ਮੋਗੇ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੋਂ ਦੇ ਇਕ ਨੌਜਵਾਨ ਦੀ ਭਿਆਨਕ ਸੜਕ ਹਾਦਸੇ ਵਿਚ ਜਾਨ ਚਲੀ ਗਈ। ਮਿਲੀ ਜਾਣਕਾਰੀ ਮੁਤਾਬਕ ਨੌਜਵਾਨ ਕਾਰ ਰਾਹੀਂ ਭਗਤਾ ਭਾਈ ਬੱਸ ਸਟੈਂਡ ਤੋਂ ਬਾਜਾਖਾਨਾ ਵੱਲ ਵਾਪਸ ਜਾ ਰਿਹਾ ਸੀ ਕਿ ਉਸ ਦੀ ਤੇਜ਼ ਰਫਤਾਰ ਕਾਰ ਦਾ ਸੰਤੁਲਨ ਵਿਗੜ ਜਾਂਦਾ ਹੈ ਤੇ ਫਿਰ ਕਾਰ ਦਰੱਖਤ ਨਾਲ ਜਾ ਟਕਰਾਈ ਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ।
ਮ੍ਰਿਤਕ ਦੀ ਪਛਾਣ ਉਦੈਵੀਰ ਸਿੰਘ ਵਜੋਂ ਹੋਈ ਹੈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਵਾਹਨ ਦੇ ਪਰਖੱਚੇ ਉਡ ਗਏ। ਕਾਰ ਦਰੱਖਤ ਨਾਲ ਟਕਰਾਈ ਤਾਂ ਬਹੁਤ ਤੇਜ਼ ਵੱਡਾ ਧਮਾਕਾ ਸੁਣਨ ਨੂੰ ਮਿਲਿਆ। ਆਸ-ਪਾਸ ਦੇ ਲੋਕ ਧਮਾਕਾ ਸੁਣਨ ਦੇ ਬਾਅਦ ਉਥੇ ਇਕੱਠੇ ਹੋ ਗਏ। ਕਾਰ ਚਾਲਕ ਨੂੰ ਬਹੁਤ ਮੁਸ਼ੱਕਤ ਦੇ ਬਾਅਦ ਕਾਰ ਵਿਚੋਂ ਕੱਢਿਆ ਗਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਲੋਕਾਂ ਨੇ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਮੌਕੇ ਉਤੇ ਪਹੁੰਚ ਗਈ ਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: