ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਦੇ ਬਾਅਦ ਅੱਜ ਤੀਜਾ ਦਿਨ ਹੈ। I.N.D.I.A. ਗਠਜੜ ਵਿਚ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਇਨ੍ਹਾਂ ਸਭ ਦੇ ਦਰਮਿਆਨ ਮਹਾਰਾਸ਼ਟਰ ਦੇ ਸਾਂਗਲੀ ਤੋਂ ਆਜ਼ਾਦ ਉਮੀਦਵਾਰ ਵਿਸ਼ਾਲ ਪਾਟਿਲ ਨੇ ਕਾਂਗਰਸ ਪ੍ਰਧਾਨ ਮੱਲਿਕਾਰੁਜਨ ਖੜਗੇ ਨਾਲ ਮਲਾਕਾਤ ਕਰਕੇ ਕਾਂਗਰਸ ਤੇ I.N.D.I.A. ਗਠਜੋੜ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ।
ਮੁੰਬਈ ਵਿਚ ਕਾਂਗਰਸ ਨੇਤਾਵਾਂ ਦੀ ਬੈਠਕ ਦੁਪਹਿਰ ਇਕ ਵਜੇ ਹੋਵੇਗੀ। ਇਸ ਵਿਚ ਨਵੇਂ-ਚੁਣੇ ਸਾਂਸਦ ਸ਼ਾਮਲ ਹੋਣਗੇ। ਮੱਲਿਕਾਰੁਜਨ ਖੜਗੇ ਦੀ ਅਗਵਾਈ ਵਿਚ ਭਲਕੇ ਪਾਰਟੀ ਮੁੱਖ ਦਫਤਰ ਵਿਚ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਹੋਵੇਗੀ।
ਇਹ ਵੀ ਪੜ੍ਹੋ : ‘50 ਸਾਲਾਂ ਔਰਤ ਨੂੰ ਦੁਰਲਭ ਬੀਮਾਰੀ, ਸਰੀਰ ‘ਚ ਆਪਣੇ ਆਪ ਬਣ ਜਾਂਦੀ ‘ਸ਼ਰਾ/ਬ’
ਦੂਜੇ ਪਾਸੇ TMC ਨਾਲ ਜੁੜੇ ਸੂਤਰਾਂ ਮੁਤਾਬਕ 6 ਜੂਨ ਨੂੰ ਦਾਅਵਾ ਕੀਤਾ ਕਿ ਪੱਛਮੀ ਬੰਗਾਲ ਵਿਚ ਕਈ ਭਾਜਪਾ ਦੇ ਸਾਂਸਦ ਤੇ ਵਿਧਾਇਕ ਉਨ੍ਹਾਂ ਦੀ ਪਾਰਟੀ ਦੇ ਸੰਪਰਕ ਵਿਚ ਹਨ। ਇਸ ਨੂੰ ਲੈ ਕੇ ਆਉਣ ਵਾਲੇ ਹਫਤੇ ਵਿਚ ਪਾਰਟੀ ਇਸ ‘ਤੇ ਫੈਸਲਾ ਲੈ ਸਕਦੀ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਲੋਕ ਸਭਾ ਵਿਚ ਵਿਰੋਧੀ ਨੇਤਾ ਚੁਣੇ ਜਾ ਸਕਦੇ ਹਨ। ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਸੰਸਦੀ ਦਲ ਦੀ ਬੈਠਕ ਵਿਚ ਉਨ੍ਹਾਂ ਨੂੰ ਨੇਤਾ ਚੁਣਨਗੇ।