Biden administration decides: ਵਾਸ਼ਿੰਗਟਨ: ਅਮਰੀਕੀ ਸਰਕਾਰ ਨੇ ਕੋਰੋਨਾ ਵਾਇਰਸ ਕਾਰਨ ਦੇਸ਼ ਵਿੱਚ ਮਾਰੇ ਗਏ 5 ਲੱਖ ਤੋਂ ਵੱਧ ਲੋਕਾਂ ਦੀ ਯਾਦ ਵਿੱਚ ਰਾਸ਼ਟਰੀ ਝੰਡਾ ਅੱਧਾ ਝੁਕਾਉਣ ਦਾ ਫੈਸਲਾ ਕੀਤਾ ਹੈ। ਵ੍ਹਾਈਟ ਹਾਊਸ ਨੇ ਇਹ ਜਾਣਕਾਰੀ ਸੋਮਵਾਰ ਨੂੰ ਦਿੱਤੀ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡੇਨ ਸੋਮਵਾਰ ਸ਼ਾਮ ਤੱਕ ਇਸ ਆਦੇਸ਼ ਦਾ ਰਸਮੀ ਐਲਾਨ ਕਰ ਸਕਦੇ ਹਨ। ਅਮਰੀਕੀ ਸਰਕਾਰ ਦੀਆਂ ਸਾਰੀਆਂ ਸੰਘੀ ਇਮਾਰਤਾਂ ‘ਤੇ ਰਾਸ਼ਟਰੀ ਝੰਡਾ 5 ਦਿਨਾਂ ਲਈ ਅੱਧਾ ਝੁਕਿਆ ਰਹੇਗਾ। ਵ੍ਹਾਈਟ ਹਾਊਸ ਦੇ ਪ੍ਰੈਸ ਸਕੱਤਰ ਜੇਨ ਪਾਸਕੀ ਨੇ ਕਿਹਾ ਕਿ ਇਹ ਹੁਕਮ ਪੰਜ ਦਿਨਾਂ ਤੱਕ ਲਾਗੂ ਰਹੇਗਾ।
ਰਾਸ਼ਟਰਪਤੀ ਬਾਇਡੇਨ ਖੁਦ ਸੋਮਵਾਰ ਨੂੰ ਇੱਕ ਸ਼ੋਕ ਸਭਾ ਵਿੱਚ ਹਿੱਸਾ ਲੈਣਗੇ, ਜਿਸ ਵਿੱਚ ਉਹ ਕੋਰੋਨਾ ਤੋਂ ਮਾਰੇ ਗਏ 5 ਲੱਖ ਅਮਰੀਕੀ ਨਾਗਰਿਕਾਂ ਬਾਰੇ ਆਪਣੀਆਂ ਭਾਵਨਾਵਾਂ ਜ਼ਾਹਿਰ ਕਰਨਗੇ। ਹਾਲਾਂਕਿ, ਅਮਰੀਕਾ ਦੇ ਨਾਲ ਬ੍ਰਿਟੇਨ ਸਣੇ ਕਈ ਦੇਸ਼ਾਂ ਵਿੱਚ ਟੀਕਾਕਰਨ ਤੇਜ਼ ਹੋਣ ਕਾਰਨ ਹੁਣ ਕੋਰੋਨਾ ਨਾਲ ਹੋਈਆਂ ਮੌਤਾਂ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਕਮੀ ਆਈ ਹੈ।
ਕੋਰੋਨਾ ਨਾਲ ਜੁੜੇ ਮਾਮਲਿਆਂ ਅਤੇ ਮੌਤਾਂ ਦਾ ਰਿਕਾਰਡ ਰੱਖਣ ਵਾਲੀਆਂ ਏਜੰਸੀਆਂ ਦੇ ਅਨੁਸਾਰ ਅਮਰੀਕਾ ਵਿੱਚ ਮੌਤਾਂ ਦੀ ਗਿਣਤੀ 5 ਲੱਖ ਤੋਂ ਪਾਰ ਹੋ ਗਈ ਹੈ। ਹਾਲਾਂਕਿ, ਅਮਰੀਕੀ ਸਰਕਾਰ ਦੇ ਅਧਿਕਾਰਤ ਅੰਕੜਿਆਂ ਵਿੱਚ ਇਹ ਗਿਣਤੀ ਥੋੜੀ ਘੱਟ ਹੈ। ਬਾਇਡੇਨ ਇੱਕ ਕੈਂਡਲ ਮਾਰਚ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਵ੍ਹਾਈਟ ਹਾਊਸ ਤੋਂ ਰਾਸ਼ਟਰ ਨੂੰ ਸੰਬੋਧਿਤ ਕਰ ਸਕਦੇ ਹਨ। ਬਾਇਡੇਨ ਆਪਣੀ ਪਤਨੀ ਜਿਲ, ਉਪ ਰਾਸ਼ਟਰਪਤੀ ਕਮਲਾ ਹੈਰਿਸ, ਉਸ ਦੇ ਪਤੀ ਡੱਗ ਅਮਹੋਫ ਅਤੇ ਹੋਰਾਂ ਦੀ ਯਾਦ ਵਿੱਚ ਮੌਨ ਵੀ ਰੱਖਣਗੇ ।
ਦੱਸ ਦੇਈਏ ਕਿ ਆਪਣੇ ਪੂਰਵਗਾਮੀ ਡੋਨਾਲਡ ਟਰੰਪ ਦੇ ਉਲਟ, ਜੋ ਹਮੇਸ਼ਾ ਮਹਾਂਮਾਰੀ ਨੂੰ ਘੱਟ ਮੰਨਦੇ ਸਨ, ਬਾਇਡੇਨ ਨੇ ਕੋਰੋਨਾ ਮਹਾਂਮਾਰੀ ਨਾਲ ਅਮਰੀਕਾ ਦੀ ਲੜਾਈ ਨੂੰ ਪਹਿਲ ਦੇ ਅਧਾਰ ‘ਤੇ ਰੱਖਿਆ ਹੈ। ਉਹ ਤੇਜ਼ੀ ਨਾਲ ਟੀਕਾਕਰਨ ‘ਤੇ ਜ਼ੋਰ ਦੇ ਕੇ ਲਗਾਤਾਰ ਕੋਵਿਡ-19 ਨਿਯਮਾਂ ਦੀ ਪਾਲਣਾ ਕਰਨ ‘ਤੇ ਜ਼ੋਰ ਦੇ ਰਹੇ ਹਨ।
ਇਹ ਵੀ ਦੇਖੋ: 3 ਕੋਠੀਆਂ ਅਤੇ ਕਰੋੜਾਂ ਦੀ ਮਾਲਕਣ ਬੀਬੀ ਨੇ ਕਿਰਨ ਖੇਰ ਸਣੇ ਠੋਕੇ ਕਈ ਰਈਸ ਪਰਿਵਾਰ, ਰੱਜ ਕੇ ਕੀਤੀ ਬੇਜ਼ਤੀ