ਅਮਰੀਕਾ ਦੇ ਮੈਰੀਲੈਂਡ ਵਿਚ ਇਕ ਕਾਰਗੋ ਜਹਾਜ਼ ਦੇ ਟਕਰਾਉਣ ਨਾਲ ‘ਫ੍ਰਾਂਸਿਸ ਸਕਾਟ ਕੀ’ ਬ੍ਰਿਜ ਢਹਿ ਗਿਆ। ਨਿਊਯਾਰਕ ਟਾਈਮਸ ਮੁਤਾਬਕ ਘਨਟਾ ਅਮਰੀਕੀ ਸਮੇਂ ਮੁਤਾਬਕ ਰਾਤ ਲਗਭਗ ਡੇਢ ਵਜੇ ਵਾਪਰੀ। ਪੁਲ ਨਾਲ ਟਕਰਾਉਣ ਦੇ ਬਾਅਦ ਜਹਾਜ਼ ਵਿਚ ਅੱਗ ਲੱਗ ਗਈ ਤੇ ਉਹ ਡੁੱਬ ਗਿਆ ਸਿੰਗਾਪੁਰ ਦੇ ਝੰਡੇ ਵਾਲਾ ਇਹ ਜਹਾਜ਼ ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ਜਾ ਰਿਹਾ ਸੀ।
ਇਸ ਨੂੰ ਰਵਾਨਾ ਹੋਏ ਕੁਝ ਹੀ ਸਮਾਂ ਹੋਇਆ ਸੀ। ਇਹ 22 ਅਪ੍ਰੈਲ ਨੂੰ ਸ਼੍ਰੀਲੰਕਾ ਪਹੁੰਚਣ ਵਾਲਾ ਸੀ। ਜਹਾਜ਼ ਦਾ ਨਾਂ ਦਾਲੀ ਦੱਸਿਆ ਜਾ ਰਿਹਾ ਹੈ। ਪੁਲ ਢਹਿਣ ਦੀ ਵਜ੍ਹਾ ਨਾਲ ਉਸ ‘ਤੇ ਮੌਜੂਦ ਕਈ ਗੱਡੀਆਂ ਤੇ ਲੋਕ ਪਾਣੀ ਵਿਚ ਡਿਗ ਗਏ। ਫਾਇਰ ਡਿਪਾਰਟਮੈਂਟ ਮੁਤਾਬਕ ਅਜੇ ਤੱਕ 7 ਲੋਕ ਲਾਪਤਾ ਹਨ, 2 ਲੋਕਾਂ ਨੂੰ ਪਾਣੀ ਤੋਂ ਕੱਢਿਆ ਗਿਆ। ਇਨ੍ਹਾਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ ਜਦੋਂ ਕਿ ਜਹਾਜ਼ ਦਾ ਕਰੂ ਸੁਰੱਖਿਅਤ ਹੈ।
ਹੁਣ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਪੁਲ ‘ਤੇ ਕਿੰਨੇ ਲੋਕ ਮੌਜੂਦ ਸਨ ਤੇ ਉਹ ਕਿਸ ਸਥਿਤੀ ਵਿਚ ਹ। ਬਲੂਮਰਗ ਰਿਪੋਰਟ ਮੁਤਾਬਕ ਮੈਰੀਲੈਂਡ ਟ੍ਰਾਂਸਪੋਰਟੇਸ਼ਨ ਅਥਾਰਟੀ ਨੇ ਦੱਸਿਆ ਕਿ ਬ੍ਰਿਜ ‘ਤੇ ਹਾਦਸੇ ਦੇ ਬਾਅਦ ਸਾਰੀਆਂ ਲੇਨ ਬੰਦ ਕਰ ਦਿੱਤੀਆਂ ਗਈਆਂ ਹਨ ਤੇ ਟ੍ਰੈਫਿਕ ਰੋਕ ਦਿੱਤਾ ਗਿਆ ਹੈ। ਦਾਲੀ ਜਹਾਜ਼ 948 ਫੁੱਟ ਲੰਬਾ ਸੀ। ਫ੍ਰਾਂਸਿਸ ਦੀ ਬ੍ਰਿਜ ਨੂੰ 1977 ਵਿਚ ਪੇਟਾਸਪਸਕੋ ਨਦੀ ਦੇ ਉਪਰ ਬਣਾਇਆ ਗਿਆ। ਇਸ ਦਾ ਨਾਂ ਅਮਰੀਕਾ ਦਾ ਰਾਸ਼ਟਰਗਾਣ ਲਿਖਣ ਵਾਲੇ ਫ੍ਰਾਂਸਿਸ ਸਕਾਟ ਦੇ ਨਾਂ ‘ਤੇ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ : ਪੁਲਿਸ ਤੇ ਐਕਸਾਈਜ਼ ਵਿਭਾਗ ਦੀ ਵੱਡੀ ਕਾਰਵਾਈ, ਧਰਤੀ ਹੇਠਾਂ ਦੱਬੀ 1020 ਲੀਟਰ ਲਾਹਣ ਕੀਤੀ ਬਰਾਮਦ
ਜਹਾਜ਼ ਦੇ ਮਾਲਕਾਣਾ ਹੱਕ ਵਾਲੀ ਕੰਪਨੀ ਨੇ ਦੱਸਿਆ ਕਿ ਜਹਾਜ਼ ‘ਤੇ ਮੌਜੂਦ ਦੋਵੇਂ ਪਾਇਲਟ ਸਣੇ ਸਾਰੇ ਕਰੂ ਸੁਰੱਖਿਅਤ ਹੈ। ਜਹਾਜ਼ ਦੇ ਪੁਲ ਦੇ ਵਿਚ ਟੱਕਰ ਦਾ ਕਾਰਨ ਅਜੇ ਸਾਹਮਣੇ ਨਹੀਂ ਆਇਆ ਹੈ। ਜਾਂਚ ਕੀਤੀ ਜਾ ਰਹੀ ਹੈ। ਨਿਊਯਾਰਕ ਟਾਈਮਸ ਮੁਤਾਬਕ ਬਾਲਿਟਮੋਰ ਹਾਰਬਰ ਵਿਚ ਪਾਣੀ ਦਾ ਤਾਪਮਾਨ 9 ਡਿਗਰੀ ਸੈਲਸੀਅਸ ਹੈ। ਅਮਰੀਕਾ ਦੇ ਸੈਂਟਰ ਫਾਰ ਡੀਡੀਜ ਕੰਟਰੋਲ ਮੁਤਾਬਕ 21 ਡਿਗਰੀ ਸੈਲਸੀਅਸ ਤੋਂ ਘੱਟ ਤਾਪਮਾਨ ਹੋਣ ‘ਤੇ ਸਰੀਰ ਦਾ ਟੈਂਪ੍ਰੇਚਰ ਵੀ ਤੇਜ਼ੀ ਨਾਲ ਡਿੱਗਦਾ ਹੈ। ਇਸੇ ਵਜ੍ਹਾ ਨਾਲ ਪਾਣੀ ਵਿਚ ਡੁੱਬ ਲੋਕਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: