ਚੀਨ ਨੇ ਅਮਰੀਕਾ ਨੂੰ ਕਿਹਾ ਕਿ ਉਹ ਆਪਣੇ ਰੈਸੀਪ੍ਰੋਕਲ ਟੈਰਿਫ ਨੂੰ ਪੂਰੀ ਤਰ੍ਹਾਂ ਖਤਮ ਕਰੇ। ਇਹ ਬਿਆਨ ਉਸ ਸਮੇਂ ਆਇਆ ਜਦੋਂ ਟਰੰਪ ਪ੍ਰਸ਼ਾਸਨ ਨੇ ਕੁਝ ਕੰਜ਼ਿਊਮਰ ਇਲੈਕਟ੍ਰਾਨਿਕਸ ਪ੍ਰੋਡਕਟਸ ਤੇ ਮਹੱਤਵਪੂਰਨ ਚਿਪ ਮੈਨੂਫੈਕਚਰਿੰਗ ਇਕਵੂਪਮੈਂਟ ‘ਤੇ ਟੈਰਿਫ ਵਿਚ ਛੋਟ ਦਾ ਐਲਾਨ ਕੀਤਾ ਹੈ।
ਅਮਰੀਕੀ ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਨੇ ਬੀਤੀ ਦੇਰ ਰਾਤ ਜਾਰੀ ਇਕ ਨੋਟਿਸ ਵਿਚ ਕਿਹਾ ਕਿ ਸਮਾਰਫੋਨ, ਲੈਪਟਾਪ, ਮੈਮੋਰੀ ਚਿਪਸ ਤੇ ਹੋਰ ਪ੍ਰੋਡਕਟ ਨੂੰ ਉਨ੍ਹਾਂ ਗਲੋਬਲ ਟੈਰਿਫ ਤੋਂ ਛੋਟ ਦਿੱਤੀ ਜਾਵੇਗੀ ਜਿਨ੍ਹਾਂ ਨੂੰ ਡੋਨਾਲਡ ਟਰੰਪ ਨੇ ਇਸ ਮਹੀਨੇ ਲਾਗੂ ਕੀਤਾ ਸੀ।
ਚੀਨ ਦੇ ਵਣਜ ਮੰਤਰਾਲੇ ਨੇ ਇਲੈਕਟ੍ਰਾਨਿਕਸ ਅਤੇ ਚਿੱਪ ਉਤਪਾਦਾਂ ਨੂੰ ਅਮਰੀਕੀ ਟੈਰਿਫ ਤੋਂ ਛੋਟ ਦੇਣ ਦੇ ਫੈਸਲੇ ਨੂੰ “ਛੋਟਾ ਕਦਮ” ਕਿਹਾ। ਚੀਨ ਦਾ ਕਹਿਣਾ ਹੈ ਕਿ ਉਹ ਛੋਟ ਦੇ ਪ੍ਰਭਾਵ ਦਾ ਮੁਲਾਂਕਣ ਕਰ ਰਿਹਾ ਹੈ। ਵਣਜ ਮੰਤਰਾਲੇ ਦੇ ਬੁਲਾਰੇ ਨੇ ਆਪਣੇ ਬਿਆਨ ਵਿਚ ਕਿਹਾ ਕਿ ਅਸੀਂ ਅਮਰੀਕਾ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣੀਆਂ ਗਲਤੀਆਂ ਨੂੰ ਸੁਧਾਰਦੇ ਹੋਏ ਇਕ ਠੋਸ ਕਦਮ ਚੁੱਕੇ। ਰੈਸੀਪ੍ਰੋਕਲ ਟੈਰਿਫ ਵਰਗੀਆਂ ਗਲਤ ਨੀਤੀਆਂ ਨੂੰ ਪੂਰੀ ਤਰ੍ਹਾਂ ਖਤਮ ਕਰੇ ਤੇ ਆਪਸੀ ਸਨਮਾਨ ਦੇ ਰਸਤੇ ‘ਤੇ ਵਾਪਸ ਪਰਤੇ।
ਇਹ ਵੀ ਪੜ੍ਹੋ : ਐਕਸ਼ਨ ‘ਚ CM ਮਾਨ, ਸੀਨੀਅਰ ਅਫਸਰਾਂ ਨੇ LOP ਪ੍ਰਤਾਪ ਬਾਜਵਾ ਦੇ ਘਰ ਪਹੁੰਚ ਕੀਤੀ ਪੁੱਛਗਿਛ
ਨਵੀਂ ਅਮਰੀਕੀ ਛੋਟ ਤੋਂ Nvidia, Dell ਤੇ Apple ਵਰਗੀਆਂ ਕੰਪਨੀਆਂ ਨੂੰ ਫਾਇਦਾ ਹੋਵੇਗਾ ਜੋ ਚੀਨ ਵਿਚ iPhones ਤੇ ਹੋਰ ਪ੍ਰੀਮੀਅਮ ਪ੍ਰੋਡਕਟਸ ਦੀ ਮੈਨੂਫੈਕਚਰਿੰਗ ਕਰਦੀ ਹੈ। ਹਾਲਾਂਕਿ ਜ਼ਿਆਦਾਤਰ ਚੀਨੀ ਉਤਪਾਦ ਅਜੇ ਵੀ 145 ਫੀਸਦੀ ਤਕ ਤੇ ਵਿਆਪਕ ਟੈਰਿਫ ਦੇ ਦਾਇਰੇ ਵਿਚ ਹਨ ਕਿਉਂਕਿ ਚੀਨ ਨੂੰ ਅਮਰੀਕਾ ਵੱਲੋਂ ਐਲਾਨੇ ਗਏ 90 ਦਿਨਾਂ ਦੀ ਟੈਰਿਫ ਰਾਹਤ ਤੋਂ ਬਾਹਰ ਰੱਖਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
