ਦੱਖਣ ਕੋਰੀਆ ਵਿਚ ਇਕ ਅਮਰੀਕੀ ਜਹਾਜ਼ ਟ੍ਰੇਨਿੰਗ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਵਿਚ ਪਾਇਲਟ ਗੰਭੀਰ ਤੌਰ ‘ਤੇ ਜ਼ਖਮੀ ਹੋ ਗਿਆ। ਰਿਪੋਰਟ ਮੁਤਾਬਕ ਇਹ ਦੁਰਘਟਨਾ ਗਨਸਨ ਵਿਚ ਸੰਯੁਕਤ ਰਾਜ ਹਵਾਈ ਫੌਜ ਅੱਡੇ ਕੋਲ ਹੋਈ। ਜੈੱਟਸਿਓਲ ਤੋਂ 178 ਕਿਲੋਮੀਟਰ ਦੱਖਣ ਵਿਚ ਗਨਸਨ ਵਿਚ ਇਕ ਹਵਾਈ ਅੱਡੇ ਤੋਂ ਉਡਾਣ ਭਰਨ ਦੇ ਬਾਅਦ ਪਾਣੀ ਵਿਚ ਦੁਰਘਟਨਾ ਗ੍ਰਸਤ ਹੋ ਗਿਆ।
ਹਾਦਸੇ ਦੇ ਤੁਰੰਤ ਬਾਅਦ ਪਾਇਲਟ ਨੂੰ ਜੈੱਟ ਤੋਂ ਬਾਹਰ ਕੱਢਿਆ ਗਿਆ ਤੇ ਉਸ ਨੂੰ ਬਚਾ ਲਿਆ ਗਿਆ। ਅਮਰੀਕੀ ਜਹਾਜ਼ ਦੇ ਦੁਰਘਟਨਾ ਸਬੰਧੀ ਦੱਖਣੀ ਕੋਰੀਆ ਦੇ ਰੱਖਿਆ ਮੰਤਰਾਲੇ ਨੇ ਕੋਈ ਅਧਿਕਾਰਕ ਬਿਆਨ ਜਾਰੀ ਨਹੀਂ ਕੀਤਾ ਹੈ।
ਇਹ ਵੀ ਪੜ੍ਹੋ : ‘ਆਪ’ ਸਾਂਸਦ ਸੰਦੀਪ ਪਾਠਕ ਨੇ ਸੰਸਦ ‘ਚ ਚੁੱਕਿਆ ਬਕਾਏ ਫੰਡ ਦਾ ਮੁੱਦਾ, ਪੰਜਾਬ ਨਾਲ ਨਿਆਂ ਕਰਨ ਦੀ ਕੀਤੀ ਅਪੀਲ
ਦੱਖਣ ਵਿਚ ਸਥਿਤ ਅਮਰੀਕੀ ਸੈਨਿਕਾਂ ਦੀ ਦੇਖ-ਰੇਖ ਵਾਲੇ ਯੂਨਾਈਟਿਡ ਸਟੇਟਸ ਫੋਰਸਿਸ ਕੋਰੀਆ ਨੇ ਅਜੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮਈ ਵਿਚ ਸਿਓਲ ਦੇ ਦੱਖਣ ਵਿਚ ਇਕ ਖੇਤੀ ਖੇਤਰ ਵਿਚ ਟ੍ਰੇਨਿੰਗ ਦੌਰਾਨ ਇਕ ਅਮਰੀਕੀ F-16 ਜੈੱਟ ਦੁਰਘਟਨਾਗ੍ਰਸਤ ਹੋ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ : –