ਅਮਰੀਕਾ ਦਾ ਇਕ ਫੌਜੀ ਖੁਫੀਆ ਜਹਾਜ਼ ਸਮੁੰਦਰ ਵਿਚ ਡਿੱਗ ਕੇ ਹਾਦਸਾਗ੍ਰਸਤ ਹੋ ਗਿਆ ਹੈ। ਇਸ ਜਹਾਜ਼ ਨੂੰ ਰਨਵੇ ‘ਤੇ ਲੈਂਡ ਹੋਣਾ ਸੀ ਪਰ ਉਹ ਰਨਵੇ ਤੋਂ ਅੱਗੇ ਨਿਕਲ ਗਿਆ ਤੇ ਸਮੁੰਦਰ ਵਿਚ ਜਾ ਡਿੱਗਾ। ਵੱਡੀ ਗੱਲ ਇਹ ਹੈ ਕਿ ਇਸ ਜਹਾਜ਼ ਵਿਚ ਕਈ ਯਾਤਰੀ ਵੀ ਸਵਾਰ ਸਨ। ਦੁਰਘਟਨਾ ਬੀਤੇ ਦਿਨੀਂ ਹੋਨੋਲੂਲੂ ਤੋਂ 10 ਮੀਲ ਦੀ ਦੂਰੀ ‘ਤੇ ਇੱਕ ਯੂਐਸ ਮਰੀਨ ਬੇਸ ‘ਤੇ ਹੋਈ। ਇਹ ਅਮਰੀਕੀ ਜਲ ਸੈਨਾ ਦਾ P-8A ਜਹਾਜ਼ ਸੀ, ਜੋ ਲੈਂਡਿੰਗ ਤੋਂ ਖੁੰਝ ਗਿਆ ਅਤੇ ਸਮੁੰਦਰ ਵਿੱਚ ਡਿੱਗ ਗਿਆ।
ਜਹਾਜ਼ ਦੇ ਸਮੁੰਦਰ ਵਿਚ ਡਿੱਗਣ ਦਾ ਜਦੋਂ ਹਾਦਸਾ ਹੋਇਆ ਤਾਂ ਉਸ ਸਮੇਂ ਕਾਫੀ ਤੇਜ਼ ਮੀਂਹ ਪੈ ਰਿਹਾ ਸੀ। ਜਹਾਜ਼ ਕੇਨੋਹੇ ਦੀ ਖਾੜੀ ਵਿਚ ਕਿਨਾਰੇ ਨੇੜੇ ਤੈਰ ਰਿਹਾ ਹੈ। ਹਾਦਸਾ ਹੁੰਦੇ ਹੀ ਬਚਾਅ ਦਲ ਨੂੰ ਮਦਦ ਲਈ ਦੌੜਨਾ ਪਿਆ। ਖਾਸ ਗੱਲ ਰਹੀ ਕਿ ਰਾਹਤ ਤੇ ਬਚਾਅ ਦਲ ਦੇ ਮੈਂਬਰਾਂ ਨੇ ਜਹਾਜ਼ ਵਿਚ ਸਵਾਰ ਸਾਰੇ 9 ਲੋਕਾਂ ਨੂੰ ਕਿਸ਼ਤੀ ਤੋਂ ਕਿਨਾਰੇ ਵੱਲ ਲਿਆ ਕੇਬਚਾ ਲਿਆ।
ਪੀ8ਏ ਜਹਾਜ਼ ਖੁਫੀਆ ਜਾਣਕਾਰੀ ਜੁਟਾਉਣ ਲਈ ਲਗਾਇਆ ਜਾਂਦਾ ਹੈ। P-8ਏ ਦਾ ਨਿਰਮਾਣ ਬੋਇੰਗ ਵੱਲੋਂਕੀਤਾ ਗਿਆ ਹੈ ਤੇ ਇਸਦੇ ਗਈ ਹਿੱਸੇ 737 ਵਪਾਰਕ ਜਹਾਜ਼ਾਂ ਦੇ ਬਰਾਬਰ ਹਨ। ਇਹ ਬੇਸ 25,000 ਤੋਂ ਵੱਧ ਮਰੀਨਾਂ, ਮਲਾਹਾਂ, ਪਰਿਵਾਰਕ ਮੈਂਬਰਾਂ ਅਤੇ ਨਾਗਰਿਕ ਕਰਮਚਾਰੀਆਂ ਦਾ ਘਰ ਹੈ।
ਇਹ ਵੀ ਪੜ੍ਹੋ : ਬੈਂਕਾਕ ਤੋਂ ਜੂਸ ਦੇ ਡੱਬਿਆਂ ‘ਚ ਲੁਕਾ ਕੇ ਲਿਆ ਰਿਹਾ ਸੀ ਕਰੋੜਾਂ ਦਾ ਸੋਨਾ, ਦਿੱਲੀ ਏਅਰਪੋਰਟ ‘ਤੇ ਗ੍ਰਿਫਤਾਰ
ਗਨਰੀ ਸਾਰਜੈਂਟ ਆਰਲੈਂਡੋ ਪੇਰੇਜ ਨੇ ਕਿਹਾ ਕਿ ਇਹ ਇਕ ਪੀਸੋਡਾਨ ਟੋਹੀ ਜਹਾਜ਼ ਸੀ। ਇਸ ਦਾ ਇਸਤੇਮਾਲ ਖੁਫੀਆ ਜਾਣਕਾਰੀ ਲਈ ਕੀਤਾ ਜਾ ਰਿਹਾ ਸੀ। ਹੋਨੋਲੁਲੂ ਫਾਇਰ ਡਿਪਾਰਟਮੈਂਟ (HFD) ਮੁਤਾਬਕ ਜਹਾਜ਼ ‘ਚ ਅੱਗ ਲੱਗਣ ਦੀ ਘਟਨਾ ਹੋ ਸਕਦੀ ਸੀ, ਹਾਲਾਂਕਿ ਇੰਨਾ ਵੱਡਾ ਹਾਦਸਾ ਨਹੀਂ ਵਾਪਰਿਆ।
ਵੀਡੀਓ ਲਈ ਕਲਿੱਕ ਕਰੋ : –