Atlanta spa shootings: ਅਮਰੀਕਾ ਦੇ ਜਾਰਜੀਆ ਦੇ ਤਿੰਨ ਸਪਾ ਸੈਂਟਰ ਵਿੱਚ ਫਾਇਰਿੰਗ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਵਿੱਚ ਚਾਰ ਮਹਿਲਾਵਾਂ ਸਣੇ ਅੱਠ ਲੋਕਾਂ ਦੀ ਮੌਤ ਹੋ ਗਈ ਹੈ । ਸਥਾਨਕ ਪੁਲਿਸ ਅਤੇ ਅਮਰੀਕੀ ਮੀਡੀਆ ਵੱਲੋਂ ਇਸ ਦੀ ਪੁਸ਼ਟੀ ਕੀਤੀ ਹੈ। ਖਬਰਾਂ ਅਨੁਸਾਰ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।
ਇਸ ਘਟਨਾ ਸਬੰਧੀ ਅਟਲਾਂਟਾ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਡਮਾਂਟ ਰੋਡ ‘ਤੇ ਗੋਲਡ ਮਸਾਜ ਸਪਾ ਵਿੱਚ ਖਬਰ ਮਿਲੀ ਸੀ । ਪੁਲਿਸ ਨੇ ਅੱਗੇ ਦੱਸਿਆ ਕਿ ਜਦੋਂ ਅਸੀਂ ਉੱਥੇ ਪਹੁੰਚੇ ਤਾਂ ਉੱਥੇ ਤਿੰਨ ਲੋਕਾਂ ਦੀਆਂ ਲਾਸ਼ਾਂ ਮਿਲੀਆਂ । ਅਟਲਾਂਟਾ ਦੇ ਪੁਲਿਸ ਮੁਖੀ ਰੋਡਨੀ ਬ੍ਰਾਇਅੰਟ ਦਾ ਕਹਿਣਾ ਹੈ ਕਿ ਪੁਲਿਸ ਟੀਮ ਜਦੋਂ ਗੋਲਡ ਮਸਾਜ ਸਪਾ ਵਿੱਚ ਸੀ ਤਾਂ ਉਦੋਂ ਇੱਕ ਹੋਰ ਫੋਨ ਆਇਆ।
ਇਸ ਕਾਲ ਦੇ ਜ਼ਰੀਏ ਖਬਰ ਮਿਲੀ ਕਿ ਏਰੋਮ ਥੈਰੇਪੀ ਸਪਾ ਵਿੱਚ ਗੋਲੀ ਚੱਲੀ ਹੈ ਅਤੇ ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਚੈਰੋਕੀ ਕਾਉਂਟੀ ਮਸਾਜ ਪਾਰਲਰ ਵਿੱਚ ਹੋਈ ਗੋਲੀਬਾਰੀ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ। ਅਟਲਾਂਟਾ ਪੁਲਿਸ ਵਿਭਾਗ ਨੇ ਜਾਣਕਾਰੀ ਦਿੱਤੀ ਕਿ ਇੱਥੇ ਤਿੰਨ ਸਪਾ ਕੇਂਦਰਾਂ ‘ਤੇ ਗੋਲੀਬਾਰੀ ਕੀਤੀ ਗਈ, ਜਿਸ ਨਾਲ ਅੱਠ ਲੋਕਾਂ ਦੀ ਮੌਤ ਹੋ ਗਈ ਹੈ ।
ਪੁਲਿਸ ਨੇ ਦੱਸਿਆ ਕਿ ਮ੍ਰਿਤਕਾਂ ਵਿਚੋਂ ਚਾਰ ਮਹਿਲਾਵਾਂ ਹਨ, ਜੋ ਕਿ ਏਸ਼ੀਆਈ ਮੂਲ ਦੀਆਂ ਜਾਪਦੀਆਂ ਹਨ। ਪੁਲਿਸ ਨੇ ਇਸ ਮਾਮਲੇ ਵਿੱਚ ਚੇਰੋਕੀ ਮਸਾਜ ਪਾਰਲਰ ਨੇੜੇ ਸ਼ੱਕੀ ਬੰਦੂਕਧਾਰੀ 21 ਸਾਲਾਂ ਰਾਬਰਟ ਐਰੋਨ ਲੋਂਗ ਨੂੰ ਹਿਰਾਸਤ ਵਿੱਚ ਲੈ ਲਿਆ ਹੈ । ਪੁਲਿਸ ਉਸ ਆਦਮੀ ਤੋਂ ਪੁੱਛਗਿੱਛ ਕਰ ਰਹੀ ਹੈ, ਹਾਲਾਂਕਿ ਹਾਲੇ ਤੱਕ ਗੋਲੀਬਾਰੀ ਦੇ ਪਿੱਛੇ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਹੈ।
ਇਹ ਵੀ ਦੇਖੋ: ਕੈਪਟਨ ਨੂੰ ਵਾਅਦੇ ਯਾਦ ਕਰਾਉਣ ਲਈ ਬਦਾਮ ਲੈ ਕੇ ਆਏ ਮੁਲਾਜ਼ਮ, ਦੇਖ ਕੇ ਗੁੱਸੇ ਚ ਆਇਆ ਸਿੰਘ, ਪਾ ‘ਤਾ ਭੜਥੂ