Biden Picks Black Women: ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੇ ਮੰਗਲਵਾਰ ਨੂੰ ਦੋ ਅਸ਼੍ਵੇਤ ਮਹਿਲਾਵਾਂ ਅਤੇ ਪਹਿਲੇ ਮੁਸਲਿਮ ਜੱਜ ਨੂੰ ਸੰਘੀ ਨਿਆਂਧੀਸ਼ ਦੇ ਅਹੁਦਿਆਂ ‘ਤੇ ਨਿਯੁਕਤੀ ਲਈ ਨਾਮਜ਼ਦ ਕੀਤਾ ਹੈ। ਇਸ ਵਿੱਚ ਭਾਰਤੀ-ਅਮਰੀਕੀ ਰੂਪਾ ਰੰਗਾ ਪੁੱਟਾਗੁੰਟਾ ਅਤੇ ਪਾਕਿਸਤਾਨੀ ਮੂਲ ਦੇ ਜਾਹਿਦ ਕੁਰੈਸ਼ੀ ਸਣੇ 10 ਹੋਰ ਉਮੀਦਵਾਰ ਸ਼ਾਮਿਲ ਹਨ।
45 ਸਾਲਾਂ ਜਾਹਿਦ ਕੁਰੈਸ਼ੀ ਸੀਨੇਟ ਵੱਲੋਂ ਮਨਜ਼ੂਰਸ਼ੁਦਾ ਹੋਣ ‘ਤੇ ਸੰਘੀ ਜ਼ਿਲ੍ਹਾ ਨਿਆਂਧੀਸ਼ ਦੇ ਰੂਪ ਵਿੱਚ ਸੇਵਾ ਦੇਣ ਵਾਲੇ ਅਮਰੀਕਾ ਦੇ ਪਹਿਲੇ ਮੁਸਲਿਮ ਬਣ ਜਾਣਗੇ । ਕੁਰੈਸ਼ੀ ਪਾਕਿਸਤਾਨੀ ਮੂਲ ਦੇ ਹਨ । ਵਰਤਮਾਨ ਵਿੱਚ ਉਹ ਨਿਊ ਜਰਸੀ ਵਿੱਚ ਮਜਿਸਟ੍ਰੇਟ ਜੱਜ ਦੇ ਰੂਪ ਵਿੱਚ ਸੇਵਾਵਾਂ ਦੇ ਰਹੇ ਹਨ। ਰਾਸ਼ਟਰਪਤੀ ਵੱਲੋਂ ਨਾਮਜ਼ਦ ਉਮੀਦਵਾਰਾਂ ਵਿੱਚੋਂ 10 ਫੈਡਰਲ ਸਰਕਿਟ ਅਤੇ ਜ਼ਿਲ੍ਹਾ ਅਦਾਲਤ ਨਿਆਂਧੀਸ਼ ਅਹੁਦਿਆਂ ਲਈ ਹਨ ਜਦਕਿ ਇੱਕ ਉਮੀਦਵਾਰ ਕੋਲੰਬੀਆ ਜ਼ਿਲ੍ਹਾ ਸੁਪੀਰੀਅਰ ਕੋਰਟ ਲਈ ਨਿਆਂਧੀਸ਼ ਅਹੁਦੇ ਲਈ ਹੈ।
ਦਰਅਸਲ, ਰਾਸ਼ਟਰਪਤੀ ਬਾਇਡੇਨ ਵੱਲੋਂ ਨਾਮਜ਼ਦ ਜੱਜਾਂ ਵਿੱਚ ਸਭ ਤੋਂ ਪ੍ਰਮੁੱਖ ਨਾਮ ਅਫਰੀਕੀ-ਅਮਰੀਕੀ ਮੂਲ ਦੀ ਜੱਜ ਕੇਂਟਜੀ ਬ੍ਰਾਉਨ ਜੈਕਸਨ ਦਾ ਹੈ। ਜੈਕਸਨ ਹਾਲੇ ਡਿਸਟ੍ਰਿਕਟ ਆਫ ਕੋਲੰਬੀਆ ਵਿੱਚ ਯੂਐੱਸ ਕੋਰਟ ਆਫ ਅਪੀਲ ਦੀ ਜੱਜ ਹਨ ਅਤੇ ਮਾਮਲਿਆਂ ਨੂੰ ਵਧੀਆ ਢੰਗ ਨਾਲ ਹੈਂਡਲ ਕਰਨ ਲਈ ਜਾਣੀ ਜਾਂਦੀ ਹੈ । ਜੇਕਰ ਸੀਨੇਟ ਨੇ ਉਨ੍ਹਾਂ ਦੇ ਨਾਮ ‘ਤੇ ਮੁਹਰ ਲਗਾ ਦਿੱਤੀ ਤਾਂ 50 ਸਾਲਾਂ ਜੈਕਸਨ ਮੇਰਿਕ ਗਾਰਲੈਂਡ ਦੀ ਜਗ੍ਹਾ ਲਵੇਗੀ । ਗਾਰਲੈਂਡ ਹਾਲ ਹੀ ਵਿੱਚ ਬਾਈਡੇਨ ਦੀ ਅਟਾਰਨੀ ਜਨਰਲ ਨਿਯੁਕਤ ਹੋ ਚੁੱਕੀ ਹੈ। ਜੇਕਰ ਅੱਗੇ ਸੁਪਰੀਮ ਕਰੋਟ ਵਿੱਚ ਨੌਕਰੀ ਨਿਕਲਦੀ ਹੈ ਤਾਂ ਜੈਕਸਨ ਇੱਥੇ ਜੱਜ ਲਈ ਮਜ਼ਬੂਤ ਦਾਅਵੇਦਾਰ ਵੀ ਹੈ।
ਇਸ ਸਬੰਧੀ ਵ੍ਹਾਈਟ ਹਾਊਸ ਵੱਲੋਂ ਇੱਕ ਬਿਆਨ ਵੀ ਜਾਰੀ ਕੀਤਾ ਗਿਆ ਹੈ। ਵ੍ਹਾਈਟ ਹਾਊਸ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਜੇਕਰ ਅਮਰੀਕੀ ਸੀਨੇਟ ਤੋਂ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਨਿਆਂਧੀਸ਼ ਪੁੱਟਾਗੁੰਟਾ ਡੀ.ਸੀ. ਜ਼ਿਲ੍ਹੇ ਲਈ ਅਮਰੀਕੀ ਜ਼ਿਲ੍ਹਾ ਅਦਾਲਤ ਵਿੱਚ ਸੇਵਾ ਕਰਨ ਵਾਲੀ ਪਹਿਲੀ ਏਸ਼ੀਆਈ-ਅਮਰੀਕੀ ਮਹਿਲਾ ਹੋਵੇਗੀ । ਵਰਤਮਾਨ ਵਿੱਚ ਪੁੱਟਾਗੁੰਟਾ ਡੀ.ਸੀ. ਰੇਟਲ ਹਾਊਸਿੰਗ ਕਮਿਸ਼ਨ ਵਿਚ ਪ੍ਰਬੰਧਕੀ ਜੱਜ ਹੈ।