Airpark colonies America: ਅਕਸਰ ਦੇਖਿਆ ਜਾਂਦਾ ਹੈ ਕਿ ਜਦੋਂ ਵੀ ਤੁਸੀਂ ਕਿਸੇ ਕਲੋਨੀ ਵਿੱਚ ਦਾਖਲ ਹੁੰਦੇ ਹੋ ਤਾਂ ਤੁਹਾਨੂੰ ਘਰ ਦੇ ਬਾਹਰ ਸਕੂਟਰ, ਬਾਈਕ ਅਤੇ ਕਾਰ ਖੜ੍ਹੀ ਹੋਈ ਦਿਖਾਈ ਦਿੰਦੀ ਹੈ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਪਿੰਡ ਬਾਰੇ ਦੱਸਾਂਗੇ ਜਿੱਥੇ ਹਰ ਘਰ ਦੇ ਬਾਹਰ ਸਕੂਟਰ, ਬਾਈਕ ਜਾਂ ਕਾਰ ਨਹੀਂ ਬਲਕਿ ਹਵਾਈ ਜਹਾਜ਼ ਖੜ੍ਹਾ ਹੋਇਆ ਵੇਖੋਗੇ। ਦਰਅਸਲ, ਇਹ ਵਿਲੱਖਣ ਪਿੰਡ ਅਮਰੀਕਾ ਵਿੱਚ ਸਥਿਤ ਹੈ। ਖਬਰਾਂ ਅਨੁਸਾਰ ਪੂਰੀ ਦੁਨੀਆ ਵਿੱਚ ਕੁੱਲ 630 ਏਅਰਪਾਰਕ ਹਨ, ਜਿਨ੍ਹਾਂ ਵਿਚੋਂ 610 ਅਮਰੀਕਾ ਵਿੱਚ ਹੀ ਪਾਏ ਜਾਂਦੇ ਹਨ।
ਦੁਨੀਆ ਦਾ ਪਹਿਲਾ ਏਅਰ ਪਾਰਕ
ਇੱਕ ਰਿਪੋਰਟ ਅਨੁਸਾਰ ਦੁਨੀਆ ਦਾ ਪਹਿਲਾ ਏਅਰਪਾਰਕ ਕੈਲੀਫੋਰਨੀਆ ਦੇ Fresno ਵਿੱਚ ਬਣਾਇਆ ਗਿਆ ਸੀ। ਇਸਦਾ ਨਾਮ Sierra Sky Park ਰੱਖਿਆ ਗਿਆ ਸੀ। ਇਸਦਾ ਨਿਰਮਾਣ 1946 ਵਿੱਚ ਹੋਇਆ ਸੀ। ਸੋਸ਼ਲ ਮੀਡੀਆ ‘ਤੇ ਇੱਕ ਏਅਰਪਾਰਕ ਕਲੋਨੀ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ। ਦੱਸ ਦੇਈਏ ਕਿ ਇੱਕ TikTok ਯੂਜ਼ਰ ਵੱਲੋਂ ਇਸ ਕਲੋਨੀ ਦੀ ਵੀਡੀਓ ਸਾਂਝੀ ਕੀਤੀ ਗਈ ਸੀ, ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਗਈ। ਇਸ ਵੀਡੀਓ ਵਿੱਚ ਇੱਕ ਕਲੋਨੀ ਦਿਖਾਈ ਗਈ ਹੈ ਜਿਸ ਵਿੱਚ ਹਰ ਘਰ ਦੇ ਬਾਹਰ ਸਕੂਟਰ ਜਾਂ ਕਾਰ ਦੀ ਬਜਾਏ ਇੱਕ ਜਹਾਜ਼ ਖੜ੍ਹਾ ਹੋਇਆ ਹੈ।
ਸਭ ਤੋਂ ਵੱਧ ਪਾਇਲਟ
ਅਮਰੀਕਾ ਵਿੱਚ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਏਅਰਪਾਰਕਸ ਹਨ। ਇਨ੍ਹਾਂ ਨੂੰ ਬਣਾਉਣ ਪਿੱਛੇ ਇਕ ਖ਼ਾਸ ਵਜ੍ਹਾ ਹੈ। ਦੱਸਿਆ ਜਾਂਦਾ ਹੈ ਕਿ ਦੂਸਰੇ ਵਿਸ਼ਵ ਯੁੱਧ ਵਿੱਚ ਅਮਰੀਕਾ ਵਿੱਚ ਪਾਇਲਟਾਂ ਦੀ ਗਿਣਤੀ ਚਾਰ ਲੱਖ ਤੋਂ ਉਪਰ ਪਹੁੰਚ ਗਈ ਸੀ। ਅਜਿਹੇ ਵਿੱਚ ਜਦੋਂ ਇਹ ਯੁੱਧ ਖ਼ਤਮ ਹੋਇਆ ਸੀ ਤਾਂ ਬਹੁਤ ਸਾਰੇ ਜਹਾਜ਼ ਬੇਕਾਰ ਹੋ ਗਏ ਸਨ। ਜਿਸ ਕਾਰਨ ਅਮਰੀਕਾ ਦੀ The Civil Aeronautics Administration ਵੱਲੋਂ ਰਿਹਾਇਸ਼ੀ ਕਲੋਨੀ ਵਸਾ ਕੇ ਦਾ ਏਅਰਪਾਰਕ ਦਾ ਨਿਰਮਾਣ ਕਰ ਦਿੱਤਾ ਗਿਆ।
ਘਰ ਦੇ ਬਾਹਰੋਂ ਭਰੀ ਜਾ ਸਕਦੀ ਹੈ ਉਡਾਣ
ਏਅਰ ਪਾਰਕ ਵਾਲੀ ਕਲੋਨੀ ਨੂੰ ਫਲਾਈ-ਇਨ ਕਮਿਊਨਿਟੀਜ ਵਜੋਂ ਜਾਣਿਆ ਜਾਂਦਾ ਹੈ। ਇਨ੍ਹਾਂ ਕਲੋਨੀਆਂ ਦੀ ਖਾਸ ਗੱਲ ਇਹ ਹੈ ਕਿ ਇੱਥੇ ਤੁਸੀਂ ਹਰ ਘਰ ਦੇ ਬਾਹਰ ਜਹਾਜ਼ ਖੜ੍ਹਾ ਹੋਇਆ ਵੇਖੋਗੇ। ਇਨ੍ਹਾਂ ਕਲੋਨੀਆਂ ਦੇ ਲੋਕ ਆਪਣੇ ਹਵਾਈ ਜਹਾਜ਼ਾਂ ਨੂੰ ਤਰੀਕੇ ਨਾਲ ਖੜ੍ਹਾ ਕਰਦੇ ਹਨ ਤਾਂ ਜੋ ਜਹਾਜ਼ ਇੱਕ ਦੂਜੇ ਨਾਲ ਟਕਰਾਏ ਬਿਨ੍ਹਾਂ ਉਡਾਣ ਭਰ ਸਕਣ।