ਆਸਟ੍ਰੇਲੀਆ ਦੇ ਇੱਕ ਵਿਅਕਤੀ ਨੂੰ ਤਲਾਕ ਲੈਣਾ ਬਹੁਤ ਭਾਰੀ ਪੈ ਗਿਆ ਹੈ। ਇਜ਼ਰਾਈਲ ਦੇ ਇੱਕ ਅਨੋਖੇ ਤਲਾਕ ਕਾਨੂੰਨ ਕਾਰਨ ਆਸਟ੍ਰੇਲੀਆ ਦਾ ਇਹ ਵਿਅਕਤੀ ਹੁਣ ਸਾਲ 9999 ਤੱਕ ਦੇਸ਼ ਨਹੀਂ ਛੱਡ ਸਕੇਗਾ। ਇਸ ਵਿਅਕਤੀ ਦਾ ਨਾਮ ਨੋਮ ਹੁਪਰਟ ਹੈ। ਇੱਕ ਸਥਾਨਕ ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਨੋਮ ਹੁਪਰਟ ਜਾਂ ਤਾਂ 31 ਦਸੰਬਰ 9999 ਤੱਕ ਇੱਥੇ ਰਹੇ ਜਾਂ ਫਿਰ ਭਵਿੱਖ ਵਿੱਚ ਆਪਣੇ ਬੱਚੇ ਦੇ ਵਿਕਾਸ ਲਈ 18 ਕਰੋੜ 19 ਲੱਖ ਰੁਪਏ ਦਾ ਭੁਗਤਾਨ ਕਰੇ।
ਦੱਸਿਆ ਜਾ ਰਿਹਾ ਹੈ ਕਿ ਨੋਮ ਹੁਪਰਟ ਸਾਲ 2012 ਵਿੱਚ ਇਜ਼ਰਾਈਲ ਆਇਆ ਸੀ ਤਾਂ ਜੋ ਉਹ ਆਪਣੇ ਬੱਚੇ ਦੇ ਨੇੜੇ ਰਹਿ ਸਕੇ। ਇਸ ਤੋਂ ਇੱਕ ਸਾਲ ਪਹਿਲਾਂ ਹੀ ਉਸ ਦੀ ਸਾਬਕਾ ਪਤਨੀ ਇਜ਼ਰਾਈਲ ਆ ਕੇ ਰਹਿਣ ਲੱਗ ਪਈ ਸੀ। ਜਿਸ ਤੋਂ ਬਾਅਦ ਨੋਮ ਦੀ ਸਾਬਕਾ ਪਤਨੀ ਨੇ ਇਜ਼ਰਾਈਲ ਦੀ ਇੱਕ ਅਦਾਲਤ ਵਿੱਚ ਤਲਾਕ ਦਾ ਮੁਕੱਦਮਾ ਦਾਇਰ ਕੀਤਾ ਸੀ। ਸਾਲ 2013 ਵਿੱਚ ਇਜ਼ਰਾਈਲ ਦੀ ਅਦਾਲਤ ਨੇ ਨੋਮ ਦੇ ਦੇਸ਼ ਛੱਡਣ ‘ਤੇ ਪਾਬੰਦੀ ਲਗਾ ਦਿੱਤੀ ਸੀ । ਅਦਾਲਤ ਨੇ ਤਰਕ ਦਿੱਤਾ ਸੀ ਕਿ ਨੋਮ ਨੂੰ ਹਰ ਮਹੀਨੇ 5 ਹਜ਼ਾਰ ਇਜ਼ਰਾਇਲੀ ਕਰੰਸੀ ਕਰਜ਼ ਦੇ ਰੂਪ ਵਿੱਚ ਚੁਕਾਉਣੀ ਹੋਵੇਗੀ ।
ਇਹ ਵੀ ਪੜ੍ਹੋ: ‘ਨਹੀਂ ਚਾਹੁੰਦੇ ਕਿ PM ਮੋਦੀ ਮੁਆਫ਼ੀ ਮੰਗਣ ਤੇ ਵਿਦੇਸ਼ ‘ਚ ਉਨ੍ਹਾਂ ਦੀ ਸਾਖ ਖਰਾਬ ਹੋਵੇ’- ਟਿਕੈਤ
ਨੋਮ ਦੇ ਬੱਚੇ ਜਦੋਂ ਤੱਕ 18 ਸਾਲ ਦੇ ਨਹੀਂ ਹੋ ਜਾਂਦੇ, ਉਦੋਂ ਤੱਕ ਉਸ ਨੂੰ ਇਹ ਪੈਸਾ ਹਰ ਮਹੀਨੇ ਦੇਣਾ ਪਵੇਗਾ। ਇਸ ਦਾ ਮਤਲਬ ਇਹ ਹੋਇਆ ਕਿ ਉਹ ਕਿਸੇ ਵੀ ਕਾਰਨ ਤੋਂ ਇਜ਼ਰਾਈਲ ਨਹੀਂ ਛੱਡ ਸਕਦਾ। ਫਿਰ ਭਾਵੇਂ ਉਹ ਛੁੱਟੀ ਹੋਵੇ ਜਾਂ ਕੰਮ। ਇਸ ਸਬੰਧੀ ਨੋਮ ਨੇ ਕਿਹਾ ਕਿ ਸਾਲ 2013 ਤੋਂ ਉਹ ਇਜ਼ਰਾਈਲ ਵਿੱਚ ਫਸਿਆ ਹੋਇਆ ਹੈ । ਉਸਨੇ ਦਾਅਵਾ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਵਿਦੇਸ਼ੀ ਨਾਗਰਿਕਾਂ ਵਿੱਚ ਸ਼ਾਮਿਲ ਹੈ, ਜੋ ਇਜ਼ਰਾਇਲੀ ਨਿਆਂ ਵਿਵਸਥਾ ਦੇ ਸ਼ਿਕਾਰ ਹੋਏ ਹਨ।
ਦੱਸ ਦੇਈਏ ਕਿ ਇਜ਼ਰਾਈਲ ਵਿੱਚ ਤਲਾਕ ਕਾਨੂੰਨ ਦਾ ਮਤਲਬ ਇਹ ਹੈ ਕਿ ਮਹਿਲਾ ਚਾਹੇ ਤਾਂ ਆਪਣੇ ਬੱਚੇ ਦੇ ਪਿਤਾ ਦੀ ਯਾਤਰਾ ‘ਤੇ ਪਾਬੰਦੀ ਲਗਵਾ ਸਕਦੀ ਹੈ ਤਾਂ ਜੋ ਭਵਿੱਖ ਵਿਚ ਬੱਚੇ ਨੂੰ ਪਾਲਣ ਲਈ ਜ਼ਰੂਰੀ ਪੈਸਾ ਉਸ ਨੂੰ ਮਿਲਦਾ ਰਹੇ। ਬੱਚੇ ਦੇ ਪਿਤਾ ਨੂੰ 21 ਦਿਨ ਜੇਲ੍ਹ ਵਿੱਚ ਰਹਿਣਾ ਪੈ ਸਕਦਾ ਹੈ। ਇੰਨਾ ਹੀ ਨਹੀਂ ਉਸ ਨੂੰ ਆਪਣੀ ਆਮਦਨ ਦਾ 100 ਫੀਸਦੀ ਪੈਸਾ ਬੱਚੇ ਦੇ ਪਾਲਣ ਪੋਸ਼ਣ ਲਈ ਦੇਣਾ ਪੈ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: