91 people found locked up: ਅਮਰੀਕਾ ਦੇ ਟੈੱਕਸਾਸ ਸੂਬੇ ਵਿੱਚ ਮਨੁੱਖੀ ਤਸਕਰੀ ਦਾ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 2 ਮੰਜ਼ਿਲਾ ਇੱਕ ਘਰ ਵਿੱਚ 91 ਲੋਕ ਕੈਦ ਪਾਏ ਗਏ ਹਨ, ਜਿਨ੍ਹਾਂ ਵਿੱਚੋਂ 5 ਕੋਰੋਨਾ ਵਾਇਰਸ ਤੋਂ ਪੀੜਤ ਹਨ। ਇਸ ਗੱਲ ਦੀ ਜਾਣਕਾਰੀ ਸਥਾਨਕ ਪੁਲਿਸ ਵੱਲੋਂ ਦਿੱਤੀ ਗਈ ਹੈ। ਪੁਲਿਸ ਦੀ ਇੱਕ ਟੀਮ ਨੇ ਸ਼ੁੱਕਰਵਾਰ ਦੱਖਣੀ-ਪੱਛਮੀ ਹਿਊਸਟਨ ਦੇ ਇਸ ਘਰ ਵਿੱਚ ਛਾਪਾ ਮਾਰਿਆ ਸੀ । ਇਸ ਤੋਂ ਪਹਿਲਾਂ ਹੀ ਇੱਕ ਸਰਚ ਵਾਰੰਟ ਵੀ ਜਾਰੀ ਹੋਇਆ ਸੀ । ਘਰ ਵਿੱਚ ਕੈਦ ਮਿਲੇ ਲੋਕਾਂ ਵਿੱਚ ਕੋਈ ਬੱਚਾ ਸ਼ਾਮਿਲ ਨਹੀਂ ਹੈ ।
ਇਨ੍ਹਾਂ ਵਿੱਚ ਘੱਟੋਂ-ਘੱਟ 20 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕ ਹਨ । 91 ਲੋਕਾਂ ਵਿੱਚੋਂ 5 ਮਹਿਲਾਵਾਂ ਹਨ ਅਤੇ ਬਾਕੀ ਸਾਰੇ ਮਰਦ ਹਨ । ਸਾਰੇ ਪੀੜਤਾਂ ਦੀ ਨਾਗਰਿਕਤਾ ਸਬੰਧੀ ਅਜੇ ਪਤਾ ਨਹੀਂ ਚੱਲ ਸਕਿਆ ਹੈ, ਜਿਸ ਕਾਰਨ ਪੁਲਿਸ ਦਾ ਮੰਨਣਾ ਹੈ ਕਿ ਇਹ ਲੋਕ ਪ੍ਰਵਾਸੀ ਹਨ । ਇਸ ਸਬੰਧੀ Human Smuggling in Texas ਨੇ ਪੁਲਿਸ ਨੂੰ ਦੱਸਿਆ ਕਿ ਇਹ ਸਾਰੇ ਭੁੱਖੇ ਹਨ, ਜਦਕਿ ਕੁਝ ਵਿੱਚ ਕੋਵਿਡ-19 ਮਹਾਂਮਾਰੀ ਦੇ ਲੱਛਣ ਜਿਵੇਂ ਬੁਖਾਰ, ਸੁੰਘਣ ਅਤੇ ਸੁਆਦ ਦੀ ਸਮਰੱਥਾ ਨਾ ਹੋਣ ਦੀ ਗੱਲ ਕਹੀ ਜਾ ਰਹੀ ਹੈ। ਇਥੋਂ ਦੇ ਸਿਹਤ ਵਿਭਾਗ ਨੇ ਜਦ ਕੋਵਿਡ-19 ਦਾ ਰੈਪਿਡ ਟੈਸਟ ਕੀਤਾ ਤਾਂ ਪਤਾ ਲੱਗਿਆ ਕਿ ਇਨ੍ਹਾਂ ਵਿੱਚੋਂ 5 ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ ।
ਦੱਸ ਦੇਈਏ ਕਿ ਫਿਲਹਾਲ ਇਨ੍ਹਾਂ ਸਭ ਨੂੰ ਇਸੇ ਘਰ ਵਿੱਚ ਰਹਿਣ ਦੀ ਗੱਲ ਆਖੀ ਗਈ ਹੈ । ਇਨ੍ਹਾਂ ਲੋਕਾਂ ਨੂੰ ਮੈਡੀਕਲ ਸੇਵਾ, ਭੋਜਨ ਅਤੇ ਪਾਣੀ ਉਪਲੱਬਧ ਕਰਾਇਆ ਗਿਆ ਹੈ । ਨਾਲ ਹੀ ਇਨ੍ਹਾਂ ਵਿੱਚੋਂ ਕਿਸੇ ਨੂੰ ਕੋਈ ਸੱਟ ਨਹੀਂ ਲੱਗੀ ਹੈ । ਇਸ ਮਾਮਲੇ ਵਿੱਚ ਹਿਊਸਟਨ ਪੁਲਿਸ ਦੇ ਅਸਿਸਟੈਂਟ ਚੀਫ ਡੈਰਿਨ ਐਡਰਵਰਡਸ ਨੇ ਦੱਸਿਆ ਕਿ ਜਦੋਂ ਅਸੀਂ ਘਰ ਦੇ ਅੰਦਰ ਗਏ ਤਾਂ ਸਾਨੂੰ ਪਤਾ ਲੱਗਿਆ ਕਿ ਅੰਦਰ 90 ਤੋਂ ਵੱਧ ਲੋਕ ਮੌਜੂਦ ਹਨ ਅਤੇ ਅਸੀਂ ਉੱਥੇ ਮੌਜੂਦ ਕਿਸੇ ਵੀ ਤਰ੍ਹਾਂ ਦੇ ਖਤਰੇ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ । ਉਨ੍ਹਾਂ ਦੱਸਿਆ ਕਿ ਇਸ ਘਰ ਵਿੱਚ ਇਨ੍ਹਾਂ ਲੋਕਾਂ ਦੀ ਭੀੜ ਦੇਖੀ ਗਈ, ਪਰ ਇਨ੍ਹਾਂ ਨੂੰ ਰੱਸੀ ਨਾਲ ਨਹੀਂ ਬੰਨ੍ਹਿਆ ਗਿਆ ਸੀ ਅਤੇ ਨਾ ਹੀ ਉਸ ਥਾਂ ਤੋਂ ਸਾਨੂੰ ਕੋਈ ਹਥਿਆਰ ਮਿਲਿਆ ਹੈ ।
ਇਹ ਵੀ ਦੇਖੋ: Weekend lockdown ਨੇ ਹੀ ਤੋੜ ਦਿੱਤਾ ਗੰਨੇ ਪੀੜ੍ਹ ਕੇ ਰੋਹ ਕੱਢਣ ਵਾਲੇ ਇਹਨਾਂ ਲੋਕਾਂ ਦਾ ਲੱਕ