ਨਾਸਾ ਦੇ ਪੁਲਾੜ ਯਾਤਰੀ ਮਾਰਕ ਵੈਂਡੇ ਹੇ ਨੇ ਪੁਲਾੜ ਵਿੱਚ 300 ਦਿਨ ਪੂਰੇ ਕਰ ਲਏ ਹਨ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਾਸਾ ਨੇ ਦੱਸਿਆ ਕਿ ਪੁਲਾੜ ਯਾਤਰੀ ਮਾਰਕ ਵੈਂਡੇ 9 ਅਪ੍ਰੈਲ 2021 ਨੂੰ ਇਸ ਯਾਤਰਾ ‘ਤੇ ਰਵਾਨਾ ਹੋਏ ਸੀ । ਡੇ ਧਰਤੀ ਦੇ ਚੱਕਰ ਵਿੱਚ ਲਗਾਤਾਰ 355 ਦਿਨ ਬਿਤਾਉਣ ਦੇ ਰਿਕਾਰਡ ਦੇ ਨਾਲ 30 ਮਾਰਚ ਨੂੰ ਵਾਪਸ ਪਰਤਣਗੇ। ਉੱਥੇ ਹੀ 3 ਮਾਰਚ ਨੂੰ ਉਹ ਪੁਲਾੜ ਵਿੱਚ ਲਗਾਤਾਰ 328 ਦਿਨ ਬਿਤਾਉਣ ਵਾਲੀ ਕ੍ਰਿਸਟੀਨਾ ਕੋਚ ਨੂੰ ਪਛਾੜ ਕੇ ਦੁਨੀਆ ਭਰ ਵਿਚ ਸਭ ਤੋਂ ਲੰਬੇ ਪੁਲਾੜ ਯਾਤਰੀ ਵਜੋਂ ਆਪਣਾ ਸਥਾਨ ਸਥਾਪਿਤ ਕਰ ਲੈਣਗੇ।
ਵਰਤਮਾਨ ਵਿੱਚ ਪੁਲਾੜ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਰਹਿਣ ਵਾਲੀ ਮਹਿਲਾ ਦਾ ਰਿਕਾਰਡ ਕ੍ਰਿਸਟੀਨਾ ਕੋਚ ਦੇ ਨਾਮ ਹੈ । ਕੋਚ 328 ਦਿਨਾਂ ਤੱਕ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ ਰਹਿਣ ਅਤੇ ਵੱਖ-ਵੱਖ ਵਿਗਿਆਨਕ ਪ੍ਰਯੋਗਾਂ ਅਤੇ ਮਿਸ਼ਨਾਂ ਨੂੰ ਪੂਰਾ ਕਰਨ ਤੋਂ ਬਾਅਦ ਧਰਤੀ ‘ਤੇ ਵਾਪਸ ਆਈ ਸੀ । ਇਸ ਤੋਂ ਪਹਿਲਾਂ ਕੋਈ ਵੀ ਮਹਿਲਾ ਪੁਲਾੜ ਯਾਤਰੀ ਇੰਨੇ ਲੰਬੇ ਮਿਸ਼ਨ ‘ਤੇ ਨਹੀਂ ਗਈ ਹੈ ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇਹ ਰਿਕਾਰਡ ਅਮਰੀਕੀ ਪੁਲਾੜ ਯਾਤਰੀ ਪੇਗੀ ਵਿਟਸਨ ਦੇ ਨਾਮ ਸੀ, ਜੋ 2016-17 ਦੌਰਾਨ ਸਟੇਸ਼ਨ ਕਮਾਂਡਰ ਦੇ ਰੂਪ ਵਿੱਚ 288 ਦਿਨ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ ਰਹੇ ਸੀ । ਅਮਰੀਕੀ ਪੁਲਾੜ ਏਜੰਸੀ ਨਾਸਾ ਦਾ ਕਹਿਣਾ ਹੈ ਕਿ ਇਸ ਮਿਸ਼ਨ ਤੋਂ ਵਿਗਿਆਨੀਆਂ ਨੂੰ ਭਵਿੱਖ ਦੇ ਚੰਦਰ ਅਤੇ ਮੰਗਲ ਮਿਸ਼ਨ ਲਈ ਮਹੱਤਵਪੂਰਨ ਡਾਟਾ ਮਿਲਿਆ ਸੀ।
ਹਿਊਸਟਨ ਵਿੱਚ ਮਿਸ਼ਨ ਕੰਟਰੋਲ ਤੋਂ CAPCOM Woody Hobaugh ਹੋਬੌਗ ਨੇ 300 ਨੂੰ ਪੂਰਾ ਕਰਨ ਦੇ ਇਸ ਮੌਕੇ ‘ਤੇ ਵੈਂਡੇ ਹੇ ਅਤੇ ਫਲਾਈਟ ਇੰਜੀਨੀਅਰ ਪਿਓਟਰ ਡੁਬਰੋਵ ਦੋਵਾਂ ਨੂੰ ਵਧਾਈ ਦਿੱਤੀ ਹੈ । ਦੱਸ ਦੇਈਏ ਕਿ ਮਾਰਚ ਦੇ ਅੰਤ ਵਿੱਚ ਪੁਲਾੜ ਯਾਤਰੀ ਮਾਰਕ ਵੈਂਡੇ ਹੇ, ਫਲਾਈਟ ਇੰਜੀਨੀਅਰ ਡੁਬਰੋਵ ਅਤੇ ਸਟੇਸ਼ਨ ਕਮਾਂਡਰ ਐਂਟੋਨ ਸ਼ਕਾਪਲੇਰੋਵ ਸੋਯੂਜ਼ MS-19 ਚਾਲਕ ਦਲ ਵਿੱਚ ਸਵਾਰ ਹੋ ਕੇ ਧਰਤੀ ‘ਤੇ ਵਾਪਸ ਪਰਤਣਗੇ।
ਵੀਡੀਓ ਲਈ ਕਲਿੱਕ ਕਰੋ -: