ਜਦੋਂ ਵੀ ਕੋਈ ਵਿਅਕਤੀ ਜੇਲ੍ਹ ਸ਼ਬਦ ਬੋਲਦਾ ਹੈ ਤਾਂ ਮਨ ਵਿੱਚ ਇੱਕ ਅਜੀਬ ਜਿਹੀ ਤਸਵੀਰ ਉੱਭਰ ਆਉਂਦੀ ਹੈ। ਅਕਸਰ ਅਸੀਂ ਫਿਲਮਾਂ ਵਿੱਚ ਦੇਖਦੇ ਹਾਂ ਕਿ ਇੱਕ ਛੋਟਾ ਜਿਹਾ ਕਮਰਾ ਹੁੰਦਾ ਹੈ, ਜਿਸ ਵਿੱਚ ਕੈਦੀ ਦੇ ਬੈਠਣ ਜਾਂ ਲੇਟਣ ਲਈ ਕੰਧ ਦੇ ਨਾਲ ਕੰਕਰੀਟ ਦਾ ਬੈਂਚ ਬਣਿਆ ਹੁੰਦਾ ਹੈ। ਇਸ ਕੜੀ ਵਿੱਚ ਅੱਜ ਅਸੀਂ ਤੁਹਾਨੂੰ ਉਸ ਜੇਲ੍ਹ ਦੀ ਕਹਾਣੀ ਦੱਸਣ ਜਾ ਰਹੇ ਹਾਂ ਜਿਸ ਨੂੰ ਦੁਨੀਆ ਦੀ ਸਭ ਤੋਂ ਖ਼ਤਰਨਾਕ ਜੇਲ੍ਹ ਕਿਹਾ ਗਿਆ ਹੈ ।
ਇਹ ਜੇਲ੍ਹ ਸਾਲ 1934 ਵਿੱਚ ਅਮਰੀਕਾ ਦੇ ਕੈਲੀਫੋਰਨੀਆ ਸਥਿਤ ਸੈਨ ਫਰਾਂਸਿਸਕੋ ਵਿੱਚ ਬਣਾਈ ਗਈ । ਇਹ ਦੁਨੀਆ ਦੀ ਸਭ ਤੋਂ ਖ਼ਤਰਨਾਕ ਜੇਲ੍ਹ ਇਸ ਲਈ ਵੀ ਸੀ ਕਿਉਂਕਿ ਇੱਥੋਂ ਦੇ ਨਿਯਮ-ਕਾਨੂੰਨ ਇੰਨੇ ਸਖ਼ਤ ਸਨ ਕਿ ਅਪਰਾਧੀ ਸਜ਼ਾ ਝੇਲਣ ਦੀ ਬਜਾਏ ਖ਼ੁਦਕੁਸ਼ੀ ਕਰ ਲੈਂਦੇ ਸਨ । ਖਾੜੀ ਦੇ ਠੰਡੇ ਪਾਣੀ ਦੇ ਵਿਚਕਾਰ ਬਣੇ ਟਾਪੂ ‘ਤੇ ਸਥਿਤ ਇਸ ਜੇਲ੍ਹ ਦਾ ਨਾਂ ‘ਅਲਕਾਟਰਾਜ਼’ ਹੈ। ਇਸ ਜੇਲ੍ਹ ਵਿੱਚ ਦੇਸ਼ ਦੇ ਸਭ ਤੋਂ ਖਤਰਨਾਕ ਅਪਰਾਧੀਆਂ ਨੂੰ ਰੱਖਿਆ ਜਾਂਦਾ ਸੀ, ਤਾਂ ਜੋ ਉਹ ਇੱਥੋਂ ਭੱਜ ਨਾ ਸਕਣ ।
ਇਹ ਵੀ ਪੜ੍ਹੋ: ਭਾਰਤ ‘ਚ ਵਧਿਆ ਓਮੀਕਰੋਨ ਦਾ ਕਹਿਰ, 23 ਸੂਬਿਆਂ ‘ਚ ਕੁੱਲ 1525 ਮਾਮਲੇ, ਜਾਣੋ ਪੰਜਾਬ ਦਾ ਹਾਲ !
ਪਰ ਸਾਲ 1963 ਤੱਕ ਇਸ ਜੇਲ੍ਹ ਨੂੰ ਸਰਕਾਰ ਨੇ ਬੰਦ ਕਰ ਦਿੱਤਾ ਸੀ। ਕਿਹਾ ਗਿਆ ਸੀ ਕਿ ਇਸ ਜੇਲ ਦੀ ਸਾਂਭ-ਸੰਭਾਲ ‘ਤੇ ਜ਼ਿਆਦਾ ਪੈਸਾ ਖਰਚ ਹੋ ਰਿਹਾ ਸੀ, ਇਸ ਲਈ ਜੇਲ ਨੂੰ ਮਿਊਜ਼ੀਅਮ ਵਿੱਚ ਤਬਦੀਲ ਕਰ ਦਿੱਤਾ ਗਿਆ । ਬਾਅਦ ਵਿੱਚ ਇਸਨੂੰ ‘ਦ ਰੌਕ’ ਦੇ ਨਾਮ ਨਾਲ ਜਾਣਿਆ ਜਾਣ ਲੱਗਾ। ਜੇਲ੍ਹ ਦੇ ਇਤਿਹਾਸ ਵਿੱਚ ਸਿਰਫ਼ 36 ਕੈਦੀ ਸਨ ਜਿਨ੍ਹਾਂ ਨੇ ਇੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਸੀ। ਹਾਲਾਂਕਿ ਬਾਅਦ ਵਿੱਚ ਕਰੀਬ 14 ਲੋਕਾਂ ਨੂੰ ਫੜ ਲਿਆ ਗਿਆ, ਜਦਕਿ ਕੁਝ ਪਾਣੀ ਵਿੱਚ ਡੁੱਬ ਗਏ ਸਨ ।
ਇਸ ਤੋਂ ਇਲਾਵਾ ਕਈ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਸਾਲ 1962 ਵਿੱਚ ਤਿੰਨ ਕੈਦੀ ਅਜਿਹੇ ਸਨ ਜੋ ਫਰਾਰ ਹੋਣ ਵਿੱਚ ਸਫਲ ਹੋ ਗਏ ਸਨ। ਉਨ੍ਹਾਂ ਦੇ ਨਾਮ ਜੌਨ ਐਂਗਲਿਨ, ਫਰੈਂਕ ਮੌਰਿਸ ਅਤੇ ਕਲੇਰੈਂਸ ਐਂਗਲਿਨ ਸਨ। ਜਿੱਥੇ ਇਇੱਕ ਪਾਸੇ ਜੇਲ੍ਹ ਪ੍ਰਸ਼ਾਸਨ ਵੱਲੋਂ ਕਾਫੀ ਪੜਤਾਲ ਤੋਂ ਬਾਅਦ ਵੀ ਇਹ ਤਿੰਨੋਂ ਕੈਦੀ ਨਹੀਂ ਲੱਭੇ, ਉਥੇ ਹੀ ਦੂਜੇ ਪਾਸੇ ਜੌਹਨ ਅਤੇ ਕਲੇਰੈਂਸ ਐਂਗਲਿਨ ਦੇ ਪਰਿਵਾਰਾਂ ਨੇ ਦਾਅਵਾ ਕੀਤਾ ਕਿ ਇਹ ਦੋਵੇਂ ਜ਼ਿੰਦਾ ਹਨ, ਪਰ ਕਦੇ ਸਾਹਮਣੇ ਨਹੀਂ ਆਏ।
ਵੀਡੀਓ ਲਈ ਕਲਿੱਕ ਕਰੋ -: