ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਤੀਜਾ ਵਨਡੇ ਮੈਚ ਅਹਿਮਦਾਬਾਦ ਵਿੱਚ ਖੇਡਿਆ ਜਾ ਰਿਹਾ ਹੈ। ਭਾਰਤ ਸੀਰੀਜ਼ ਵਿੱਚ ਪਹਿਲਾਂ ਹੀ 2-0 ਦੀ ਬੜ੍ਹਤ ਬਣਾ ਚੁੱਕਿਆ ਹੈ। ਜਿਸ ਤੋਂ ਬਾਅਦ ਹੁਣ ਭਾਰਤ ਦੀ ਨਜ਼ਰ ਕਲੀਨ ਸਵੀਪ ‘ਤੇ ਹੋਵੇਗੀ । ਇਸ ਮੁਕਾਬਲੇ ਵਿੱਚ ਜਿੱਤ ਦੇ ਨਾਲ ਭਾਰਤੀ ਟੀਮ ਪਹਿਲੀ ਵਾਰ ਵਨਡੇ ਸੀਰੀਜ਼ ਵਿੱਚ ਵਿੰਡੀਜ਼ ਦਾ ਸਫਾਇਆ ਕਰ ਕੇ ਇਤਿਹਾਸ ਰਚ ਦੇਵੇਗੀ। ਇਤਿਹਾਸ ਤੀਜੇ ਮੈਚ ਵਿੱਚ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ ।
ਦੱਸ ਦੇਈਏ ਕਿ ਇਸ ਮੁਕਾਬਲੇ ਵਿੱਚ ਭਾਰਤ ਨੇ ਚਾਰ ਬਦਲਾਅ ਕੀਤੇ ਹਨ। ਇਸ ਮੁਕਾਬਲੇ ਵਿੱਚ ਭਾਰਤ ਨੇ ਕੇਐੱਲ ਰਾਹੁਲ, ਦੀਪਕ ਹੁੱਡਾ, ਸ਼ਾਰਦੁਲ ਠਾਕੁਰ ਅਤੇ ਯੁਜਵੇਂਦਰ ਚਾਹਲ ਨੂੰ ਬਾਹਰ ਕੀਤਾ ਗਿਆ ਹੈ। ਜਦਕਿ ਸ਼ਿਖਰ ਧਵਨ, ਸ਼੍ਰੇਅਸ ਅਈਅਰ, ਦੀਪਕ ਚਾਹਰ ਅਤੇ ਕੁਲਦੀਪ ਯਾਦਵ ਦੀ ਟੀਮ ਵਿੱਚ ਵਾਪਸੀ ਹੋਈ ਹੈ।
ਇਹ ਵੀ ਪੜ੍ਹੋ: ਅੱਜ ਪੰਜਾਬ ਆਉਣਗੇ ਕੇਜਰੀਵਾਲ ਦੀ ਪਤਨੀ ਤੇ ਧੀ, ਧੂਰੀ ‘ਚ ਭਗਵੰਤ ਮਾਨ ਲਈ ਕਰਨਗੇ ਚੋਣ ਪ੍ਰਚਾਰ
ਟੀਮ ਇੰਡੀਆ ਇਹ ਸੀਰੀਜ਼ ਪਹਿਲਾਂ ਹੀ ਜਿੱਤ ਚੁੱਕੀ ਹੈ ਅਤੇ ਅਜਿਹੇ ਵਿੱਚ ਚਾਰ ਬਦਲਾਅ ਕਰਨ ਵਿੱਚ ਕੋਈ ਦਿੱਕਤ ਨਹੀਂ ਹੋਈ । ਨਾਲ ਹੀ ਕੁਲਦੀਪ ਯਾਦਵ ਲੰਬੇ ਸਮੇਂ ਬਾਅਦ ਵਨਡੇ ਖੇਡਦੇ ਨਜ਼ਰ ਆਉਣਗੇ, ਹਾਲਾਂਕਿ ਯੁਜਵੇਂਦਰ ਚਾਹਲ ਦੇ ਬਾਹਰ ਜਾਣ ਕਾਰਨ ਪ੍ਰਸ਼ੰਸਕਾਂ ਨੂੰ ਕੁਲਚਾ ਦੀ ਜੋੜੀ ਦੇਖਣ ਨੂੰ ਨਹੀਂ ਮਿਲੇਗੀ ।
ਇਸ ਤੋਂ ਇਲਾਵਾ ਸ਼ਿਖਰ ਧਵਨ ਅਤੇ ਸ਼੍ਰੇਅਸ ਅਈਅਰ ਲਈ ਪਲੇਇੰਗ-11 ਵਿੱਚ ਵਾਪਸੀ ਬਹੁਤ ਖਾਸ ਹੈ ਕਿਉਂਕਿ ਦੋਵੇਂ ਖਿਡਾਰੀ ਕੋਰੋਨਾ ਨੂੰ ਮਾਤ ਦੇ ਕੇ ਵਾਪਸੀ ਕਰ ਰਹੇ ਹਨ। ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਹੀ ਦੋਵਾਂ ਖਿਡਾਰੀਆਂ ਨੂੰ ਕੋਰੋਨਾ ਹੋ ਗਿਆ ਸੀ। ਪ੍ਰਸ਼ੰਸਕਾਂ ਲਈ ਖੁਸ਼ਖਬਰੀ ਇਹ ਹੈ ਕਿ ਲੰਬੇ ਸਮੇਂ ਤੋਂ ਬਾਅਦ ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਦੀ ਹਿੱਟ ਜੋੜੀ ਇਸ ਮੁਕਾਬਲੇ ਵਿੱਚ ਓਪਨਿੰਗ ਕਰੇਗੀ।
ਭਾਰਤੀ ਟੀਮ: ਰੋਹਿਤ ਸ਼ਰਮਾ, ਸ਼ਿਖਰ ਧਵਨ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਰਿਸ਼ਭ ਪੰਤ, ਸੂਰਿਆਕੁਮਾਰ ਯਾਦਵ, ਵਾਸ਼ਿੰਗਟਨ ਸੁੰਦਰ, ਦੀਪਕ ਚਾਹਰ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਪ੍ਰਸਿੱਧ ਕ੍ਰਿਸ਼ਨਾ।
ਵੈਸਟਇੰਡੀਜ਼ ਦੀ ਟੀਮ: ਸ਼ਾਈ ਹੋਪ, ਬ੍ਰੈਂਡਨ ਕਿੰਗ, ਡੈਰੇਨ ਬ੍ਰਾਵੋ, ਐੱਸ. ਬਰੂਕਸ, ਨਿਕੋਲਸ ਪੂਰਨ, ਜੇਸਨ ਹੋਲਡਰ, ਫੈਬੀਅਨ ਐਲਨ, ਓਡੀਯਨ ਸਮਿੱਥ, ਅਲਜ਼ਾਰੀ ਜੋਸੇਫ, ਹੇਡਨ ਵਾਲਸ਼, ਕੀਮਾਰ ਰੋਚ।
ਵੀਡੀਓ ਲਈ ਕਲਿੱਕ ਕਰੋ -: