ਮੰਗਲਵਾਰ ਨੂੰ ਅਮਰੀਕਾ ਵਿੱਚ ਕਤਲ ਦੇ ਦੋਸ਼ ਹੇਠ ਇੱਕ ਟ੍ਰਾਂਸਜੈਂਡਰ ਔਰਤ ਨੂੰ ਮੌਤ ਦੀ ਸਜ਼ਾ ਦਿੱਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਅਮਰੀਕਾ ਵਿੱਚ ਪਹਿਲੀ ਵਾਰ ਕਿਸੇ ਟ੍ਰਾਂਸਜੈਂਡਰ ਨੂੰ ਜ਼ਹਿਰੀਲਾ ਟੀਕਾ ਲਗਾਇਆ ਗਿਆ ਹੈ। ਰਾਜ ਜੇਲ੍ਹ ਵਿਭਾਗ ਦੇ ਇੱਕ ਬਿਆਨ ਅਨੁਸਾਰ 49 ਸਾਲਾ ਐਮਬਰ ਮੈਕਲਾਘਲਿਨ ਨੂੰ ਮਿਸੌਰੀ ਦੇ ਬੋਨੇ ਟੇਰੇ ਸ਼ਹਿਰ ਵਿੱਚ ਜਾਂਚ ਅਤੇ ਸੁਧਾਰ ਕੇਂਦਰ ਵਿੱਚ ਸਥਾਨਕ ਸਮੇਂ ਅਨੁਸਾਰ ਸ਼ਾਮ 7 ਵਜੇ ਤੋਂ ਪਹਿਲਾਂ ਮ੍ਰਿਤਕ ਐਲਾਨ ਦਿੱਤਾ ਗਿਆ।
ਅਮਰੀਕੀ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਕਿਸੇ ਟ੍ਰਾਂਸਜੈਂਡਰ ਔਰਤ ਨੂੰ ਪਹਿਲਾਂ ਮੌਤ ਦੀ ਸਜ਼ਾ ਸੁਣਾਈ ਗਈ ਅਤੇ ਫਿਰ ਮੌਤ ਦੀ ਸਜ਼ਾ ਦਿੱਤੀ ਗਈ। ਇਹ ਸਾਲ 2023 ਦਾ ਪਹਿਲਾ ਮਾਮਲਾ ਹੈ, ਜਿਸ ਵਿੱਚ ਟੀਕੇ ਨਾਲ ਮੌਤ ਦਿੱਤੀ ਗਈ । ਹਾਲਾਂਕਿ ਐਂਬਰ ਦੇ ਵਕੀਲ ਨੇ ਮਿਸੂਰੀ ਦੇ ਗਵਰਨਰ ਮਾਈਕ ਪਾਰਸਨ ਨੂੰ ਅਪੀਲ ਕੀਤੀ ਸੀ ਕਿ ਉਹ ਐਂਬਰ ਦੀ ਸਜ਼ਾ ‘ਤੇ ਰੋਕ ਲਗਾਉਣ । ਪਰ ਇਸ ਮਾਮਲੇ ਵਿੱਚ ਅਜਿਹਾ ਕੁਝ ਨਹੀਂ ਹੋਇਆ।
ਇਹ ਵੀ ਪੜ੍ਹੋ: ਫਿਲੀਪੀਨਜ਼ ‘ਚ ਪੰਜਾਬ ਦੇ ਕਬੱਡੀ ਕੋਚ ਦਾ ਗੋਲੀ ਮਾਰ ਕੇ ਕਤਲ, ਪਿੰਡ ‘ਚ ਪਸਰਿਆ ਸੋਗ
ਇਹ ਪੂਰਾ ਮਾਮਲਾ ਪ੍ਰੇਮ ਸਬੰਧਾਂ ਅਤੇ ਫਿਰ ਕਤ.ਲ ਨਾਲ ਜੁੜਿਆ ਹੋਇਆ ਹੈ । ਬੇਵਰਲੀ ਗੁਏਂਥਰ ਅਤੇ ਐਂਬਰ ਮੈਕਲਾਘਲਿਨ ਦੋਵੇਂ ਰਿਸ਼ਤੇ ਵਿੱਚ ਸਨ। ਮੈਕਲਾਘਲਿਨ ਨੇ ਲਿੰਗ ਨਹੀਂ ਬਦਲਿਆ ਸੀ । ਕੁਝ ਸਮੇਂ ਬਾਅਦ ਮੈਕਲਾਘਲਿਨ ਅਤੇ ਉਸ ਦੀ ਪ੍ਰੇਮਿਕਾ ਵਿਚਕਾਰ ਦੂਰੀ ਵਧ ਗਈ । ਐਂਬਰ ਮੈਕਲਾਘਲਿਨ ਨੇ ਨਵੰਬਰ 2003 ਵਿੱਚ ਆਪਣੀ ਪ੍ਰੇਮਿਕਾ ਦਾ ਕਤਲ ਕਰ ਦਿੱਤਾ ਸੀ । ਐਂਬਰ ਨੂੰ ਸਾਲ 2016 ਵਿੱਚ ਸਜ਼ਾ ਸੁਣਾਈ ਗਈ ਸੀ । 2021 ਵਿੱਚ ਅਦਾਲਤ ਨੇ ਉਸਦੀ ਮੌਤ ਦੀ ਸਜ਼ਾ ਨੂੰ ਬਰਕਰਾਰ ਰੱਖਿਆ।
ਵੀਡੀਓ ਲਈ ਕਲਿੱਕ ਕਰੋ -: