Canadian businessman Bakshish Sidhu: ਸਰੀ ਵਿਚਲੇ ਮਨੀ ਐਕਸਚੇਂਜ ਦੇ ਮਾਲਕ ਬਖਸ਼ੀਸ਼ ਸਿੰਘ ਸਿੱਧੂ ਦਾ ਨਾਂ ਹੁਣ ਅਮਰੀਕਾ ਦੀ ਮੋਸਟ ਵਾਂਟੇਡ ਦੋਸ਼ੀਆਂ ਦੀ ਸੂਚੀ ਵਿੱਚ ਪਾ ਦਿੱਤਾ ਗਿਆ ਹੈ । ਇਸ ਦੌਰਾਨ ਉਸ ’ਤੇ ਅਮਰੀਕਾ, ਮੈਕਸੀਕੋ ਤੇ ਕੈਨੇਡਾ ਵਿੱਚ ਨਸ਼ਾ ਤਸਕਰਾਂ ਨੂੰ ਪੈਸਿਆਂ ਦੇ ਲੈਣ-ਦੇਣ ਦਾ ਕਾਰੋਬਾਰ ਕਰਦਾ ਰਿਹਾ ਹੈ । ਇਸ ਤੋਂ ਇਲਾਵਾ ਬਖਸ਼ੀਸ਼ ਸਿੱਧੂ ਦੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਇੱਕ ਫੋਟੋ ਵੀ ਵਾਇਰਲ ਹੋ ਰਹੀ ਹੈ ਜੋ ਕਿ ਇਸ ਸਮੇਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ ।
ਦਰਅਸਲ, ਬਖਸ਼ੀਸ਼ ਸਿੰਘ ਸਿੱਧੂ ਵਿਰੁੱਧ ਦੋਸ਼ ਹਨ ਕਿ ਕੁਝ ਸਾਲ ਪਹਿਲਾਂ ਉਸ ਨੇ ਉੱਤਰੀ ਅਮਰੀਕਾ ਵਿਚਲੇ ਨਸ਼ਾ ਤਸਕਰਾਂ ਨਾਲ ਪੈਸਿਆਂ ਦੇ ਲੈਣ-ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਇਸਦੇ ਨਾਲ ਹੀ ਉਸਨੇ ਦੋ ਚੱਕਰਾਂ ਵਿੱਚ 11 ਲੱਖ ਡਾਲਰ ਲਾਸ ਵੇਗਾਸ ਵੀ ਪਹੁੰਚਾਏ ਸਨ ।
ਦੱਸ ਦੇਈਏ ਕਿ ਬਖਸ਼ੀਸ਼ ਸਿੰਘ ਸਿੱਧੂ ਖਿਲਾਫ਼ ਦੋਸ਼ ਪੱਤਰ ਵਿੱਚ ਦੱਸਿਆ ਗਿਆ ਕਿ ਅਮਰੀਕਨ ਭਾਈਵਾਲ ਨਾਲ ਉਸ ਦੀ ਗੱਲ ਹਮੇਸ਼ਾ ਕੋਡ ਭਾਸ਼ਾ ਵਿੱਚ ਹੁੰਦੀ ਸੀ ਤਾਂ ਜੋ ਕਿਸੇ ਨੂੰ ਉਨ੍ਹਾਂ ਦੀ ਗੱਲ ਦੀ ਸਮਝ ਨਾ ਲੱਗ ਸਕੇ। ਇਸ ਸਬੰਧੀ ਬਖਸ਼ੀਸ਼ ਸਿੱਧੂ ਦਾ ਕਹਿਣਾ ਹੈ ਕਿ ਉਸ ਨੂੰ ਮੀਡੀਆ ਰਾਹੀਂ ਆਪਣੇ ’ਤੇ ਲੱਗੇ ਦੋਸ਼ਾਂ ਬਾਰੇ ਜਾਣਕਾਰੀ ਮਿਲੀ । ਜਿਸ ਤੋਂ ਬਾਅਦ ਉਸਨੇ ਇਸ ’ਤੇ ਹੋਰ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
ਇਹ ਵੀ ਦੇਖੋ: ਰੁਲਦੂ ਸਿੰਘ ਮਾਨਸਾ ਨੇ ਕਿਹਾ ਜੇ ਇੰਦਰਾ ਗਾਂਧੀ ਦੀ ਐਮਰਜੰਸੀ ਨਹੀਂ, ਤਾਂ ਮੋਦੀ ਦੀ ਵੀ ਨਹੀਂ ਰਹਿਣੀ