ਅਮਰੀਕਾ ਦੇ ਅਲਾਸਕਾ ਪ੍ਰਾਇਦੀਪ ਵਿੱਚ ਬੁੱਧਵਾਰ ਰਾਤ ਨੂੰ ਤੇਜ਼ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ । ਰਿਕਟਰ ਸਕੇਲ ‘ਤੇ ਇਸ ਭੂਚਾਲ ਦੀ ਤੀਬਰਤਾ 8.2 ਮਾਪੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਭੂਚਾਲ ਦੇ ਝਟਕੇ ਇੰਨੇ ਜ਼ਬਰਦਸਤ ਸੀ ਕਿ ਇਸ ਤੋਂ ਬਾਅਦ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ।
ਭੂਚਾਲ ਦੇ ਤੇਜ਼ ਝਟਕਿਆਂ ਕਾਰਨ ਭਿਆਨਕ ਤਬਾਹੀ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਫਿਲਹਾਲ ਭੂਚਾਲ ਨਾਲ ਹੋਏ ਨੁਕਸਾਨ ਦੀ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।
ਇਸ ਸਬੰਧੀ ਅਮਰੀਕੀ ਭੂ-ਵਿਗਿਆਨਕ ਸਰਵੇਖਣ ਤੋਂ ਪਤਾ ਲੱਗਿਆ ਕਿ ਬੁੱਧਵਾਰ ਰਾਤ 11: 15 ਵਜੇ ਸਤਹਿ ਤੋਂ 29 ਮੀਲ ਨੀਚੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ । ਇਸਦਾ ਅਸਰ ਕੇਂਦਰ ਤੋਂ ਬਹੁਤ ਦੂਰ ਤੱਕ ਹੋਇਆ ਹੈ । USGS ਅਨੁਸਾਰ ਘੱਟੋ ਘੱਟ ਦੋ ਹੋਰ ਝਟਕੇ ਮਹਿਸੂਸ ਕੀਤੇ ਗਏ ਸਨ, ਜਿਨ੍ਹਾਂ ਦੀ ਤੀਬਰਤਾ 6.2 ਅਤੇ 5.6 ‘ਤੇ ਦੱਸੀ ਗਈ ਹੈ ।
ਦੱਸ ਦੇਈਏ ਕਿ ਭੂਚਾਲ ਦੇ ਝਟਕਿਆਂ ਤੋਂ ਬਾਅਦ ਦੱਖਣੀ ਅਲਾਸਕਾ, ਅਲਾਸਕਾ ਦੇ ਪ੍ਰਾਇਦੀਪ ਅਤੇ Aleutian ਟਾਪੂ ‘ਤੇ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ । ਰਿਪੋਰਟਾਂ ਅਨੁਸਾਰ ਕਿਉਂਕਿ ਭੂਚਾਲ ਦੇ ਜ਼ਮੀਨ ਤੋਂ ਜ਼ਿਆਦਾ ਨੀਚੇ ਨਾ ਹੋਣ ਕਾਰਨ ਸ਼ਾਇਦ ਉੰਨਾ ਨੁਕਸਾਨ ਨਾ ਹੋਵੇ, ਜਿੰਨਾ ਸੁਨਾਮੀ ਦੀਆਂ ਲਹਿਰਾਂ ਨਾਲ ਹੋ ਸਕਦਾ ਹੈ।
NWS Pacific Tsunami Warning Center ਵੱਲੋਂ ਪ੍ਰਸ਼ਾਂਤ ਮਹਾਂਸਾਗਰ ਦੇ ਤੱਟ ‘ਤੇ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਸ ਤੋਂ ਇਲਾਵਾ ਗੁਆਮ ਤੇ ਹਵਾਈ ਵਿੱਚ ਵੀ ਅਲਰਟ ਜਾਰੀ ਕੀਤਾ ਗਿਆ ਹੈ। ਲੋਕਾਂ ਨੂੰ ਤੱਟਾਂ ਤੋਂ ਦੂਰ ਸੁਰੱਖਿਅਤ ਥਾਂ ‘ਤੇ ਜਾਣ ਲਈ ਕਿਹਾ ਗਿਆ ਹੈ।
ਇਹ ਵੀ ਦੇਖੋ: ਬਾਬੇ ਨਾਲ ਪਿਆਰ ਦਾ ਪੇਚਾ ਪਾ ਕੁੜੀ ਨੇ ਲੁਟਾਏ ਲੱਖਾਂ, ਉੱਤੋਂ ਕਹਿੰਦਾ ਬਾਬਾ…ਮੈਨੂੰ ਕੀਤਾ….