ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੇ ਇੱਕ ਹੋਰ ਭਾਰਤੀ ਨੂੰ ਵੱਡੀ ਇਹ ਜ਼ਿੰਮੇਵਾਰੀ ਸੌਂਪੀ ਹੈ । ਰਾਸ਼ਟਰਪਤੀ ਨੇ ਭਾਰਤੀ-ਅਮਰੀਕੀ ਨਾਗਰਿਕ ਅਰੁਣ ਵੈਂਕਟਰਮਨ ਨੂੰ ਅਮਰੀਕਾ ਅਤੇ ਵਿਦੇਸ਼ੀ ਵਪਾਰਕ ਸੇਵਾਵਾਂ ਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਹੈ ।
ਨਾਲ ਹੀ ਉਨ੍ਹਾਂ ਨੂੰ ਵਣਜ ਵਿਭਾਗ ਵਿੱਚ ਗਲੋਬਲ ਮਾਰਕਿਟਾਂ ਲਈ ਸਹਾਇਕ ਸਕੱਤਰ ਲਈ ਵੀ ਨਾਮਜ਼ਦ ਕੀਤਾ ਗਿਆ ਹੈ। ਦਰਅਸਲ, ਅਰੁਣ ਵੈਂਕਟਰਮਨ ਫਿਲਹਾਲ ਵਣਜ ਸਕੱਤਰ ਦੇ ਸਲਾਹਕਾਰ ਹਨ ।
ਇਹ ਵੀ ਪੜ੍ਹੋ: ਸਰਕਾਰ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਫ਼ਿਰ ਲਿਖਿਆ ਇੱਕ ਪੱਤਰ, ਕਿਹਾ…
ਵ੍ਹਾਈਟ ਹਾਊਸ ਵੱਲੋਂ ਜਾਰੀ ਬਿਆਨ ਅਨੁਸਾਰ ਵੈਂਕਟਰਮਨ ਨੂੰ ਕੰਪਨੀਆਂ ਅੰਤਰਰਾਸ਼ਟਰੀ ਸੰਗਠਨਾਂ ਅਤੇ ਅੰਤਰਰਾਸ਼ਟਰੀ ਵਪਾਰ ਦੇ ਮੁੱਦਿਆਂ ‘ਤੇ ਅਮਰੀਕੀ ਸਰਕਾਰ ਨੂੰ ਸਲਾਹ ਦੇਣ ਦਾ 20 ਸਾਲਾਂ ਤੋਂ ਵੱਧ ਦਾ ਤਜ਼ਰਬਾ ਹੈ ।
ਇਸ ਤੋਂ ਪਹਿਲਾਂ ਵੈਂਕਟਰਮਨ ਨੇ ਓਬਾਮਾ ਪ੍ਰਸ਼ਾਸਨ ਦੀ ਵੀ ਮਦਦ ਕਰ ਚੁੱਕੇ ਹਨ । ਉਨ੍ਹਾਂ ਨੇ ਦੁਨੀਆ ਭਰ ਦੇ ਬਾਜ਼ਾਰਾਂ ਵਿੱਚ ਕੰਪਨੀਆਂ ਦੇ ਸਾਹਮਣੇ ਆਉਣ ਵਾਲੀਆਂ ਮਹੱਤਵਪੂਰਣ ਚੁਣੌਤੀਆਂ ਨਾਲ ਨਜਿੱਠਣ ਲਈ ਅਮਰੀਕੀ ਸਰਕਾਰ ਦੀ ਮਦਦ ਕੀਤੀ ਹੈ ।
ਇਹ ਵੀ ਪੜ੍ਹੋ: ਪੁਲਿਸ ਦੀ ਗ੍ਰਿਫ਼ਤ ‘ਚ ਆਇਆ PNB ਘਪਲੇ ਦਾ Mastermind ਮੇਹੁਲ ਚੋਕਸੀ
ਅਮਰੀਕਾ ਦੇ ਵਪਾਰ ਪ੍ਰਤੀਨਿਧੀ (ਯੂਐਸਟੀਆਰ) ਦੇ ਦਫਤਰ ਵਿੱਚ ਕੰਮ ਕਰਦੇ ਹੋਏਂ, ਭਾਰਤ ਦੇ ਡਾਇਰੈਕਟਰ ਵਜੋਂ ਯੂਐਸ-ਭਾਰਤ ਵਪਾਰ ਨੀਤੀ ਦੇ ਵਿਕਾਸ ਅਤੇ ਲਾਗੂ ਕਰਨ ਦੀ ਅਗਵਾਈ ਕਰਦਾ ਹੈ। ਇਸ ਦੇ ਲਈ ਉਸਨੂੰ ਏਜੰਸੀ ਦਾ ਕੈਲੀ ਅਵਾਰਡ ਵੀ ਮਿਲਿਆ ਹੈ।
ਦੱਸ ਦੇਈਏ ਕਿ ਅਰੁਣ ਵੈਂਕਟਰਮਨ ਨੇ ਐਸੋਸੀਏਟ ਜਨਰਲ ਕੌਂਸਲ ਵਜੋਂ ਵੀ ਸੇਵਾਵਾਂ ਨਿਭਾਈਆਂ ਹਨ । ਵਰਲਡ ਟ੍ਰੇਡ ਆਰਗੇਨਾਈਜ਼ੇਸ਼ਨ (WTO) ਨਾਲ ਅੰਤਰਰਾਸ਼ਟਰੀ ਵਪਾਰ ਸਮਝੌਤੇ ‘ਤੇ ਗੱਲਬਾਤ ਵਿੱਚ ਅਮਰੀਕਾ ਦੀ ਅਗਵਾਈ ਕੀਤੀ। ਇਸ ਤੋਂ ਪਹਿਲਾਂ ਵਿਸ਼ਵ ਵਪਾਰ ਸੰਗਠਨ ਵਿੱਚ ਇੱਕ ਕਾਨੂੰਨੀ ਅਧਿਕਾਰੀ ਵਜੋਂ ਕੰਮ ਕਰ ਚੁੱਕੇ ਹਨ । ਇੱਕ ਕਾਨੂੰਨੀ ਅਧਿਕਾਰੀ ਸੰਗਠਨਾਂ ਨੂੰ ਦੇਸ਼ਾਂ ਵਿਚਕਾਰ ਵਪਾਰਕ ਝਗੜਿਆਂ ਦੀ ਅਪੀਲ ਵਿੱਚ ਚੁੱਕੇ ਮੁੱਦਿਆਂ ‘ਤੇ ਸਲਾਹ ਦਿੰਦਾ ਹੈ।
ਇਹ ਵੀ ਦੇਖੋ: ਮੋਦੀ ਦੇ 7 ਸਾਲ ‘ਤੇ ਕਿਸਾਨੀ ਸੰਘਰਸ਼ ਦੇ 6 ਮਹੀਨੇ ਭਾਰੂ, ਦੇਖੋ ਕਿਵੇਂ ਫੇਲ੍ਹ ਹੋ ਰਹੀ ਸਰਕਾਰ !