ਬੀਤੀ ਰਾਤ ਰੇਲ ਗੱਡੀ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਵਾਲੀ ਔਰਤ ਅਤੇ ਬੱਚੇ ਦੀ ਪਛਾਣ ਹੋ ਗਈ ਹੈ। ਔਰਤ ਦਾ ਨਾਂ ਸੁਖਵਿੰਦਰ ਕੌਰ ਉਰਫ ਬੱਬੂ ਪਤਨੀ ਵਿਨੋਦ ਕੁਮਾਰ ਵਰਮਾ ਵਾਸੀ ਮੋਗਾ ਅਤੇ ਬੱਚੇ ਦਾ ਨਾਂ ਦਾਨਸ਼ ਵਰਮਾ ਹੈ। ਮ੍ਰਿਤਕ ਲੜਕੀ ਦੇ ਪਿਤਾ ਮੁਤਾਬਕ ਲੜਕੀ ਦੇ ਸਹੁਰੇ ਵਾਲੇ ਉਸ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ, ਜਿਸ ਕਾਰਨ ਉਸ ਦੀ ਲੜਕੀ ਪ੍ਰੇਸ਼ਾਨ ਰਹਿੰਦੀ ਸੀ।
ਲੜਕੀ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਦਾ 11 ਮਹੀਨੇ ਪਹਿਲਾਂ ਵਿਆਹ ਹੋਇਆ ਸੀ ਤਾਂ ਉਸ ਨੂੰ ਕਿਹਾ ਗਿਆ ਸੀ ਕਿ ਮੁੰਡਾ ਅਮਰੀਕਾ ਤੋਂ ਆਇਆ ਹੈ ਪਰ ਵਿਆਹ ਤੋਂ ਬਾਅਦ ਪਤਾ ਲੱਗਾ ਕਿ ਉਹ ਨਾ ਤਾਂ ਅਮਰੀਕਾ ਗਿਆ ਸੀ ਅਤੇ ਨਾ ਹੀ ਇੱਥੇ ਕੋਈ ਕੰਮ ਕਰਦਾ ਹੈ, ਜਿਸ ਕਾਰਨ ਉਸ ਦੀ ਲੜਕੀ ਉਸ ਨੂੰ ਕੰਮ ਕਰਨ ਲਈ ਕਹਿੰਦੀ ਸੀ, ਪਰ ਉਸਨੇ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਕਹਿੰਦਾ ਸੀ ਕਿ ਨਾ ਤਾਂ ਮੈਂ ਬਾਹਰ ਜਾਣਾ ਹੈ ਅਤੇ ਨਾ ਹੀ ਇੱਥੇ ਕੋਈ ਕੰਮ ਕਰਨਾ ਹੈ।
ਲੜਕੀ ਦੇ ਪਿਤਾ ਦੇਸਰਾਜ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦਾ ਜਵਾਈ ਨਸ਼ੇ ਦਾ ਆਦੀ ਸੀ, ਜਿਸ ਕਾਰਨ ਸੱਤਵੇਂ ਮਹੀਨੇ ਉਸ ਦੀ ਲੜਕੀ ਦੇ ਬੱਚੇ ਨੇ ਜਨਮ ਦਿੱਤਾ, ਜਿਸ ਦਾ ਸਾਰਾ ਖਰਚਾ ਵੀ ਲੜਕੀ ਪਰਿਵਾਰ ਨੇ ਹੀ ਚੁੱਕਿਆ ਅਤੇ ਹੁਣ ਬੱਚੇ ਦਾ ਇਲਾਜ ਚੱਲ ਰਿਹਾ ਸੀ। ਡਾਕਟਰਾਂ ਨੇ ਕਿਹਾ ਸੀ ਕਿ ਬੱਚੇ ਨੂੰ ਛੇ ਮਹੀਨੇ ਬੰਦ ਕਮਰੇ ਵਿੱਚ ਰੱਖਣਾ ਹੋਵੇਗਾ। ਡਿਲੀਵਰੀ ਤੋਂ ਬਾਅਦ ਬੱਚੇ ਨੂੰ ਤਿੰਨ ਮਹੀਨਿਆਂ ਲਈ ਇੱਕ ਟਿਊਬ ਵਿੱਚ ਰੱਖਿਆ ਗਿਆ ਸੀ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਭਰੂਣ ਲਿੰਗ ਜਾਂਚ ਕਰਨ ਵਾਲਾ ਡਾਕਟਰ ਕਾਬੂ, ਟੀਮ ਨੂੰ ਵੇਖ ਛੱਤ ਤੋਂ ਮਾਰੀ ਛਾਲ, ਟੁੱਟੀ ਲੱਤ
ਸੁਖਵਿੰਦਰ ਬੱਚੇ ਦੇ ਇਲਾਜ ਨੂੰ ਲੈ ਕੇ ਵੀ ਪ੍ਰੇਸ਼ਾਨ ਸੀ। ਰਾਤ ਨੂੰ ਕਿਸੇ ਗੱਲ ਨੂੰ ਲੈ ਕੇ ਪਤੀ-ਪਤਨੀ ਵਿਚਕਾਰ ਤਕਰਾਰ ਹੋ ਗਈ, ਜਿਸ ਤੋਂ ਬਾਅਦ ਸੁਖਵਿੰਦਰ ਉਰਫ਼ ਬੱਬੂ ਆਪਣੇ ਬੱਚੇ ਦਾਨਿਸ਼ ਵਰਮਾ ਨਾਲ ਰੇਲਵੇ ਟ੍ਰੈਕ ‘ਤੇ ਚਲੀ ਗਈ ਅਤੇ ਜਿਵੇਂ ਹੀ ਟਰੇਨ ਆਈ ਤਾਂ ਉਸ ਨੇ ਟਰੇਨ ਅੱਗੇ ਛਾਲ ਮਾਰ ਦਿੱਤੀ। ਦੁਕਾਨਦਾਰ ਵੱਲੋਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਕਾਰਨ ਦੁਕਾਨਦਾਰ ਦੀ ਲੱਤ ‘ਤੇ ਸੱਟ ਲੱਗ ਗਈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ –