Biden administration likely to provide: ਡੋਨਾਲਡ ਟਰੰਪ ਨੂੰ ਹਰਾ ਕੇ ਅਮਰੀਕੀ ਰਾਸ਼ਟਰਪਤੀ ਚੁਣੇ ਗਏ ਜੋ ਬਾਇਡਨ ਦੇਸ਼ ਵਿੱਚ ਰਹਿਣ ਵਾਲੇ 5 ਲੱਖ ਤੋਂ ਵੱਧ ਭਾਰਤੀਆਂ ਨੂੰ ਵੱਡਾ ਤੋਹਫ਼ਾ ਦੇ ਸਕਦੇ ਹਨ । ਦਰਅਸਲ, ਬਾਇਡਨ ਵੱਲੋਂ ਜਿਨ੍ਹਾਂ 1.1 ਕਰੋੜ ਅਪ੍ਰਵਾਸੀ ਲੋਕਾਂ ਨੂੰ ਨਾਗਰਿਕਤਾ ਦੇਣ ਦੀ ਦਿਸ਼ਾ ਵਿੱਚ ਰੋਡਮੈਪ ਬਣਾਉਣ ਦਾ ਕੰਮ ਕਰਨਗੇ, ਉਨ੍ਹਾਂ ਵਿੱਚ 5 ਲੱਖ ਭਾਰਤੀ ਵੀ ਸ਼ਾਮਿਲ ਹਨ। ਜੋ ਬਾਇਡਨ ਦੇ ਚੋਣ ਮੈਨੀਫੈਸਟੋ ਵਿੱਚ ਕਿਹਾ ਗਿਆ ਹੈ ਕਿ ਬਾਇਡਨ ਤੁਰੰਤ ਸੰਸਦ ਨਾਲ ਕੰਮ ਕਰਨਾ ਸ਼ੁਰੂ ਕਰ ਦੇਣਗੇ ਤਾਂ ਜੋ ਇਮੀਗ੍ਰੇਸ਼ਨ ਰਿਫਾਰਮ ਸਬੰਧੀ ਕਾਨੂੰਨ ਪਾਸ ਕੀਤਾ ਜਾ ਸਕੇ । ਇਸ ਤਹਿਤ 1.1 ਕਰੋੜ ਅਜਿਹੇ ਅਪ੍ਰਵਾਸੀਆਂ ਲਈ ਨਾਗਰਿਕਤਾ ਦਾ ਰੋਡਮੈਪ ਤਿਆਰ ਕੀਤਾ ਜਾਵੇਗਾ, ਜਿਨ੍ਹਾਂ ਕੋਲ ਦਸਤਾਵੇਜ਼ ਨਹੀਂ ਹਨ ।
ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ ਕਿ ਬਾਇਡਨ ਪ੍ਰਸ਼ਾਸਨ ਪਰਿਵਾਰ ਆਧਾਰਤ ਇਮੀਗ੍ਰੇਸ਼ਨ ਪ੍ਰਣਾਲੀ ਦਾ ਸਮਰਥਨ ਕਰੇਗਾ ਤੇ ਅਮਰੀਕਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਦੇ ਮੂਲ ਸਿਧਾਂਤ ਦੇ ਰੂਪ ਵਿੱਚ ਪਰਿਵਾਰ ਦੇ ਏਕੀਕਰਨ ਨੂੰ ਸੁਰੱਖਿਅਤ ਕਰੇਗਾ । ਇਸ ਦੇ ਨਾਲ ਹੀ ਬਾਇਡਨ ਦਾ ਨਵਾਂ ਪ੍ਰਸ਼ਾਸਨ ਅਮਰੀਕਾ ਵਿੱਚ ਹਰੇਕ ਸਾਲ ਆਉਣ ਵਾਲੇ ਸ਼ਰਨਾਰਥੀਆਂ ਦੀ ਤੈਅ ਘੱਟੋ-ਘੱਟ ਗਿਣਤੀ 95,000 ‘ਤੇ ਵੀ ਸੰਸਦ ਨਾਲ ਕੰਮ ਕਰੇਗਾ । ਇਹ ਵੀ ਕਿਹਾ ਜਾ ਰਿਹਾ ਹੈ ਕਿ ਬਾਇਡਨ ਇਹ ਗਿਣਤੀ 1.25 ਲੱਖ ਵੀ ਕਰਨ ਦੀ ਯੋਜਨਾ ‘ਤੇ ਕੰਮ ਕਰਨਗੇ ।
ਜ਼ਿਕਰਯੋਗ ਹੈ ਕਿ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਿਡੇਨ ਸਾਲ 2013 ਵਿੱਚ ਦੇਸ਼ ਦੀ ਆਰਥਿਕ ਰਾਜਧਾਨੀ ਆਏ ਸਨ ਅਤੇ ਉਸ ਸਮੇਂ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦੇ ਦੂਰ ਦੇ ਰਿਸ਼ਤੇਦਾਰ ਮੁੰਬਈ ਵਿਚ ਰਹਿੰਦੇ ਹਨ । ਦੋ ਸਾਲ ਬਾਅਦ ਵਾਸ਼ਿੰਗਟਨ ਵਿੱਚ ਇੱਕ ਸਮਾਗਮ ਵਿੱਚ ਬਾਇਡੇਨ ਨੇ ਆਪਣੇ ਦਾਅਵੇ ਨੂੰ ਦੁਹਰਾਇਆ ਕਿ ਮੁੰਬਈ ਵਿੱਚ ਪੰਜ ਬਾਇਡੇਨ ਰਹਿੰਦੇ ਹਨ। ਬਾਇਡੇਨ, ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਦੋ ਮਹੀਨਿਆਂ ਵਿੱਚ ਸਹੁੰ ਲੈਣ ਵਾਲੇ ਹਨ ਅਤੇ ਹੁਣ ਤੱਕ ਮੁੰਬਈ ਦੇ ਕਿਸੇ ਵੀ ਵਿਅਕਤੀ ਨੇਉਨ੍ਹਾਂ ਦਾ ਰਿਸ਼ਤੇਦਾਰ ਹੋਣ ਦਾ ਦਾਅਵਾ ਨਹੀਂ ਕੀਤਾ ਹੈ।
ਦੱਸ ਦੇਈਏ ਕਿ 2013 ਵਿੱਚ ਜੋ ਬਾਇਡੇਨ ਉਪ-ਰਾਸ਼ਟਰਪਤੀ ਦੇ ਤੌਰ ‘ਤੇ ਆਪਣੀ ਪਹਿਲੀ ਭਾਰਤ ਫੇਰੀ ‘ਤੇ ਮੁੰਬਈ ਆਏ ਸੀ, ਤਾਂ ਉਨ੍ਹਾਂ ਨੇ ਉਸ ਪੱਤਰ ਦਾ ਹਵਾਲਾ ਦਿੱਤਾ ਸੀ ਜਦੋਂ ਉਹ ਦਹਾਕਿਆਂ ਪਹਿਲਾਂ ਸੀਨੇਟ ਦੇ ਮੈਂਬਰ ਬਣੇ ਸਨ । ਸੱਤ ਸਾਲ ਪਹਿਲਾਂ ਉਨ੍ਹਾਂ ਕਿਹਾ ਸੀ, “ਭਾਰਤ ਅਤੇ ਮੁੰਬਈ ਆਉਣਾ ਮਾਣ ਵਾਲੀ ਗੱਲ ਹੈ । ਜਦੋਂ 1972 ਵਿੱਚ 29 ਸਾਲ ਦੀ ਉਮਰ ਵਿੱਚ ਅਮਰੀਕੀ ਸੀਨੇਟ ਦਾ ਮੈਂਬਰ ਚੁਣਿਆ ਗਿਆ ਸੀ ਤਾਂ ਮੈਨੂੰ ਇਕ ਪੱਤਰ ਮਿਲਿਆ ਸੀ ਅਤੇ ਮੈਨੂੰ ਦੁਖ ਹੈ ਕਿ ਮੈਂ ਕਦੇ ਇਸਦੀ ਪੜਤਾਲ ਨਹੀਂ ਕੀਤੀ।” ਉਨ੍ਹਾਂ ਦੱਸਿਆ ਕਿ ਮੈਨੂੰ ਮੁੰਬਈ ਤੋਂ ਇੱਕ ਬਾਇਡੇਨ ਨਾਮ ਦੇ ਇੱਕ ਵਿਅਕਤੀ ਦਾ ਪੱਤਰ ਮਿਲਿਆ ਸੀ ਜੋ ਕਿ ਮੇਰਾ ਨਾਮ ਹੈ, ਉਸ ਵਿੱਚ ਲਿਖਿਆ ਗਿਆ ਸੀ ਕਿ ਉਹ ਮੇਰਾ ਰਿਸ਼ਤੇਦਾਰ ਹੈ।”