ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਬੱਦੀ ਵਿੱਚ ਨਕਲੀ ਦਵਾਈਆਂ ਬਣਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਹੋਣ ਤੋਂ ਬਾਅਦ ਇਸ ਮਾਮਲੇ ਵਿੱਚ ਡਰੱਗ ਵਿਭਾਗ ਦੀ ਕਾਰਵਾਈ ਜਾਰੀ ਹੈ। ਹੁਣ ਤੱਕ ਕਰੀਬ 1.5 ਕਰੋੜ ਦੀ ਦਵਾਈਆਂ ਅਤੇ ਮਸ਼ੀਨਰੀ ਸਮੇਤ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਮੁੱਖ ਮੁਲਜ਼ਮ ਮੋਹਿਤ ਬਾਂਸਲ ਦਾ ਤੀਜੀ ਵਾਰ ਰਿਮਾਂਡ ਲੈ ਕੇ ਤਫਤੀਸ਼ ਨੂੰ ਅੱਗੇ ਵਧਾਇਆ ਜਾ ਰਿਹਾ ਹੈ, ਤਾਂ ਜੋ ਗਰੋਹ ਨਾਲ ਜੁੜੇ ਹੋਰ ਵਿਅਕਤੀਆਂ ਨੂੰ ਫੜਿਆ ਜਾ ਸਕੇ। ਡਰੱਗ ਵਿਭਾਗ ਦੀ ਟੀਮ ਹੁਣ ਦਵਾਈਆਂ ਬਣਾਉਣ ਵਿੱਚ ਵਰਤੇ ਜਾਂਦੇ ਕੱਚੇ ਮਾਲ ਦੇ ਸਪਲਾਇਰ ਦੀ ਭਾਲ ਕਰ ਰਹੀ ਹੈ। ਮਾਮਲੇ ‘ਚ ਉਸ ਦੀ ਭੂਮਿਕਾ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਡਰੱਗ ਵਿਭਾਗ ਵੱਲੋਂ ਗੋਦਾਮਾਂ, ਫੈਕਟਰੀਆਂ ਅਤੇ ਘਰਾਂ ਵਿੱਚੋਂ ਬਰਾਮਦ ਹੋਈਆਂ ਦਵਾਈਆਂ ਦੀਆਂ ਲੈਬ ਰਿਪੋਰਟਾਂ ਦੀ ਵੀ ਉਡੀਕ ਕੀਤੀ ਜਾ ਰਹੀ ਹੈ। ਰਿਪੋਰਟ ‘ਚ ਦਵਾਈਆਂ ‘ਚ ਜੇਕਰ ਕਿਸੇ ਤਰ੍ਹਾਂ ਦਾ ਖਤਰਨਾਕ ਪਦਾਰਥ ਪਾਇਆ ਗਿਆ ਤਾਂ ਮਾਮਲੇ ‘ਚ ਨਵਾਂ ਮੋੜ ਆ ਸਕਦਾ ਹੈ। ਫਿਲਹਾਲ ਡਰੱਗ ਵਿਭਾਗ ਲਗਾਤਾਰ ਮਾਮਲੇ ਦੀ ਜਾਂਚ ‘ਚ ਲੱਗਾ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਡਰੱਗ ਕੰਟਰੋਲਰ ਨਵਨੀਤ ਮਰਵਾਹ ਨੇ ਦੱਸਿਆ ਕਿ ਦੋਸ਼ੀ ਬੱਦੀ ‘ਚ 4 ਨਾਮੀ ਕੰਪਨੀਆਂ ਦੇ ਨਾਂ ‘ਤੇ ਦਵਾਈਆਂ ਬਣਾ ਰਹੇ ਸਨ। ਭਾਵੇਂ ਕਿ ਡਰੱਗ ਵਿਭਾਗ ਦੀ ਮੁਸਤੈਦੀ ਕਾਰਨ ਦਵਾਈਆਂ ਬਰਾਮਦ ਕਰ ਲਈਆਂ ਗਈਆਂ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਚਾਰਾਂ ਵਿੱਚੋਂ ਕਿਸੇ ਵੀ ਕੰਪਨੀ ਨੇ ਮੁਲਜ਼ਮਾਂ ਖ਼ਿਲਾਫ਼ ਸ਼ਿਕਾਇਤ ਨਹੀਂ ਦਿੱਤੀ। ਇਸ ਤੋਂ ਪਤਾ ਲੱਗਦਾ ਹੈ ਕਿ ਕੰਪਨੀ ਪ੍ਰਬੰਧਨ ਕਿੰਨਾ ਲਾਪਰਵਾਹ ਹੈ।