China Fearing From Corona: ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਫੈਲਾਉਣ ਵਾਲਾ ਚੀਨ ਹੁਣ ਵੀ ਇਸ ਵਾਇਰਸ ਦੇ ਦੁਬਾਰਾ ਹਮਲੇ ਤੋਂ ਡਰਿਆ ਹੋਇਆ ਹੈ। ਇਸਦੇ ਚੱਲਦਿਆਂ ਚੀਨ ਨੇ ਦੁਨੀਆ ਭਰ ਦੇ 19 ਦੇਸ਼ਾਂ ਦੇ ਖਿਲਾਫ ਇੱਕ ਵੱਡਾ ਕਦਮ ਚੁੱਕਿਆ ਹੈ। ਚੀਨ ਨਹੀਂ ਚਾਹੁੰਦਾ ਕਿ ਇਨ੍ਹਾਂ ਦੇਸ਼ਾਂ ਤੋਂ ਉਨ੍ਹਾਂ ਦੇ ਦੇਸ਼ ਕੋਰੋਨਾ ਵਾਪਸ ਆਵੇ ਅਤੇ ਲਾਗ ਫਿਰ ਫੈਲੇ। ਚੀਨ ਨੇ ਦੋ ਦਿਨ ਪਹਿਲਾਂ ਦੁਨੀਆ ਦੇ 19 ਦੇਸ਼ਾਂ ਤੋਂ ਖਾਣ-ਪੀਣ ਦੀਆਂ ਵਸਤੂਆਂ ਦੇ ਆਯਾਤ ‘ਤੇ ਪਾਬੰਦੀ ਲਗਾਈ ਦਿੱਤੀ ਹੈ। ਚੀਨ ਇਨ੍ਹਾਂ ਦੇਸ਼ਾਂ ਦੀਆਂ 56 ਕੋਲਡ ਚੇਨ ਫੂਡ ਕੰਪਨੀਆਂ ਤੋਂ ਹਜ਼ਾਰਾਂ ਟਨ ਖਾਣ ਪੀਣ ਦੀਆਂ ਵਸਤਾਂ ਮੰਗਵਾਉਂਦਾ ਸੀ। ਪਰ ਇਸ ਡਰ ਦੇ ਕਾਰਨ ਕਿ ਕੋਰੋਨਾ ਵਾਇਰਸ ਦੀ ਲਾਗ ਚੀਨ ਵਿੱਚ ਦੁਬਾਰਾ ਨਾ ਫੈਲ ਜਾਵੇ, ਉਸਨੇ ਇਨ੍ਹਾਂ ਕੰਪਨੀਆਂ ਤੋਂ ਫੂਡਜ਼ ਲੈਣ ਤੋਂ ਮਨ੍ਹਾਂ ਕਰ ਦਿੱਤਾ ਹੈ।
ਚੀਨ ਦੇ ਜਨਰਲ ਐਡਮਿਨਿਸਟ੍ਰੇਸ਼ਨ ਆਫ਼ ਕਸਟਮਜ਼ (GAC) ਨੇ ਮੰਗਲਵਾਰ ਯਾਨੀ ਕਿ 8 ਸਤੰਬਰ ਨੂੰ ਕਿਹਾ ਕਿ ਇਨ੍ਹਾਂ 56 ਕੰਪਨੀਆਂ ਵਿਚੋਂ 41 ਕੰਪਨੀਆਂ ਨੇ ਖੁਦ ਹੀ ਆਪਣੇ ਉਤਪਾਦਾਂ ਨੂੰ ਚੀਨ ਨਾ ਭੇਜਣ ਦਾ ਸਮੂਹਕ ਫੈਸਲਾ ਲਿਆ ਸੀ। ਇਸ ਤੋਂ ਬਾਅਦ ਚੀਨੀ ਸਰਕਾਰ ਨੇ ਉਨ੍ਹਾਂ ਦਾ ਆਯਾਤ ਕਰਨਾ ਬੰਦ ਕਰ ਦਿੱਤਾ ਹੈ। ਚੀਨ 19 ਦੇਸ਼ਾਂ ਦੀਆਂ 56 ਕੰਪਨੀਆਂ ਤੋਂ ਫ੍ਰੋਜ਼ਨ ਭੋਜਨ ਮੰਗਵਾਉਂਦਾ ਹੈ, ਜਿਸ ਵਿੱਚ ਸਮੁੰਦਰੀ ਭੋਜਨ, ਚਿਕਨ ਆਦਿ ਸ਼ਾਮਿਲ ਹਨ। ਕੋਲਡ ਚੇਨ ਫੂਡਸ ਦਾ ਮਤਲਬ ਹੁੰਦਾ ਹੈ ਕਿ ਖਾਣਾ ਕਿਸੇ ਦੇਸ਼ ਵਿੱਚ ਇੱਕ ਰੇਫ਼੍ਰੀਜਰੇਟਰ ਵਿੱਚ ਫਰੋਜ਼ਨ ਰੂਪ ਵਿੱਚ ਭੇਜਿਆ ਜਾਵੇ ਤਾਂ ਕਿ ਇਹ ਕਈ ਦਿਨਾਂ ਤੱਕ ਸੁਰੱਖਿਅਤ ਰਹੇ। ਪਰ ਅਜਿਹੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਵਿੱਚ ਕੋਰੋਨਾ ਵਾਇਰਸ ਦੇ ਸੰਕਰਮਣ ਦਾ ਡਰ ਵਧੇਰੇ ਹੁੰਦਾ ਹੈ। ਜਿਸ ਕਾਰਨ ਚੀਨ ਡਰ ਗਿਆ ਹੈ।
ਚੀਨ ਇਕਵਾਡੋਰ ਤੋਂ ਭਾਰੀ ਮਾਤਰਾ ਵਿੱਚ ਫਰੋਜ਼ਨ ਝੀਂਗਾ ਮੱਛੀ ਮੰਗਵਾਉਂਦਾ ਸੀ। ਹਾਲ ਹੀ ਵਿੱਚ ਇਕਵਾਡੋਰ ਦੀ ਝੀਂਗਾ ਮੱਛੀ ਵਿੱਚ ਕੋਰੋਨਾ ਵਾਇਰਸ ਦੀ ਲਾਗ ਮਿਲੀ ਸੀ। ਇਹ ਝੀਂਗਾ ਖਾਣ ਨਾਲ ਚੀਨ ਦੇ ਕੁਝ ਲੋਕ ਸਮੁੰਦਰੀ ਕੰਢੇ ਸ਼ਹਿਰ ਡਾਲੀਅਨ, ਲਿਆਓਨਿੰਗ ਪ੍ਰਾਂਤ ਅਤੇ ਚੋਂਗਕਿੰਗ ਵਿੱਚ ਕੋਰੋਨਾ ਸੰਕਰਮਿਤ ਹੋਏ। ਉਦੋਂ ਤੋਂ ਚੀਨ ਨੇ ਇਕਵਾਡੋਰ ਕੰਪਨੀਆਂ ਨੂੰ ਝੀਂਗਾ ਭੇਜਣ ਤੋਂ ਇਨਕਾਰ ਕਰ ਦਿੱਤਾ ਹੈ। ਹਾਲਾਂਕਿ, ਅਜੇ ਤੱਕ ਅਜਿਹਾ ਕੋਈ ਕੇਸ ਨਹੀਂ ਹੋਇਆ ਹੈ ਜਿਸ ਵਿੱਚ ਕਿਸੇ ਨੂੰ ਵੀ ਸੀ-ਫੂਡਜ਼ ਨੂੰ ਛੂਹਣ ਜਾਂ ਸੰਭਾਲਣ ਕਾਰਨ ਕੋਰੋਨਾ ਦੀ ਲਾਗ ਹੋਈ ਹੈ।
ਇਸ ਸਬੰਧੀ ਬੀਜਿੰਗ ਦੇ ਇੱਕ ਦੁਕਾਨਦਾਰ ਵੂ ਨੇ ਕਿਹਾ ਕਿ ਇਸ ਨਾਲ ਸੀ ਫੂਡਜ਼ ਦੇ ਕਾਰੋਬਾਰ ‘ਤੇ ਅਸਰ ਪਵੇਗਾ। ਪਹਿਲਾਂ ਹੀ ਲੋਕ ਡਰ ਗਏ ਹਨ। ਉਹ ਘੱਟ ਖਰੀਦਣ ਆ ਰਹੇ ਸਨ। ਹੁਣ ਆਯਾਤ ਨੂੰ ਰੋਕਣ ਨਾਲ ਸਾਡੇ ਕਾਰੋਬਾਰ ਨੂੰ ਬਹੁਤ ਨੁਕਸਾਨ ਹੋਵੇਗਾ। ਪਰ ਚਾਈਨਾ ਐਕੁਆਟਿਕ ਉਤਪਾਦਾਂ ਦੀ ਪ੍ਰੋਸੈਸਿੰਗ ਅਤੇ ਮਾਰਕੀਟਿੰਗ ਅਲਾਇੰਸ ਦੇ ਪ੍ਰਧਾਨ ਕੁਈ ਹੇ ਨੇ ਕਿਹਾ ਕਿ ਆਯਾਤ ਕੀਤੇ ਗਏ ਫ੍ਰੋਜ਼ਨ ਉਤਪਾਦਾਂ ਦੀ ਅਣਹੋਂਦ ਕਾਰਨ ਜ਼ਿਆਦਾ ਨੁਕਸਾਨ ਨਹੀਂ ਹੋਵੇਗਾ। ਜੇਕਰ ਕੁਝ ਵਾਪਰਦਾ ਹੈ ਤਾਂ ਇਸ ਨੂੰ ਮੁੜ ਪ੍ਰਾਪਤ ਕਰ ਲਿਆ ਜਾਵੇਗਾ।
ਦੱਸ ਦੇਈਏ ਕਿ ਚੀਨ ਦੁਨੀਆ ਦਾ ਸਭ ਤੋਂ ਪ੍ਰਮੁੱਖ ਮੀਟ ਆਯਾਤ ਕਰਨ ਵਾਲਾ ਦੇਸ਼ ਹੈ। ਇਸ ਸਾਲ ਦੇ ਸ਼ੁਰੂਆਤੀ 8 ਮਹੀਨਿਆਂ ਵਿੱਚ ਉਸਨੇ 6.58 ਮਿਲੀਅਨ ਟਨ ਮਾਸ ਦਾ ਆਦੇਸ਼ ਦਿੱਤਾ ਹੈ। ਸਾਲ 2019 ਦੇ ਮੁਕਾਬਲੇ ਇਹ ਬਹੁਤ ਜ਼ਿਆਦਾ ਹੈ। ਚੀਨ ਨੇ ਪਿਛਲੇ ਸਾਲ 6.17 ਮਿਲੀਅਨ ਟਨ ਮਾਸ ਦਾ ਆਯਾਤ ਕੀਤਾ ਸੀ। ਜਦੋਂਕਿ ਇਸ ਵਾਰ ਇਹ ਅੰਕੜਾ ਸਿਰਫ ਅੱਠ ਮਹੀਨਿਆਂ ਵਿੱਚ ਅੱਗੇ ਵਧਿਆ ਹੈ।