ਤੁਰਕੀ ਵਿਚ ਦਰਦਨਾਕ ਹਾਦਸਾ ਵਾਪਰਿਆ ਹੈ। ਇਥੇ ਇਕ ਕਿਸ਼ਤੀ ਦੇ ਪਲਟ ਜਾਣ ਨਾਲ 20 ਲੋਕਾਂ ਦੀ ਮੌਤ ਹੋ ਗਈ ਹੈ। ਇਹ ਬੇੜੀ ਪ੍ਰਵਾਸੀਆਂ ਨਾਲ ਭਰੀ ਹੋਈ ਸੀ। ਤੁਰਕੀ ਦੇ ਉਤਰੀ ਏਜੀਅਨ ਕਿਨਾਰੇ ਜਦੋਂ ਪ੍ਰਵਾਸੀਆਂ ਨਾਲ ਭਰੀ ਇਹ ਕਿਸ਼ਤੀ ਲੰਘ ਰਹੀ ਸੀ ਤਾਂ ਉਦੋਂ ਇਹ ਘਟਨਾ ਵਾਪਰੀ। ਇਸ ਦਰਦਨਾਕ ਘਟਨਾ ਵਿਚ ਜਿਥੇ 16 ਲੋਕਾਂ ਦੀ ਮੌਤ ਹੋ ਗਈ ਹੈ ਉਥੇ 2 ਲੋਕਾਂ ਨੂੰ ਤੁਰਕੀ ਦੇ ਰੱਖਿਆ ਮੁਲਾਜ਼ਮ ਬਚਾਉਣ ਵਿਚ ਸਫਲ ਰਹੇ। ਇਸ ਤੋਂ ਇਲਾਵਾ 2 ਸ਼ਖਸ ਖੁਦ ਤੈਰਦੇ ਹੋਏ ਆਪਣੀ ਜਾਨ ਬਚਾਉਣ ਵਿਚ ਸਫਲ ਰਹੇ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਪ੍ਰਵਾਸੀਆਂ ਨੂੰ ਲਿਜਾ ਰਹੀ ਕਿਸ਼ਤੀ ਰਬੜ ਦੀ ਬਣੀ ਹੋਈ ਸੀ। ਜਦੋਂ ਬੇੜੀ ਡੁੱਬੀ ਉਸ ਵਿਚ ਕਿੰਨੇ ਵਿਅਕਤੀ ਸਵਾਰ ਸਨ ਇਸ ਬਾਰੇ ਅਜੇ ਜਾਂਚ ਕੀਤੀ ਜਾ ਰਹੀ ਹੈ। ਸਰਕਾਰੀ ਏਜੰਸੀ ਅਨਾਡੋਲੂ ਮੁਤਾਬਕ ਮ੍ਰਿਤਕਾਂ ਵਿਚ 4 ਬੱਚੇ ਵੀ ਸ਼ਾਮਲ ਹਨ। ਮਨਰ ਵਾਲੇ ਵਿਚ ਕਿਸ ਦੇਸ਼ ਦੇ ਕਿੰਨੇ ਲੋਕਾਂ ਦਾ ਦੇਹਾਂਤ ਹੋਇਆ ਹੈ, ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਅਨਾਡੋਲੂ ਮੁਤਾਬਕ ਮੌਜੂਦਾ ਸਮੇਂ 10 ਤਟ ਰੱਖਿਅਕ ਕਿਸ਼ਤੀਆਂ ਤੇ 2 ਹੈਲੀਕਾਪਟਰ ਖੋਜ ਮੁਹਿੰਮ ਵਿਚ ਲੱਗੇ ਹੋਏ ਹਨ। ਇਹੀ ਨਹੀਂ ਘਟਨਾ ਵਾਲੀ ਥਾਂ ਦੇ ਨੇੜੇ ਬੰਦਰਗਾਹ ‘ਤੇ ਕਈ ਐਂਬੂਲੈਂਸਾਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੁੱਤ ਜੰਮੇ ‘ਤੇ ਭਾਵੁਕ ਹੋਏ ਪਿਤਾ ਬਲਕੌਰ ਸਿੰਘ, ਬੋਲੇ-‘ਮੇਰੇ ਲਈ ਸ਼ੁੱਭਦੀਪ ਹੀ ਵਾਪਸ ਆਇਆ ਹੈ ‘
ਸ਼ੰਕਾ ਜਤਾਈ ਜਾ ਰਹੀ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਿਚ ਵਾਧਾ ਹੋ ਸਕਦਾ ਹੈ ਕਿਉਂਕਿ ਕਿਸ਼ਤੀ ‘ਤੇ ਸਵਾਰ ਪ੍ਰਵਾਸੀਆਂ ਦੀ ਗਿਣਤੀ ਕਾਫੀ ਜ਼ਿਆਦਾ ਸੀ। ਸ਼ੁਰੂਆਤੀ ਜਾਣਕਾਰੀ ਮੁਤਾਬਕ ਜ਼ਿਆਦਾ ਭਾਰ ਹੋਣ ਤੇ ਲਹਿਰਾਂ ਦੀ ਚਪੇਟ ਵਿਚ ਆਉਣ ਨਾਲ ਕਿਸ਼ਤੀ ਪਲਟ ਗਈ ਸੀ।
ਵੀਡੀਓ ਲਈ ਕਲਿੱਕ ਕਰੋ -: