boris johnson diwali fest says uk beat covid-19: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਦੇਸ਼ ‘ਚ ਰਹਿ ਰਹੇ ਹਿੰਦੂ ਵਰਗ ਨੂੰ ਦੀਵਾਲੀ ਦੀ ਵਧਾਈ ਦਿੰਦਿਆਂ ਕਿਹਾ ਹੈ ਕਿ ਜਿਸ ਤਰ੍ਹਾਂ ਭਗਵਾਨ ਰਾਮ ਅਤੇ ਸੀਤਾ ਨੇ ਰਾਵਣ ਨੂੰ ਹਰਾਇਆ ਸੀ।ਉਸੇ ਤਰ੍ਹਾਂ ਅਸੀਂ ਕੋਰੋਨਾ ਨੂੰ ਹਰਾਵਾਂਗੇ।ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ‘ਚ ਵੱਡੀ ਚੁਣੌਤੀ ਸਾਹਮਣੇ ਖੜੀ ਹੈ ਅਤੇ ਮੈਨੂੰ ਪੂਰਾ ਵਿਸ਼ਵਾਸ਼ ਹੈ ਕਿ ਦੇਸ਼ ਦੇ ਲੋਕ ਇਕਜੁੱਟ ਹੋ ਕੇ ਕੋਰੋਨਾ ਵਾਇਰਸ ਨੂੰ ਹਰਾਉਣਗੇ।ਬੋਰਿਸ ਜਾਨਸਨ ਨੇ ‘ਆਈਗਲੋਬਲ ਦੀਵਾਲੀ ਮਹਾਉਤਸਵ 2020’ ਦਾ ਵਰਚੁਅਲ ਤਰੀਕੇ ਨਾਲ ਉਦਘਾਟਨ ਕਰਦੇ ਹੋਏ ਕਿਹਾ ਕਿ ਦੇਸ਼ ਦੇ ਲੋਕ ਪੂਰੀ ਇਕਜੁੱਟਤਾ ਅਤੇ ਦ੍ਰਿੜ ਇੱਛਾ ਸ਼ਕਤੀ ਨਾਲ ਕੋਰੋਨਾ ਵਾਇਰਸ ਦਾ ਸਾਹਮਣਾ ਕਰਨਗੇ।ਅਸੀਂ ਸਾਰੇ ਇਕਜੁੱਟਤਾ ਨਾਲ ਇਸ ਮਹਾਂਮਾਰੀ ‘ਤੇ ਜਿੱਤ ਪ੍ਰਾਪਤ ਕਰਾਂਗੇ।ਬਰਤਾਨੀ ਪੀਐੱਮ ਨੇ ਕਿਹਾ ਕਿ ਜਿਵੇਂ ਦੀਵਾਲੀ ਦਾ ਤਿਉਹਾਰ ਸਾਨੂੰ ਇਹ ਸਿੱਖਿਆ ਦਿੰਦਾ ਹੈ ਕਿ
ਹਨੇਰੇ ‘ਤੇ ਪ੍ਰਕਾਸ਼(ਚਾਨਣ) ਦੀ ਜਿੱਤ ਹੁੰਦੀ ਹੈ।ਅਗਿਆਨਤਾ ਅਤੇ ਗਿਆਨ ਦੀ ਅਤੇ ਬੁਰਾਈ ਅਤੇ ਚੰਗਿਆਈ ਦੀ ਜਿੱਤ ਹੁੰਦੀ ਹੈ।ਉਸੇ ਤਰ੍ਹਾਂ ਨਾਲ ਅਸੀਂ ਕੋਰੋਨਾ ‘ਤੇ ਜਿੱਤ ਹਾਸਲ ਕਰਾਂਗੇ।ਆਪਣੀ ਰਿਹਾਇਸ਼ ਤੋਂ ਪੀਐੱਮ ਬੋਰਿਸ ਨੇ ਸੰਬੋਧਨ ਕਰਦਿਆਂ ਕਿਹਾ ਕਿ, ‘ਜਿਸ ਤਰ੍ਹਾਂ ਭਗਵਾਨ ਰਾਮ ਅਤੇ ਉਨ੍ਹਾਂ ਦੀ ਪਤਨੀ ਸੀਤਾ ਨੇ ਰਾਖਸ਼ਸ ਰਾਵਣ ਨੂੰ ਹਰਾਉਣ ਤੋਂ ਬਾਅਦ ਆਪਣੇ ਘਰ ਵਾਪਸ ਪਰਤੇ ਸਨ ਅਤੇ ਇਸ ਖੁਸ਼ੀ ‘ਚ ਲੋਕਾਂ ਨੇ ਦੀਵੇ ਜਗਾ ਕੇ ਦੀਪਮਾਲਾ ਕੀਤੀ ਸੀ, ਉਸੇ ਤਰ੍ਹਾਂ ਅਸੀਂ ਆਪਣੀ ਮੰਜ਼ਿਲ ਲੱਭ ਕੇ ਜਿੱਤ ਹਾਸਲ ਕਰਕੇ ਮੰਜ਼ਿਲ ਤੱਕ ਪਹੁੰਚ ਸਕਦੇ ਹਾਂ।ਉਨ੍ਹਾਂ ਕਿਹਾ ਕਿ ਇਸ ਵਾਰ ਪ੍ਰਕਾਸ਼ਉਤਸਵ ਦੀਵਾਲੀ ਬ੍ਰਿਟੇਨ ‘ਚ ਕੋਰੋਨਾ ਵਾਇਰਸ ਲਾਕਡਾਊਨ ਦੇ ਦੌਰਾਨ ਮਨਾਇਆ ਜਾਵੇਗਾ।ਬ੍ਰਿਟਿਸ਼ ਪੀਐੱਮ ਨੇ ਦੇਸ਼ ‘ਚ ਰਹਿ ਰਹੇ ਭਾਰਤੀ ਵਰਗ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ, ਮੈਂ ਜਾਣਦਾ ਹਾਂ ਕਿ ਦੂਰ ਤੋਂ ਜਸ਼ਨ ਮਨਾਉਣਾ ਸੌਖਾ ਨਹੀਂ ਹੈ, ਉਹ ਵੀ ਉਸ ਸਮੇਂ ਜਦੋਂ ਤੁਸੀਂ ਆਪਣੇ ਪੂਰੇ ਪਰਿਵਾਰ ਨਾਲ ਇਕਜੁੱਟ ਹੁੰਦੇ ਹੋ।ਆਪਣੇ ਦੋਸਤਾਂ, ਰਿਸ਼ਤੇਦਾਰਾਂ ਦੇ ਘਰ ਜਾਂਦੇ, ਉਨ੍ਹਾਂ ਨਾਲ ਮਿਲ ਕੇ ਦੀਵਾਲੀ ਦਾ ਜਸ਼ਨ ਮਨਾਉਂਦੇ, ਦੂਜੇ ਪਾਸੇ ਜਦੋਂ ਤੁਹਾਡੇ ਕੋਲ ਸਮੋਸੇ, ਗੁਲਾਬ ਜਾਮੁਣ ਹੋਣ।ਜਾਨਸੇਨ ਨੇ ਕਿਹਾ ਕਿ ਅਸੀਂ ਪੂਰੀ ਤਨਦੇਹੀ ਨਾਲ ਕੋਰੋਨਾ ਨਿਯਮਾਂ ਦੀ ਪਾਲਣਾ ਕਰਕੇ ਇਸ ਮਹਾਂਮਾਰੀ ‘ਤੇ ਜਿੱਤ ਹਾਸਲ ਕਰਾਂਗੇ ਅਤੇ ਆਪਣੀ ਮੰਜ਼ਿਲ ਸਰ ਕਰਾਂਗੇ।