ਸੋਸ਼ਲ ਮੀਡੀਆ ਪਲੇਟਫਾਰਮ X ਯਾਨੀ ਪੁਰਾਣੇ ਟਵਿੱਟਰ ਨੇ ਦੋ ਪ੍ਰੀਮਿਅਮ ਪਲਾਨਸ ਨੂੰ ਪੇਸ਼ ਕੀਤਾ ਹੈ। ਇਸ ਵਿੱਚ Premium+ ਪਲਾਨ ਵੀ ਹੈ। ਇਹ ਉਨ੍ਹਾਂ ਯੂਜ਼ਰਸ ਲਈ ਹੈ ਜੋ ad-Free ਐਕਸਪੀਰਿਅੰਸ ਲਈ ਪੇਮੈਂਟ ਕਰਨਾ ਚਾਹੁਣ। ਦੂਜੇ ਪਾਸੇ ਇੱਕ ਬੇਸਿਕ ਪਲਾਨ ਵੀ ਕੰਪਨੀ ਨੇ ਉਤਾਰਿਆ ਹੈ। ਇਸ ਵਿੱਚ ਗਾਹਕਾਂ ਨੂੰ ਬਲੂ ਚੈਕਮਾਰਕਨਹੀਂ ਮਿਲੇਗਾ। ਮਾਇਕ੍ਰੋਬਲਾਗਿੰਗ ਪਲੇਟਫਾਰਮ ਵੱਲੋਂ Premium+ ਦੀ ਕੀਮਤ ਇੱਕ ਮਹੀਨੇ ਲਈ 16 ਡਾਲਰ ਯਾਨੀ 1,300 ਰੁਪਏ ਰੱਖੀ ਗਈ ਹੈ। ਇਸ ਵਿੱਚ ਯੂਜ਼ਰਸ ਨੂੰ ‘ਲਾਰਜੈਸਟ ਰਿਪਲਾਈ ਬੂਸਟ’ ਮਿਲੇਗਾ। ਇਸ ਪਲਾਨ ਨੂੰ ਖਰੀਦਣ ‘ਤੇ ਪੇਲਟਫਾਰਮ ਦੇ ‘For You’ ਅਤੇ ‘Following’ ਫੀਡ ਤੋਂ ads ਨੂੰ ਹਟਾ ਲਿਆ ਜਾਵੇਗਾ।
ਉਥੇ ਹੀ ਜੇ ਬੇਸਿਕ ਪਲਾਨ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ 3 ਡਾਲਰ ਜਾਂ 243.75 ਰੁਪਏ ਪ੍ਰਤੀ ਮਹੀਨਾ ਰੱਖੀ ਗਈ ਹੈ। ਇਸ ‘ਚ ਯੂਜ਼ਰਸ ਨੂੰ ਬਲੂ ਚੈੱਕਮਾਰਕ ਨਹੀਂ ਮਿਲੇਗਾ। ਹਾਲਾਂਕਿ, ਇਸ ਵਿੱਚ ਯੂਜ਼ਰਸ ਨੂੰ ਯਕੀਨੀ ਤੌਰ ‘ਤੇ ਪੋਸਟਾਂ ਨੂੰ ਐਡਿਟ ਕਰਨ ਅਤੇ ਲੰਬੀਆਂ ਪੋਸਟਾਂ ਅਤੇ ਵੀਡੀਓਜ਼ ਨੂੰ ਪੋਸਟ ਕਰਨ ਦੀ ਸਹੂਲਤ ਮਿਲੇਗੀ। ਇਸ ਤੋਂ ਇਲਾਵਾ ਯੂਜ਼ਰਸ ਪੋਸਟ ਨੂੰ ਐਡਿਟ ਵੀ ਕਰ ਸਕਣਗੇ। ਇਸ ਵਿੱਚ ‘ਸਮਾਲ ਰਿਪਲਾਈ ਬੂਸਟ’ ਵੀ ਸ਼ਾਮਲ ਹੋਵੇਗਾ। ਫਿਲਹਾਲ ਇਹ ਦੋਵੇਂ ਪਲਾਨ ਸਿਰਫ ਵੈੱਬ ‘ਤੇ ਖਰੀਦਣ ਲਈ ਉਪਲਬਧ ਹਨ।
ਐਲਨ ਮਸਕ ਨੇ ਟਵਿੱਟਰ ਨੂੰ 44 ਬਿਲੀਅਨ ਡਾਲਰ ਵਿੱਚ ਖਰੀਦਿਆ ਅਤੇ ਅਕਤੂਬਰ 2022 ਵਿੱਚ ਡੀਲ ਨੂੰ ਅੰਤਿਮ ਰੂਪ ਦਿੱਤਾ ਗਿਆ। ਉਦੋਂ ਤੋਂ ਮਸਕ ਨੇ ਪਲੇਟਫਾਰਮ ‘ਤੇ ਕਈ ਬਦਲਾਅ ਕੀਤੇ ਹਨ। ਉਨ੍ਹਾਂ ਦੀ ਕੋਸ਼ਿਸ਼ ਇਸ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਵੱਧ ਤੋਂ ਵੱਧ ਪੈਸਾ ਕਮਾਉਣ ਦੀ ਹੈ।
ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ‘ਚ ਇਸ ਪਲੇਟਫਾਰਮ ‘ਤੇ ਆਡੀਓ ਅਤੇ ਵੀਡੀਓ ਕਾਲਿੰਗ ਦਾ ਫੀਚਰ ਵੀ ਸ਼ਾਮਲ ਕੀਤਾ ਗਿਆ ਹੈ। ਫਿਲਹਾਲ ਇਸ ਫੀਚਰ ਨੂੰ iOS ਯੂਜ਼ਰਸ ਲਈ ਲਾਂਚ ਕੀਤਾ ਗਿਆ ਹੈ। ਤੁਹਾਨੂੰ ਇਹ ਵੀ ਦੱਸ ਦੇਈਏ ਕਿ ਭਾਰਤੀ ਯੂਜ਼ਰਸ ਲਈ X ਪ੍ਰੀਮੀਅਮ ਡੈਸਕਟਾਪ ਐਪ 6,800 ਰੁਪਏ ਸਾਲਾਨਾ ਅਤੇ ਮਹੀਨਾਵਾਰ ਪਲਾਨ 650 ਰੁਪਏ ਵਿੱਚ ਉਪਲਬਧ ਹੈ। ਇਸ ਦੇ ਨਾਲ ਹੀ X ਮੋਬਾਈਲ ਐਪ ਲਈ ਸਾਲਾਨਾ X ਪ੍ਰੀਮੀਅਮ ਸਬਸਕ੍ਰਿਪਸ਼ਨ ਪਲਾਨ ਦੀ ਕੀਮਤ 9,400 ਰੁਪਏ ਹੈ ਅਤੇ ਮਾਸਿਕ ਪਲਾਨ ਦੀ ਕੀਮਤ 900 ਰੁਪਏ ਹੈ।
ਫੀਚਰਸ ਦੀ ਗੱਲ ਕਰੀਏ ਤਾਂ ਮੌਜੂਦਾ ਪਲਾਨ ‘ਚ ਯੂਜ਼ਰਸ ਨੂੰ ਪਹਿਲ ਰੈਂਕਿੰਗ ਅਤੇ ਗੱਲਬਾਤ ‘ਚ ਸਰਚ, ਪੋਸਟਾਂ ‘ਚ ਟੈਕਸਟ ਫਾਰਮੈਟਿੰਗ ਆਪਸ਼ਨ, ਲੰਬੇ ਵੀਡੀਓ ਪੋਸਟ ਕਰਨ ਦੀ ਸੁਵਿਧਾ, ਪੋਸਟ ਐਡੀਟਿੰਗ, ਬੁੱਕਮਾਰਕ ਫੋਲਡਰ ਬਣਾਉਣ ਦਾ ਬਦਲ ਅਤੇ ਨਵੇਂ ਫੀਚਰਸ ਤੱਕ ਜਲਦੀ ਐਕਸੈਸ ਦਿੱਤੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: