ਚੀਨ ਦੇ ਹੇਨਾਨ ਸੂਬੇ ਦੇ ਇਕ ਸਕੂਲ ਵਿਚ ਭਿਆਨਕ ਅੱਗ ਲੱਗ ਗਈ।ਹਾਦਸੇ ਵਿਚ ਘੱਟੋ-ਘੱਟ 13 ਵਿਦਿਆਰਥੀਆਂ ਸਣੇ 21 ਲੋਕਾਂ ਦੀ ਮੌਤ ਹੋ ਗਈ। ਕਈ ਵਿਦਿਆਰਥੀ ਜ਼ਖਮੀ ਵੀ ਹੋਏ ਹਨ। ਸਕੂਲ ਵਿਚ ਅੱਗ ਲੱਗਣ ਦੀ ਘਟਨਾ ਦੇ ਤੁਰੰਤ ਬਾਅਦ ਮੌਕੇ ‘ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਤੇ ਫਿਰ ਅੱਗ ‘ਤੇ ਕਾਬੂ ਪਾ ਲਿਆ ਗਿਆ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ।
ਰਿਪੋਰਟ ਮੁਤਾਬਕ ਅੱਗ ਲੱਗਣ ਨਾਲ ਹੇਨਾਨ ਸੂਬੇ ਯਿੰਗਕਾਈ ਸਕੂਲ ਦੇ ਲੜਕਿਆਂ ਦੇ ਹੋਸਟਲ ਵਿਚ ਤੀਜੀ ਕਲਾਸ ਦੇ ਵਿਦਿਆਰਥੀ ਦੀ ਮੌਤ ਹੋ ਗਈ। ਚੀਨ ਵਿਚ ਤੀਜੀ ਕਲਾਸ ਦੇ ਵਿਦਿਆਰਥੀ ਆਮ ਤੌਰ ‘ਤੇ 9 ਸਾਲ ਤੱਕ ਦੇ ਹੁੰਦੇ ਹਨ। ਸਕੂਲ ਸੂਬੇ ਦੇ ਨਨਯਾਂਗ ਪਿੰਡ ਵਿਚ ਸਥਿਤ ਸੀ। ਇਸ ਮਾਮਲੇ ਵਿਚ ਸਕੂਲ ਮੁਖੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਢਿੱਲੇ ਸੁਰੱਖਿਆ ਮਾਪਦੰਡਾਂ ਕਾਰਨ ਚੀਨ ਵਿੱਚ ਘਾਤਕ ਅੱਗਾਂ ਆਮ ਹਨ।
ਇਹ ਵੀ ਪੜ੍ਹੋ : ਪੰਜਾਬ ‘ਚ ਧੁੰਦ ਨਾਲ ਸੀਤ ਲਹਿਰ ਰਹੇਗੀ ਜਾਰੀ, ਮੌਸਮ ਵਿਭਾਗ ਵੱਲੋਂ ਅਗਲੇ 2 ਦਿਨਾਂ ਲਈ ਓਰੈਂਜ ਅਲਰਟ
ਅੱਗ ਲੱਗਣ ਦੀ ਘਟਨਾ ਦੇ ਬਾਅਦ ਸ਼ੀ ਜਿਨਪਿੰਗ ਪ੍ਰਸ਼ਾਸਨ ਸਖਤ ਹੈ। ਐਮਰਜੈਂਸੀ ਮਾਮਲਿਆਂ ‘ਤੇ ਕੰਮ ਕਰਨ ਵਾਲੇ ਚੀਨੀ ਮੰਤਰਾਲੇ ਨੇ ਇਸ ਘਟਨਾ ਦੇ ਬਾਅਦ ਸਾਰੇ ਸਕੂਲਾਂ ਵਿਚ ਸਕਰੀਨਿੰਗ ਦੇ ਹੁਕਮ ਜਾਰੀ ਕੀਤੇ ਹਨ ਤਾਂ ਜੋ ਭਵਿੱਖ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ। ਮੰਤਰਾਲੇ ਦੇ ਹੁਕਮ ਦੇ ਬਾਅਦ ਸਾਰੇ ਸਕੂਲਾਂ ਵਿਚ ਫਾਇਰ ਰਿਸਕ ਨੂੰ ਲੈ ਕੇ ਸਕਰੀਨਿੰਗ ਕੀਤੀ ਜਾਵੇਗੀ ਤੇ ਖਾਸ ਤੌਰ ‘ਤੇ ਭੀੜਭਾੜ ਵਾਲੀਆਂ ਥਾਵਾਂ ‘ਤੇ ਸਖਤ ਸਕਰੀਨਿੰਗ ਕੀਤੇ ਜਾਣ ਦੇ ਹੁਕਮ ਦਿੱਤੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”