ਕੋਵਿਡ ਦੇ ਪ੍ਰਸਾਰ ਨੂੰ ਰੋਕਣ ਲਈ ਕੈਨੇਡਾ ਨੇ ਭਾਰਤ ਅਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਸਾਰੀਆਂ ਪੈਸੇਂਜਰ ਫਲਾਈਟਾਂ ‘ਤੇ ਪਾਬੰਦੀ ਨੂੰ 30 ਦਿਨਾਂ ਲਈ ਹੋਰ ਵਧਾ ਦਿੱਤਾ ਹੈ । ਹੁਣ ਇਹ ਪਾਬੰਦੀ 21 ਜੂਨ ਤੱਕ ਲਾਗੂ ਰਹੇਗੀ ।
ਇਸ ਤੋਂ ਪਹਿਲਾਂ ਇਹ ਪਾਬੰਦੀ 21 ਮਈ ਤੱਕ ਲਗਾਈ ਗਈ ਸੀ । ਹਾਲਾਂਕਿ, ਇਹ ਪਾਬੰਦੀ ਕਾਰਗੋ ਉਡਾਣਾਂ ‘ਤੇ ਲਾਗੂ ਨਹੀਂ ਹੋਵੇਗੀ, ਤਾਂ ਜੋ ਵੈਕਸੀਨ, ਪੀਪੀਈ ਕਿੱਟਾਂ ਅਤੇ ਹੋਰ ਜ਼ਰੂਰੀ ਸਮਾਨ ਦੀ ਨਿਰੰਤਰ ਸ਼ਿਪਮੈਂਟ ਨੂੰ ਯਕੀਨੀ ਬਣਾਇਆ ਜਾ ਸਕੇ। ਕੈਨੇਡੀਅਨ ਟਰਾਂਸਪੋਰਟ ਮੰਤਰੀ ਉਮਰ ਅਲਗਬਰਾ ਨੇ ਇਹ ਐਲਾਨ ਕੀਤਾ ਹੈ ।
ਇਹ ਵੀ ਪੜ੍ਹੋ: ਜਲੰਧਰ ਵਾਸੀਆਂ ਲਈ ਰਾਹਤ ਭਰੀ ਖਬਰ- ਹੁਣ 9 ਤੋਂ 5 ਵਜੇ ਤੱਕ ਖੁਲ੍ਹਣਗੀਆਂ ਦੀਆਂ ਦੁਕਾਨਾਂ
ਟ੍ਰਾਂਸਪੋਰਟ ਮੰਤਰੀ ਉਮਰ ਅਲਗਬਰਾ ਨੇ ਕਿਹਾ, “ਕੈਨੇਡਾ ਨੇ ਭਾਰਤ ਅਤੇ ਪਾਕਿਸਤਾਨ ਤੋਂ ਯਾਤਰੀ ਉਡਾਣਾਂ ‘ਤੇ ਆਪਣੀ ਪਾਬੰਦੀ ਨੂੰ 30 ਦਿਨਾਂ ਤੋਂ ਵਧਾ ਕੇ 21 ਜੂਨ ਕਰ ਦਿੱਤਾ ਹੈ। ਇਸ ਸਾਲ 22 ਅਪ੍ਰੈਲ ਨੂੰ ਪਹਿਲੀ ਵਾਰ ਪਾਬੰਦੀ ਦੇ ਐਲਾਨ ਤੋਂ ਬਾਅਦ ਆਉਣ ਵਾਲੇ ਏਅਰਲਾਇਨ ਯਾਤਰੀਆਂ ਵਿੱਚ ਕੋਵਿਡ ਸੰਕਰਮਣ ਵਿੱਚ ਕਮੀ ਆਈ ਹੈ।”
ਇਸ ਦੇ ਨਾਲ ਹੀ, ਕੈਨੇਡਾ ਨੇ ਅਮਰੀਕਾ ਨਾਲ ਲੱਗੀ ਸਰਹੱਦ ‘ਤੇ ਗੈਰ ਜ਼ਰੂਰੀ ਯਾਤਰਾ ‘ਤੇ ਵੀ ਪਾਬੰਦੀ ਨੂੰ 21 ਜੂਨ ਤੱਕ ਹੋਰ ਵਧਾ ਦਿੱਤਾ ਹੈ । ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀਰਵਾਰ ਨੂੰ ਇਸ ਬਾਰੇ ਟਵੀਟ ਕਰਦਿਆਂ ਲਿਖਿਆ, “ਤੁਹਾਡੀ ਸਿਹਤ ਦੀ ਰੱਖਿਆ ਕਰਨ ਅਤੇ ਕੋਵਿਡ ਦੇ ਫੈਲਣ ਨੂੰ ਸੀਮਤ ਕਰਨ ਲਈ, ਅਸੀਂ ਮੌਜੂਦਾ ਸਮੇਂ ਵਿੱਚ ਹੋਰ 30 ਦਿਨਾਂ ਲਈ ਉਪਾਅ ਵਧਾ ਰਹੇ ਹਾਂ । ਸਾਡੇ ਦੋਵਾਂ ਦੇਸ਼ਾਂ ਵਿਚਾਲੇ ਗੈਰ ਜ਼ਰੂਰੀ ਯਾਤਰਾ ‘ਤੇ 21 ਜੂਨ ਤੱਕ ਪਾਬੰਦੀ ਹੈ।”
ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਮੋਦੀ ‘ਤੇ ਰਾਹੁਲ ਗਾਂਧੀ ਦਾ ਵਾਰ, ਕਿਹਾ – ‘ਲੋਕਾਂ ਨੂੰ ਵੈਕਸੀਨ ਲਾਓ, ਦੇਰੀ ਨਹੀਂ’
ਦੱਸ ਦੇਈਏ ਕਿ ਕੈਨੇਡਾ ਦੀ ਤਰ੍ਹਾਂ ਹੋਰ ਕਈ ਦੇਸ਼ਾਂ ਨੇ ਵੀ ਇਸ ਤਰ੍ਹਾਂ ਦੇ ਐਲਾਨ ਕੀਤੇ ਹਨ । ਸੰਯੁਕਤ ਅਰਬ ਅਮੀਰਾਤ ਨੇ ਭਾਰਤ ਤੋਂ ਸਾਰੀਆਂ ਉਡਾਣਾਂ ਮੁਅੱਤਲ ਕਰ ਦਿੱਤੀਆਂ ਹਨ । ਬ੍ਰਿਟੇਨ ਵਿੱਚ ਵੀ ਭਾਰਤ ਤੋਂ ਯਾਤਰੀਆਂ ਦੀ ਐਂਟਰੀ ਬੰਦ ਹੈ ।