ਪੰਛੀਆਂ ਨੂੰ ਦਾਣਾ ਖੁਆਉਣਾ ਚੰਗਾ ਕੰਮ ਮੰਨਿਆ ਜਾਂਦਾ ਹੈ। ਤੁਸੀਂ ਦੇਖਿਆ ਵੀ ਹੋਵੇਗਾ ਕਿ ਜਗ੍ਹਾ-ਜਗ੍ਹਾ ਸੜਕ ਕਿਨਾਰੇ ਕਬੂਤਰਾਂ ਦੇ ਖਾਣੇ ਲਈ ਦਾਣੇ ਪਾਏ ਜਾਂਦੇ ਹਨ। ਅਜਿਹੇ ਵਿਚ ਉਥੇ ਭਾਰੀ ਗਿਣਤੀ ਵਿਚ ਕਬੂਤਰ ਦੇਖਣ ਨੂੰ ਮਿਲਦੇ ਹਨ। ਤੁਹਾਨੂੰ ਇਹ ਵੀ ਦੇਖਣਾ ਹੋਵੇਗਾ ਕਿ ਕਈ ਲੋਕ ਆਪਣੇ ਘਰ ਦੀ ਛੱਤ ‘ਤੇ ਜਾਂ ਘਰ ਦੇ ਬਾਹਰ ਵੀ ਕਬੂਤਰਾਂ ਨੂੰ ਦਾਣਾ ਖੁਆਉਣ ਲੱਗਦੇ ਹਨ ਪਰ ਇਸ ਲਈ ਕਿਸੇ ਨੂੰ ਜੁਰਮਾਨਾ ਲੱਗ ਜਾਵੇ, ਅਜਿਹਾ ਸ਼ਾਇਦ ਹੀ ਤੁਸੀਂ ਕਦੇ ਸੁਣਿਆ ਹੋਵੇਗਾ ਪਰ ਇੰਗਲੈਂਡ ਵਿਚ ਇਕ ਮਹਿਲਾ ਨਾਲ ਅਜਿਹਾ ਹੀ ਹੋਇਆ। ਉਸ ਨੂੰ ਆਪਣੇ ਘਰ ਦੇ ਗਾਰਡਨ ਵਿਚ ਪੰਛੀਆਂ ਨੂੰ ਦਾਣਾ ਖੁਆਉਣ ਨੂੰ ਲੈ ਕੇ ਲੱਖਾਂ ਦਾ ਜੁਰਮਾਨਾ ਲਗਾ ਦਿੱਤਾ ਗਿਆ ਤੇ ਇਹ ਜੁਰਮਾਨਾ ਨਗਰਪਾਲਿਕਾ ਨੇ ਲਗਾਇਆ ਹੈ।
ਮਹਿਲਾ ਦਾ ਨਾਂ ਏਨੀ ਸੈਗੋ ਹੈ ਤੇ ਉਸ ਦੀ ਉਮਰ 97 ਸਾਲ ਹੈ। ਰਿਪੋਰਟ ਮੁਤਾਬਕ ਪਹਿਲਾਂ ਨਗਰ ਪਾਲਿਕਾ ਨੇ ਮਹਿਲਾ ‘ਤੇ 100 ਪੌਂਡ ਯਾਨੀ ਲਗਭਗ ਸਾਢੇ 10 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਉਣ ਦੀ ਗੱਲ ਕਹੀ ਸੀ ਪਰ ਹੁਣ ਦੱਸਿਆ ਗਿਆ ਹੈ ਕਿ ਜੁਰਮਾਨ ਦੀ ਰਕਮ ਵਧ ਕੇ 2500 ਪੌਂਡ ਯਾਨੀ ਲਗਭਗ 2 ਲੱਖ 65 ਹਜ਼ਾਰ ਰੁਪਏ ਹੋ ਗਈ ਹੈ।
ਇਹ ਵੀ ਪੜ੍ਹੋ : ਵਿਨੋਦ ਖੰਨਾ ਦੀ ਪਤਨੀ ਨੇ ਗੁਰਦਾਸਪੁਰ ਤੋਂ ਚੋਣਾਂ ਲੜਨ ਦਾ ਕੀਤਾ ਐਲਾਨ, ਕਿਹਾ-‘ਲੋਕਾਂ ਦੀ ਸੇਵਾ ਕਰਨਾ ਚਾਹੁੰਦੀ ਹਾਂ’
ਦਰਅਸਲ ਇਹ ਵਿਵਾਦ ਪਿਛਲੇ ਸਾਲ ਸ਼ੁਰੂ ਹੋਇਆ ਸੀ ਜਦੋਂ ਬਜ਼ੁਰਗ ਮਹਿਲਾ ਦੇ ਇਕ ਗੁਆਂਢੀ ਨੇ ਨਗਰਪਾਲਿਕਾ ਵਿਚ ਸ਼ਿਕਾਇਤ ਕੀਤੀ ਸੀ ਕਿ ਉਹ ਇਲਾਕੇ ਵਿਚ ਕਬੂਤਰਾਂ ਤੇ ਸੀਗਲ ਨੂੰ ਬੁਲਾ ਰਹੀ ਸੀ ਤੇ ਉਨ੍ਹਾਂ ਨੂੰ ਦਾਣਾ ਖੁਆ ਰਹੀ ਸੀ। ਇਸ ਦੇ ਬਾਅਦ ਨਗਰਪਾਲਿਕਾ ਨੇ ਉਸ ਨੂੰ ਲਿਖਤ ਚੇਤਾਵਨੀ ਜਾਰੀ ਕੀਤੀ ਜਿਸ ਵਿਚ ਕਿਹਾ ਗਿਆ ਸੀ ਕਿ ਜੇਕਰ ਅਸਮਾਜਿਕ ਵਿਵਹਾਰ ਬੰਦ ਨਹੀਂ ਹੋਇਆ ਤਾਂ ਉਸ ‘ਤੇ 100 ਪੌਂਡ ਦਾ ਜੁਰਮਾਨਾ ਲਗਾਇਆ ਜਾਵੇਗਾ। ਚੇਤਾਵਨੀ ਦੇ ਬਾਵਜੂਦ ਵੀ ਮਹਿਲਾ ਨੇ ਪੰਛੀਆਂ ਨੂੰ ਖਾਣਾ ਖੁਆਉਣਾ ਬੰਦ ਨਹੀਂ ਕੀਤਾ। ਅਜਿਹੇ ਵਿਚ ਨਗਰਪਾਲਿਕਾ ਨੇ ਉਸ ‘ਤੇ 2500 ਪੌਂਡ ਦਾ ਜੁਰਮਾਨਾ ਲਗਾਉਣ ਦੀ ਗੱਲ ਕਹੀ ਹੈ।