ਪਾਕਿਸਤਾਨ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਆਮ ਲੋਕਾਂ ਨੂੰ ਅੱਜ ਅਪ੍ਰੈਲ ਮਹੀਨੇ ਦੀ ਸ਼ੁਰੂਆਤ ਵਿਚ ਹੀ ਵੱਡਾ ਝਟਕਾ ਲੱਗਾ ਹੈ। ਪੈਟਰੋਲ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਗਿਆ ਹੈ। 9.66 ਰੁਪਏ ਪੈਟਰੋਲ ਦੀ ਕੀਮਤ ਵਿਚ ਵਾਧਾ ਹੋਇਆ ਹੈ।
ਪੈਟਰੋਲ ਦੇ ਰੇਟ 9.66 ਪਾਕਿਸਤਾਨੀ ਰੁਪਏ ਵਧ ਕੇ 289.41 ਰੁਪਏ ਹੋ ਗਏ ਹਨ। ਦੂਜੇ ਪਾਸੇ ਹਾਈ ਸਪੀਡ ਡੀਜ਼ਲ 3.32 ਰੁਪਏ ਘੱਟ ਹੋ ਕੇ 282.24 ਪਾਕਿਸਤਾਨੀ ਰੁਪਿਆ ਹੋ ਗਿਆ ਹੈ। ਨਵੇਂ ਰੇਟਸ ਲਾਗੂ ਵੀ ਕਰ ਦਿੱਤੇ ਗਏ ਹਨ।
ਸਰਕਾਰ ਨੇ ਕਿਹਾ ਹੈ ਕਿ ਦੇਸ਼ ਵਿਚ ਪੈਟਰੋਲ ਦੀਆਂ ਕੀਮਤਾਂ ਵਧਾਉਣ ਦੀ ਵਜ੍ਹਾ ਕੌਮਾਂਤਰੀ ਪੱਧਰ ‘ਤੇ ਵਧੀਆਂ ਪੈਟਰੋਲ ਦੀਆਂ ਕੀਮਤਾਂ ਹਨ। ਦਰਅਸਲ ਸਰਕਾਰ ਹਰ 15 ਦਿਨਾਂ ਵਿਚ ਈਂਧਣ ਦੀਆਂ ਕੀਮਤਾਂ ਦੀ ਸਮੀਖਿਆ ਕਰਦੀ ਹੈ ਤੇ ਵਿਸ਼ਵ ਪੱਧਰ ‘ਤੇ ਤੇਲ ਦੀਆਂ ਕੀਮਤਾਂ ਦੇ ਉਤਰਾਅ ਚੜ੍ਹਾਅ ਤੇ ਸਥਾਨਕ ਮੁਦਰਾ ਦੇ ਐਕਸਚੇਂਜ ਰੇਟ ਦੇ ਆਧਾਰ ‘ਤੇ ਉਨ੍ਹਾਂ ਨੂੰ ਵਧਾਉਂਦੀ ਜਾਂ ਘਟਾਉਂਦੀ ਹੈ।
16 ਮਾਰਚ ਨੂੰ ਪਾਕਿਸਤਾਨੀ ਸਰਕਾਰ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਬਦਲਾਅ ਨਹੀਂ ਕੀਤੇ ਸਨ। ਪ੍ਰਤੀ ਲੀਟਰ ਪੈਟਰੋਲ ਦੀ ਕੀਮਤ 279.75 ਰੁਪਏ ਤੇ ਇਕ ਲੀਟਰ ਡੀਜ਼ਲ ਦੀ ਕੀਮਤ 285.56 ਰੁਪਏ ਸੀ। ਯਾਨੀ ਪੈਟਰੋਲ ਦੇ ਰੇਟਾਂ ਵਿਚ 15 ਦਿਨਾਂ ਵਿਚ ਲਗਭਗ 9 ਰੁਪਏ ਦਾ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ: ਮਾਨਸਾ ਬੱਸ ਸਟੈਂਡ ਤੋਂ ਮਿਲੀ ਬੱਚੇ ਦੀ ਮ੍ਰਿ/ਤਕ ਦੇਹ, ਪੁਲਿਸ ਖੰਗਾਲ ਰਹੀ CCTV ਫੁਟੇਜ
ਪੈਟਰੋਲ ਦਾ ਜ਼ਿਆਦਾਤਰ ਇਸਤੇਮਾਲ ਪ੍ਰਾਈਵੇਟ ਟਰਾਂਸਪੋਰਟ, ਛੋਟੇ ਵਾਹਨਾਂ ਲਈ ਕੀਤਾ ਜਾਂਦਾ ਹੈ। ਇਸ ਦੀ ਵਜ੍ਹਾ ਨਾਲ ਰੇਟ ਵਧਣ ਦਾ ਸਿੱਧਾ ਅਸਰ ਪਾਕਿਸਤਾਨ ਦੇ ਮਿਡਲ ਕਲਾਸ ਤੇ ਲੋਅਰ ਕਲਾਸ ਲੋਕਾਂ ‘ਤੇ ਪਵੇਗਾ। ਦੂਜੇ ਪਾਸੇ ਡੀਜ਼ਲ ਦਾ ਇਸਤੇਮਾਲ ਟਰਾਂਸਪੋਰਟ ਵਿਚ ਇਸਤੇਮਾਲ ਹੋਣ ਵਾਲੇ ਵਾਹਨਾਂ ਟ੍ਰੇਨ, ਟਰੱਕ ਤੇ ਬੱਸ ਵਿਚ ਹੁੰਦਾ ਹੈ। ਇਸ ਨਾਲ ਟਰਾਂਸਪੋਰਟ ਕੀਮਤ ਵਧਣ ਦੀ ਵਜ੍ਹਾ ਨਾਲ ਦੂਜੇ ਸਾਮਾਨਾਂ ਦੀਆਂ ਕੀਮਤਾਂ ਵੀ ਵਧਣਗੀਆਂ। ਇਸ ਦਾ ਖਮਿਆਜ਼ਾ ਵੀ ਮਿਡਲ ਤੇ ਲੋਅਰ ਕਲਾਸ ਨੂੰ ਚੁੱਕਣਾ ਪਵੇਗਾ।