ਜਲੰਧਰ ਵਿਚ ਨਕੋਦਰ ਤੋਂ ਲੋਹੀਆਂ ਖਾਸ ਸਪੈਸ਼ਲ ਟ੍ਰੇਨ, ਫਿਲੌਰ ਤੋਂ ਲੋਹੀਆਂ ਖਾਸ ਤੇ ਲੁਧਿਆਣਾ ਤੋਂ ਲੋਹੀਆਂ ਖਾਸ ਟ੍ਰੇਨਾਂ 10 ਜੂਨ ਤੱਕ ਪ੍ਰਭਾਵਿਤ ਰਹਿਣਗੀਆਂ। ਇਹ ਫੈਸਲਾ ਇਸ ਲਈ ਲਿਆ ਗਿਆ ਹੈ ਕਿਉਂਕਿ ਲੋਹੀਆਂ ਖਾਸ ਫਿਲੌਰ ਰੂਟ ‘ਤੇ ਨਕੋਦਰ ਯਾਰਡ ਵਿਚ ਸੈਕਸ਼ਨ ਮੇਂਟੇਨੈਂਸ ਦਾ ਕੰਮ ਚੱਲ ਰਿਹਾ ਹੈ। ਇਨ੍ਹਾਂ ਟ੍ਰੇਨਾਂ ਵਿਚ ਰੋਜ਼ ਹਜ਼ਾਰਾਂ ਯਾਤਰੀ ਸਫਰ ਕਰਦੇ ਸਨ ਜਿਨ੍ਹਾਂ ਨੂੰ ਹੁਣ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ।
ਜਾਣਕਾਰੀ ਮੁਤਾਬਕ ਜਦੋਂ ਮੇਨ ਰੂਟ ‘ਤੇ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਹੋਣ ‘ਤੇ ਇਸੇ ਰੂਟ ਦਾ ਇਸਤੇਮਾਲ ਕੀਤਾ ਜਾਂਦਾ ਸੀ। ਦੱਸ ਦੇਈਏ ਕਿ ਜਦੋਂ ਕਿਸਾਨਾਂ ਨੇ ਜਲੰਧਰ-ਅੰਮ੍ਰਿਤਸਰ ਹਾਈਵੇ ‘ਤੇ ਲੱਧੇਵਾਲੀ ਰੇਲਵੇ ਕ੍ਰਾਸਿੰਗ ‘ਤੇ ਧਰਨਾ ਲਗਾਇਆ ਸੀ ਤਾਂ ਉਕਤ ਰੂਟ ਤੋਂ ਟ੍ਰੇਨਾਂ ਦਾ ਆਉਣਾ-ਜਾਣਾ ਚੱਲ ਰਿਹਾ ਸੀ। ਦੱਸ ਦੇਈਏ ਕਿ ਇਸ ਰੂਟ ‘ਤੇ ਚੱਲ ਰਿਹਾ ਨਿਰਮਾਣ ਕੰਮ ਆਖਰੀ ਪੜਾਅ ‘ਤੇ ਪਹੁੰਚ ਗਿਆ ਹੈ। ਹੁਣ ਸਿਰਫ ਫਾਈਨਲ ਟਚ ਦੇਣਾ ਬਾਕੀ ਹੈ। ਜਲਦ ਹੀ ਸਾਰਾ ਕੰਮ ਪੂਰਾ ਹੋਣ ਦੇ ਬਾਅਦ ਲੋਹੀਆ ਰੂਟ ਚਲਾ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਗੁਰਦਾਸਪੁਰ ‘ਚ ਲਾਪਤਾ ਨੌਜਵਾਨ ਦੀ ਖੇਤਾਂ ‘ਚੋਂ ਮਿਲੀ ਦੇ/ਹ, ਪਰਿਵਾਰਕ ਮੈਂਬਰਾਂ ਨੇ ਜਤਾਇਆ ਕਤ.ਲ ਦਾ ਸ਼ੱਕ
ਦੱਸ ਦੇਈਏ ਕਿ ਲੋਹੀਆਂ ਖਾਸ ਤੋਂ ਫਿਲੌਰ ਲਈ ਚੱਲਣ ਵਾਲੀ ਟ੍ਰੇਨ ਨੰਬਰ 06983 ਤੇ 06984, ਜਲੰਧਰ ਤੋਂ ਨਕੋਦਰ ਸਪੈਸ਼ਲ ਟ੍ਰੇਨ (06971-06972) 10 ਜੂਨ ਤੱਕ ਪੂਰੀ ਤਰ੍ਹਾਂ ਰੱਦ ਰਹੇਗੀ। ਬਾਕੀ ਦੀਆਂ ਟ੍ਰੇਨਾਂ ਆਪਣੀ ਨਿਰਧਾਰਤ ਸਮੇਂ ਤੋਂ ਦੇਰੀ ‘ਤੇ ਚੱਲਣਗੀਆਂ।
ਵੀਡੀਓ ਲਈ ਕਲਿੱਕ ਕਰੋ -: