ਅਮਰੀਕਾ ਦੇ ਨੇਵਾਡਾ ਸੂਬੇ ਵਿਚ ਬਰਨਿੰਗ ਮੈਨ ਫੈਸਟੀਵਲ ਲਈ ਇਕੱਠੇ ਹੋਏ 70 ਹਜ਼ਾਰ ਲੋਕ ਚਿੱਕੜ ਵਿਚ ਫਸ ਗਏ ਹਨ। ਇਕ ਦੀ ਮੌਤ ਹੋ ਚੁੱਕੀ ਹੈ। ਸਰਕਾਰੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਖਾਣਾ ਤੇ ਪਾਣੀ ਬਚਾਉਣ ਨੂੰ ਕਿਹਾ ਹੈ। ਅਮਰੀਕਾ ਦੇ ਨੇਵਾਡਾ ਸੂਬੇ ਵਿਚ ਹਰ ਸਾਲ ਹਜ਼ਾਰਾਂ ਲੋਕ ਇਕ ਕਲਚਰਲ ਫੈਸਟੀਵਲ ਮਨਾਉਣ ਲਈ ਇਕੱਠਾ ਹੁੰਦੇ ਹਨ।
ਇਸ ਵਾਰ ਵੀ ਅਜਿਹਾ ਹੋਇਆ। ਹਾਲਾਂਕਿ ਲਗਾਤਾਰ 24 ਘੰਟਿਆਂ ਤੱਕ ਮੀਂਹ ਦੀ ਵਜ੍ਹਾ ਨਾਲ ਪੂਰਾ ਰੇਗਿਸਤਾਨੀ ਇਲਾਕਾ ਚਿੱਕੜ ਵਿਚ ਤਬਦੀਲ ਹੋ ਗਿਆ। ਇਸ ਨਾਲ ਲੋਕ ਚੱਲ ਵੀ ਨਹੀਂ ਪਾ ਰਹੇ ਹਨ।ਅਮਰੀਕਾ ਦੇ ਲੈਂਡ ਮੈਨੇਜਮੈਂਟ ਬਿਊਰੋ ਨੇਕਿਹਾ ਕਿ ਚਿੱਕੜ ਦੇ ਵਿਚ ਗੱਡੀ ਚਲਾਉਣਾ ਖਤਰੇ ਤੋਂ ਖਾਲੀ ਨਹੀਂ।ਅੱਗੇ ਦੇ ਕੁਝ ਦਿਨਾਂ ਵਿਚ ਹੋਰ ਵੀ ਮੀਂਹ ਪੈਣ ਦੀ ਸੰਭਾਵਨਾ ਹੈ।ਅਜਿਹੇ ਵਿਚ ਲੋਕਾਂ ਕੋਲ ਲੋੜ ਦਾ ਸਾਮਾਨ ਹੋਣਾ ਜ਼ਰੂਰੀ ਹੈ।
ਬਰਨਿੰਗ ਮੈਨ ਫੈਸਟੀਵਲ ਨੇਵਾਡਾ ਦੇ ਬਲੈਕ ਰਾਕ ਸਿਟੀ ਵਿਚ ਹੁੰਦਾ ਹੈ। ਜੋ ਦੁਨੀਆ ਦੇ ਸਭ ਤੋਂ ਬੇਜ਼ਾਨ ਰੇਗਿਸਤਾਨਾਂ ਵਿਚੋਂ ਇਕ ਹੈ। ਇਥੇ ਲੋਕ ਕੈਂਪ ਲਗਾ ਕੇ ਕਈ ਦਿਨਾਂ ਤੱਕ ਰਹਿੰਦੇ ਹਨ। ਹੁਣ ਐਮਰਜੈਂਸੀ ਸਰਵਿਸਿਜ਼ ਤੋਂ ਇਲਾਵਾ ਇਸ ਇਲਾਕੇ ਵਿਚ ਸਾਰੇ ਵਾਹਨਾਂ ਦੀ ਆਵਾਜਾਈ ‘ਤੇ ਰੋਕ ਲਗਾ ਦਿੱਤੀ ਗਈ ਹੈ। ਇਸ ਈਵੈਂਟ ਦੇ ਆਰਗੇਨਾਈਜਰਸ ਦਾ ਕਹਿਣਾ ਹੈ ਕਿ ਲੋਕ ਕਈ ਦਿਨਾਂ ਤੱਕ ਇਥੇ ਫਸੇ ਰਹਿ ਸਕਦੇ ਹਨ।
ਇਸ ਫੈਸਟੀਵਲ ਦੀ ਸ਼ੁਰੂਆਤ 1990 ਵਿਚ ਹੋਈ ਸੀ। ਉਦੋਂ ਇਥੇ ਸਿਰਫ 80 ਲੋਕ ਇਕੱਠੇ ਹੋਏ ਸਨ। 1993 ਵਿਚ ਪਹਿਲੀ ਵਾਰ ਇਥੇ ਪਹੁੰਚਣ ਵਾਲੇ ਲੋਕਾਂਦੀ ਗਿਣਤੀ 1000 ਦੇ ਨੇੜੇ ਜਾ ਪਹੁੰਚੀ। ਇਸ ਵਾਰ ਇਥੇ 70 ਹਜ਼ਾਰ ਤੋਂ ਵਧ ਲੋਕ ਇਕੱਠੇ ਹੋਏ।
ਇਥੇ ਦੁਨੀਆ ਭਰ ਤੋਂ ਆਏ ਲੋਕ ਸੈਲਪੋਨ, ਇੰਟਰਨੈੱਟ ਵਰਗੀਆਂ ਅਤਿ-ਆਧੁਨਿਕ ਸਹੂਲਤਾਂ ਤੋਂ ਦੂਰ ਰਹਿ ਕੇ ਰਵਾਇਤੀ ਨੱਚ-ਗਾਣੇ ਤੇ ਗੀਤ-ਸੰਗੀਤ ਦੇ ਵਿਚ ਇਕ ਹਫਤਾ ਗੁਜ਼ਾਰਦੇ ਹਨ। ‘ਬਰਨਿੰਗ ਮੈਨ’ ਨਾਂ ਇਸ ਲਈ ਪਿਆ ਕਿਉਂਕਿ ਫੈਸਟੀਵਲ ਦੇ ਆਖਰੀ ਦਿਨ ਇਥੇ ਆਪਣੀ ਹੀ ਬਣਾਈ ਗਈ ਕਲਾਕ੍ਰਿਤੀਆਂ ਨੂੰ ਸਾੜ ਦਿੱਤਾ ਜਾਂਦਾ ਹੈ। ਇਸ ਦੇ ਪਿੱਛੇ ਵਿਚਾਰ ਹੈ ਕਿ ਆਪਣੀ ਬਣਾਈ ਚੀਜ਼ ਨੂੰ ਸਾੜ ਕੇ ਅਸੀਂ ਆਪਣੇ ਅੰਦਰ ਦੇ ਹੰਕਾਰ ਨੂੰ ਖਤਮ ਕਰ ਦਿੰਦੇ ਹਾਂ।
ਫੈਸਟੀਵਲ ਵਿਚ ਆਉਣ ਵਾਲੇ ਲੋਕਾਂ ਨੂੰ ਆਪਣੇ ਤਰੀਕੇ ਨਾਲ ਜਿਊਣ ਦੀ ਆਜ਼ਾਦੀ ਦਿੱਤੀ ਜਾਂਦੀ ਹੈ। ਉਨ੍ਹਾਂ ‘ਤੇ ਕਿਸੇ ਵੀ ਤਰ੍ਹਾਂ ਦੀ ਰੋਕ ਨਹੀਂ ਲਗਾਈ ਜਾਂਦੀ, ਜੋ ਸਹੀ ਅਰਥਾਂ ਵਿਚ ਆਜ਼ਾਦੀ ਦਾ ਮਤਲਬ ਸਮਝ ਸਕਣ। ਹਾਲਾਂਕਿ ਇਥੇ ਅਜਿਹੀ ਕਿਸੇ ਵੀ ਚੀਜ਼ ਦਾ ਇਸਤੇਮਾਲ ਨਹੀਂ ਕਰ ਸਕਦੇ ਹਨ ਜੋ ਵਾਤਾਵਰਣ ਨੂੰ ਨੁਕਸਾਨ ਪਹੁੰਚਾਏ। ਇਸ ਦੀ ਵਜ੍ਹਾ ਇਥੇ ਪਲਾਸਟਿਕ ਦੇ ਸਾਮਾਨ ‘ਤੇ ਬੈਨ ਹੈ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿ