੇ ਬੈਲਟ ਪੇਪਰ ‘ਤੇ ਕ੍ਰਾਸ ਮਾਰਕ ਕੀਤਾ ਸੀ ਜਾਂ ਨਹੀਂ। ਇਸ ਗੱਲ ਨੂੰ ਲੈ ਕੇ ਰਿਟਰਨਿੰਗ ਅਫਸਰ ਰਹੇ ਅਨਿਲ ਮਸੀਹ ਨੇ ਕਬੂਲ ਕੀਤਾ ਕਿ ਉਨ੍ਹਾਂ ਨੇ ਅਜਿਹਾ ਕੀਤਾ ਸੀ ਕਿਉਂਕਿ ਆਮ ਆਦਮੀ ਪਾਰਟੀ ਦੇ ਮੇਅਰ ਉਮੀਦਵਾਰ ਨੇ ਆ ਕੇ ਬੈਲੇਟ ਪੇਪਰ ਲੈ ਕੇ ਫਾੜਿਆ ਤੇ ਭੱਜੇ ਸੀ। ਇਸ ‘ਤੇ ਬੈਂਚ ਨੇ ਪੁੱਛਿਆ ਪਰ ਆਫ ਕ੍ਰਾਸ ਕਿਉਂ ਲਗਾਇਆ ਸੀ ਤਾਂ ਅਨਿਲ ਮਸੀਹ ਨੇ ਕਿਹਾ ਕਿ ਉਹ ਪੇਪਰ ‘ਤੇ ਨਿਸ਼ਾਨ ਦੇਣ ਦੀ ਕੋਸ਼ਿਸ਼ ਕਰ ਰਹੇ ਸਨ।
ਸੁਪਰੀਮ ਕੋਰਟ ਵਿਚ ਪੇਸ਼ ਹੋਏ ਵਕੀਲ ਜਨਰਲ ਤੁਸ਼ਾਰ ਮਹਿਤਾ ਨੇ ਵੀ ਮੰਨਿਆ ਕਿ ਉਨ੍ਹਾਂ ਨੇ ਮਾਰਕ ਲਗਾਇਆ ਹੈ। ਅਜਿਹੇ ਵਿਚ ਇਨ੍ਹਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਕੋਰਟ ਨੇ ਕਿਹਾ ਕਿ ਅਸੀਂ ਡਿਪਟੀ ਕਮਿਸ਼ਨਰ ਨੂੰ ਕਹਾਂਗੇ ਕਿ ਨਵੇਂ ਰਿਟਰਨਿੰਗ ਅਫਸਰ ਨੂੰ ਨਿਯੁਕਤ ਕਰੇ। ਅਸੀਂ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਰਜਿਸਟਰਾਰ ਜਨਰਲ ਨੂੰ ਕਹਾਂਗੇ ਕਿ ਇਸ ਨੂੰ ਮਾਨਿਟਰ ਕਰੇ।
ਇਹ ਵੀ ਪੜ੍ਹੋ : ਕੈਪਟਨ ਅਮਰਿੰਦਰ PM ਮੋਦੀ ਨਾਲ ਕਰਨਗੇ ਮੁਲਾਕਾਤ, ਅੱਜ ਸ਼ਾਮ ਦਿੱਲੀ ਵਿਖੇ ਹੋਵੇਗੀ ਮੀਟਿੰਗ
ਕੋਰਟ ਨੇ ਕਿਹਾ ਕਿ ਅਸੀਂ ਰਜਿਸਟਰਾਰ ਜਨਰਲ ਹਾਈਕੋਰਟ ਨੂੰ ਕਹਾਂਗੇ ਕਿ ਉਹ ਇਸ ਚੋਣ ਨਾਲ ਜੁੜੇ ਉਹ ਸਾਰੇ ਰਿਕਾਰਡ ਲੈ ਕੇ ਸਾਡੇ ਕੋਲ ਆਉਣ। ਅਸੀਂ ਭਲਕੇ ਇਸ ਮਾਮਲੇ ਦੀ ਸੁਣਵਾਈ ਕਰਾਂਗੇ। ਕੋਰਟ ਨੇ ਕਿਹਾ ਕਿ ਜੋ ਬੈਲੇਟ ਪੇਪਰ ਰਜਿਸਟਰ ਜਨਰਲ ਕੋਲ ਹਨ, ਉਹ ਇਕ ਜੁਡ਼ੀਸ਼ੀਅਲ ਅਫਸਰ ਸਵੇਰੇ 10.30 ਵਜੇ ਸਾਡੇ ਕੋਲ ਲੈ ਕੇ ਆਉਣਗੇ।