ਅਮਰੀਕਾ ਦੇ ਉੱਤਰੀ ਵਰਜੀਨੀਆ ਵਿਚ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।ਇਥੇ ਇਕ ਡਾਕਟਰ ਜੋ ਜਨਮ ਤੋਂ ਅਮਰੀਕਾ ਵਿਚ ਰਹਿ ਰਹੇ ਹਨ, ਹੁਣੇ ਜਿਹੇ 62 ਸਾਲ ਦੇ ਹੋਏ ਤਾਂ ਆਪਣਾ ਪਾਸਪੋਰਟ ਰਿਨਿਊ ਕਰਨ ਲਈ ਦਫਤਰ ਪਹੁੰਚੇ। ਇਥੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਨਾਗਰਿਕਤਾ ਤਾਂ ਬਚਪਨ ਵਿਚ ਹੀ ਚਲੀ ਗਈ ਸੀ। ਅਮਰੀਕੀ ਵਿਦੇਸ਼ ਵਿਭਾਗ ਨੇ ਮਾਮਲੇ ਵਿਚ ਕਿਹਾ ਕਿ ਉਨ੍ਹਾਂ ਦੇ ਜਨਮ ‘ਤੇ ਹੀ ਉਨ੍ਹਾਂ ਨੂੰ ਨਾਗਰਿਕਤਾ ਨਹੀਂ ਦਿੱਤੀ ਜਾਣੀ ਚਾਹੀਦੀ ਸੀ, ਉਹ ਗਲਤੀ ਨਾਲ ਮਿਲ ਗਈ। ਡਾਕਟਰ ਦੇ ਪਿਤਾ ਉਦੋਂ ਅਰਮੀਕਾ ਵਿਚ ਈਰਾਨੀ ਦੂਤਾਵਾਸ ਵਿਚ ਡਿਪਲੋਮੈਟ ਸਨ।
ਡਾਕਟਰ ਦਾ ਨਾਂ ਸਿਯਾਵਸ਼ ਸੋਭਾਨੀ ਹੈ। ਉਨ੍ਹਾਂ ਨੇ ਦੱਸਿਆ ਕਿ ਜਦੋਂ ਉਹ ਨਵਾਂ ਪਾਸਪੋਰਟ ਲੈਣ ਲਈ ਪਹੁੰਚੇ ਤਾਂ ਹੈਰਾਨ ਰਹਿ ਗਏ। ਅਮਰੀਕੀ ਵਿਦੇਸ਼ ਵਿਭਾਗ ਵੱਲੋਂ ਉਨ੍ਹਾਂ ਨੂੰ ਲਿਖੇ ਪੱਤਰ ਮੁਤਾਬਕ ਅਮਰੀਕਾ ਵਿਚ ਜਿਹੜੇ ਮਾਤਾ-ਪਿਤਾ ਕੋਲ ਡਿਪਲੋਮੈਟ ਛੋਟ ਹੈ, ਉਨ੍ਹਾਂ ਦੇ ਘਰ ਜਨਮ ਲੈਣ ਵਾਲਿਆਂ ਨੂੰ ਜਨਮ ਤੋਂ ਅਮਰੀਕੀ ਨਾਗਰਿਕਤਾ ਨਹੀਂ ਮਿਲਦੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਸੋਭਾਨੀ ਨੂੰ ਆਪਣੇ ਜਨਮ ਦੇ ਸਮੇਂ ਗਲਤੀ ਨਾਲ ਅਮਰੀਕਾ ਦੀ ਨਾਗਰਿਕਤਾ ਮਿਲ ਗਈ ਸੀ, ਜੋ ਗਲਤੀ ਬਾਅਦ ਵਿਚ ਸਹੀ ਕਰ ਦਿੱਤੀ ਗਈ।
ਇਹ ਵੀ ਪੜ੍ਹੋ : ‘ਵਿਧਾਨ ਸਭਾ ਦੀ ਜਿੱਤ ਤਾਂ ਸਿਰਫ ਟ੍ਰੇਲਰ ਹੈ, ਲੋਕ ਸਭਾ ਚੋਣਾਂ ‘ਚ ਦਿਖੇਗੀ ਪੂਰੀ ਫਿਲਮ’ : ਪੰਜਾਬ ਭਾਜਪਾ
ਸੋਭਾਨੀ ਪਿਛਲੇ 30 ਸਾਲਾਂ ਤੋਂ ਅਮਰੀਕਾ ਵਿਚ ਡਾਕਟਰ ਹਨ।ਇਹ ਪਹਿਲੀ ਵਾਰ ਹੈ ਜਦੋਂ ਉਨ੍ਹਾਂ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਹੈ। ਉਹ ਕਹਿੰਦੇ ਹਨ ਕਿ ਪੂਰੇ ਜੀਵਨਕਾਲ ਵਿਚ ਅਮਰੀਕੀ ਵਿਦੇਸ਼ ਵਿਭਾਗ ਨੇ ਹਰ ਵਾਰ ਉਨ੍ਹਾਂ ਦੇ ਪਾਸਪੋਰਟ ਦੇ ਨਵੀਨੀਕਰਨ ਦੇ ਬਾਅਦ ਵਾਰ-ਵਾਰ ਪੁਸ਼ਟੀ ਕੀਤੀ ਕਿ ਉਹ ਇਕ ਅਮਰੀਕੀ ਨਾਗਰਿਕ ਹਨ ਪਰ ਹੁਣ ਵਿਭਾਗ ਦਾ ਇਹ ਕਹਿਣਾ ਸਮਝ ਤੋਂ ਪਰੇ ਹੈ।
ਸਿਯਾਵਸ਼ ਸੋਭਾਨੀ ਹੁਣੇ ਜਿਹੇ 62 ਸਾਲ ਦੇ ਹੋ ਗਏ ਹਨ ਤੇ ਉਨ੍ਹਾਂ ਨੇ ਰਿਟਾਇਰਮੈਂਟ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਉਹ ਪਹਿਲਾਂ ਹੀ ਕਾਨੂੰਨੀ ਫੀਸ ਵਜੋਂ 40,000 ਅਮਰੀਕੀ ਡਾਲਰ ਤੋਂ ਵੱਧ ਖਰਚ ਕਰ ਚੁੱਕੇ ਹਨ ਤੇ ਉਨ੍ਹਾਂ ਨੂੰ ਕੋਈ ਅੰਦਾਜ਼ਾ ਨਹੀਂ ਹੈ ਕਿ ਉਨ੍ਹਾਂ ਦਾ ਮਾਮਲਾ ਕਦੋਂ ਤੱਕ ਸੁਲਝੇਗਾ।
ਵੀਡੀਓ ਲਈ ਕਲਿੱਕ ਕਰੋ : –