ਅਫਗਾਨਿਸਤਾਨ ਵਿਚ ਅੱਜ ਇਕ ਬੱਸ ਦੀ ਤੇਲ ਦੇ ਟੈਂਕਰ ਤੇ ਬਾਈਕ ਨਾਲ ਜ਼ੋਰਦਾਰ ਟੱਕਰ ਹੋ ਗਈ। ਹਾਦਸਾ ਕਾਫੀ ਭਿਆਨਕ ਸੀ ਅਤੇ ਇਸ ਵਿਚ 21 ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ ਜਦੋਂ ਕਿ 38 ਜ਼ਖਮੀ ਹੋਏ ਹਨ।
ਇਹ ਸੜਕ ਹਾਦਸਾ ਅੱਜ ਅਫਗਾਨਿਸਤਾਨ ਦੇ ਹੇਲਮੰਡ ਸੂਬੇ ਵਿਚ ਸਵੇਰੇ ਹੋਇਆ। ਇਹ ਸੜਕ ਹਾਦਸਾ ਹੇਲਮੰਡ ਸੂਬੇ ਦੇ ਗ੍ਰਿਸ਼ਕ ਜ਼ਿਲ੍ਹੇ ਵਿਚ ਹੋਇਆ। ਸਵੇਰੇ ਇਕ ਬੱਸ ਹੇਰਾਤ ਤੋਂ ਅਫਗਾਨ ਰਾਜਧਾਨੀ ਕਾਬੁਲ ਜਾ ਰਹੀ ਸੀ ਤੇ ਯਾਤਰੀਆਂ ਨਾਲ ਭਰੀ ਹੋਈ ਸੀ। ਦੋਵੇਂ ਸ਼ਹਿਰਾਂ ਦੇ ਵਿਚ ਮੁੱਖ ਹਾਈਵੇ ‘ਤੇ ਗ੍ਰਿਸ਼ਕ ਵਿਚ ਬੱਸ ਦੀ ਟੱਕਰ ਤੇਲ ਦੇ ਟੈਂਕਰ ਤੇ ਬਾਈਕ ਨਾਲ ਹੋ ਗਈ। ਟੱਕਰ ਬਹੁਤ ਹੀ ਜ਼ਬਰਦਸਤ ਸੀ ਅਤੇਇਸ ਵਜ੍ਹਾ ਨਾਲ ਵ੍ਹੀਕਲਸ ਵਿਚ ਅੱਗ ਵੀ ਲੱਗ ਗਈ।
ਇਹ ਵੀ ਪੜ੍ਹੋ : ਛੋਟੇ ਸ਼ੁੱਭ ਨੂੰ ਮਿਲਣ ਪਹੁੰਚੇ ਗਾਇਕ ਗੁਰਦਾਸ ਮਾਨ, ਕਿਹਾ-‘ਮਾਪਿਆਂ ਨੂੰ ਜਿਊਣ ਦੀ ਆਸ ਮਿਲ ਗਈ’
ਹਾਦਸੇ ਵਿਚ 21 ਲੋਕਾਂ ਦੀ ਮੌਤ ਹੋ ਗਈ ਤੇ 38 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਹੈ ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: