ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਐਤਵਾਰ ਨੂੰ ਕਾਰਨਵਾਲ ਵਿੱਚ G-7 ਸਿਖਰ ਸੰਮੇਲਨ ਦੀ ਸਮਾਪਤੀ ਮੌਕੇ ਕਿਹਾ ਕਿ ਦੁਨੀਆ ਦੇ ਨੇਤਾਵਾਂ ਨੇ ਅਗਲੇ ਸਾਲ ਦੇ ਅੰਤ ਤੱਕ ਗਰੀਬ ਦੇਸ਼ਾਂ ਨੂੰ ਕੋਵਿਡ-19 ਰੋਧੀ ਟੀਕਿਆਂ ਦੀਆਂ ਇੱਕ ਅਰਬ ਡੋਜ਼ਾਂ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਹੈ ।
ਦਰਅਸਲ, G-7 ਸੰਮੇਲਨ ਵਿੱਚ ਅਮਰੀਕਾ, ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਪਾਨ ਤੋਂ ਇਲਾਵਾ ਮਹਿਮਾਨ ਦੇਸ਼ ਦੇ ਤੌਰ ‘ਤੇ ਦੱਖਣੀ ਕੋਰੀਆ, ਦੱਖਣੀ ਅਫਰੀਕਾ, ਆਸਟ੍ਰੇਲੀਆ ਅਤੇ ਭਾਰਤ ਨੇ ਡਿਜੀਟਲ ਮਾਧਿਅਮ ਰਾਹੀਂ ਹਿੱਸਾ ਲਿਆ ।
ਜਾਨਸਨ ਨੇ ਕਿਹਾ ਕਿ ਨੇਤਾਵਾਂ ਨੇ ਸਿੱਧੇ ਤੌਰ ‘ਤੇ ਜਾਂ ‘ਕੋਵੈਕਸ’ ਪਹਿਲਕਦਮੀ ਰਾਹੀਂ ਦੁਨੀਆ ਦੇ ਗਰੀਬ ਦੇਸ਼ਾਂ ਨੂੰ ਇੱਕ ਅਰਬ ਖੁਰਾਕਾਂ ਦੀ ਸਪਲਾਈ ਲਿਆ ਹੈ । ਇਸ ਵਿੱਚ ਬ੍ਰਿਟੇਨ ਵੱਲੋਂ ਦਿੱਤੀ ਜਾਣ ਵਾਲੀ 10 ਕਰੋੜ ਖੁਰਾਕਾਂ ਵੀ ਸ਼ਾਮਿਲ ਹਨ। ਇਹ ਵਿਸ਼ਵ ਦੇ ਟੀਕਾਕਰਨ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ।
ਜਾਨਸਨ ਨੇ ਬ੍ਰਿਟੇਨ ਵਿੱਚ ਵਿਕਸਿਤ ਆਕਸਫੋਰਡ-ਐਸਟਰਾਜ਼ੇਨੇਕਾ ਦੇ ਟੀਕੇ ਦੀ ਵਿਸ਼ੇਸ਼ ਭੂਮਿਕਾ ਨੂੰ ਵੀ ਰੇਖਾਂਕਿਤ ਕੀਤਾ। ਭਾਰਤ ਵਿੱਚ ਸੀਰਮ ਇੰਸਟੀਚਿਊਟ ਆਫ ਇੰਡੀਆ ‘ਕੋਵਿਸ਼ਿਲਡ’ ਨਾਮ ਤੋਂ ਇਸ ਟੀਕੇ ਦਾ ਉਤਪਾਦਨ ਕਰ ਰਹੀ ਹੈ।
ਇਹ ਵੀ ਪੜ੍ਹੋ: ਦੁਖਦ ਖਬਰ: Milkha Singh ਦੀ ਪਤਨੀ ਨਿਰਮਲ ਮਿਲਖਾ ਸਿੰਘ ਦਾ ਕੋਰੋਨਾ ਨਾਲ ਹੋਇਆ ਦੇਹਾਂਤ
ਜਾਨਸਨ ਨੇ ਕਿਹਾ ਕਿ ਬ੍ਰਿਟੇਨ ਸਰਕਾਰ ਦੀ ਮਦਦ ਨਾਲ ਤਿਆਰ ਕੀਤੇ ਗਏ (ਆਕਸਫੋਰਡ-ਐਸਟਰਾਜ਼ੇਨੇਕਾ) ਟੀਕੇ ਤੋਂ ਅੱਜ ਤਕਰੀਬਨ 50 ਕਰੋੜ ਲੋਕ ਸੁਰੱਖਿਅਤ ਹਨ ਅਤੇ ਹਰ ਦਿਨ ਇਹ ਗਿਣਤੀ ਵੱਧ ਰਹੀ ਹੈ । ਕਿਫਾਇਤੀ ਕੀਮਤ ‘ਤੇ ਦੁਨੀਆ ਵਿੱਚ ਇਸ ਟੀਕੇ ਦੀ ਵਿਕਰੀ ਦੇ ਕਾਰਨ ਇਹ ਕਾਫ਼ੀ ਮਸ਼ਹੂਰ ਹੈ ਅਤੇ ਇਸਦੀ ਵਰਤੋਂ ਕਰਨਾ ਵੀ ਅਸਾਨ ਹੈ। ਐਸਟਰਾਜ਼ੇਨੇਕਾ ਦੀ ਖੁੱਲ੍ਹਦਿਲੀ ਦੇ ਕਾਰਨ ਦੁਨੀਆ ਭਰ ਦੇ ਗਰੀਬ ਦੇਸ਼ਾਂ ਵਿੱਚ ਕਰੋੜਾਂ ਲੋਕਾਂ ਤੱਕ ਟੀਕੇ ਪਹੁੰਚਾਏ ਜਾ ਰਹੇ ਹਨ।
ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਸੰਸਥਾ ‘ਗਲੋਬਲ ਪਾਰਟਨਰਸ਼ਿਪ ਫਾਰ ਐਜੂਕੇਸ਼ਨ’ ਦੀ ਵੀ ਸ਼ਲਾਘਾ ਕੀਤੀ, ਜਿਸਦਾ ਟੀਚਾ ਹੈ ਕਿ ਦੁਨੀਆ ਵਿੱਚ ਹਰ ਬੱਚੇ ਨੂੰ ਸਹੀ ਸਿੱਖਿਆ ਦਾ ਮੌਕਾ ਮਿਲੇ । ਬ੍ਰਿਟੇਨ ਨੇ ਵੀ ਇਸ ਸੰਸਥਾ ਨੂੰ 43 ਮਿਲੀਅਨ ਪੌਂਡ ਦੀ ਮਦਦ ਦਿੱਤੀ । ਜਾਨਸਨ ਨੇ ਕਿਹਾ ਕਿ ਮੈਨੂੰ ਮਾਣ ਹੈ ਕਿ G-7 ਦੇਸ਼ਾਂ ਨੇ ਅਗਲੇ ਪੰਜ ਸਾਲਾਂ ਵਿੱਚ 4 ਕਰੋੜ ਅਤੇ ਬੱਚਿਆਂ ਨੂੰ ਸਕੂਲ ਪਹੁੰਚਾਉਣ ਅਤੇ ਪ੍ਰਾਥਮਿਕ ਸਕੂਲਾਂ ਵਿੱਚ ਦੋ ਕਰੋੜ ਬੱਚਿਆਂ ਨੂੰ ਪਹੁੰਚਾਉਣ ‘ਤੇ ਸਹਿਮਤੀ ਦਿੱਤੀ ਹੈ ਅਤੇ ਅਸੀਂ ਇਸ ਹਫ਼ਤੇ ਇਸ ਲਈ ਵਧੀਆ ਸ਼ੁਰੂਆਤ ਕੀਤੀ ਹੈ।”