China says it has border dispute: ਚੀਨ ਨੇ ਸ਼ਨੀਵਾਰ ਨੂੰ ਅਧਿਕਾਰਤ ਤੌਰ ‘ਤੇ ਪਹਿਲੀ ਵਾਰ ਕਿਹਾ ਕਿ ਪੂਰਬੀ ਖੇਤਰ ਵਿੱਚ ਭੂਟਾਨ ਨਾਲ ਉਸਦਾ ਸਰਹੱਦੀ ਵਿਵਾਦ ਹੈ । ਚੀਨ ਦਾ ਇਹ ਬਿਆਨ ਭਾਰਤ ਲਈ ਮਹੱਤਵਪੂਰਨ ਹੋ ਜਾਂਦਾ ਹੈ ਕਿਉਂਕਿ ਅਰੁਣਾਚਲ ਪ੍ਰਦੇਸ਼ ਦਾ ਬੀਜਿੰਗ ਵੱਲੋਂ ਲਗਾਤਾਰ ਦਾਅਵਾ ਕੀਤਾ ਜਾਂਦਾ ਰਿਹਾ ਹੈ। ਚੀਨੀ ਵਿਦੇਸ਼ ਮੰਤਰਾਲੇ ਨੇ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਚੀਨ-ਭੂਟਾਨ ਸਰਹੱਦ ਦੀ ਕਦੇ ਹੱਦਬੰਦੀ ਨਹੀਂ ਕੀਤੀ ਗਈ ।
ਮੰਤਰਾਲੇ ਨੇ ਕਿਹਾ ਕਿ ਪੂਰਬੀ, ਕੇਂਦਰੀ ਅਤੇ ਪੱਛਮੀ ਸੈਕਟਰਾਂ ਵਿਚ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ । ਇਹ ਵੀ ਕਿਹਾ ਕਿ ਤੀਜੀ ਧਿਰ ਨੂੰ ਇਸ ਮਾਮਲੇ ਵਿੱਚ ਦਖਲ ਨਹੀਂ ਦੇਣਾ ਚਾਹੀਦਾ ਹੈ। ਚੀਨ ਸਪੱਸ਼ਟ ਰੂਪ ਨਾਲ ਭਾਰਤ ਵੱਲ ਇਸ਼ਾਰਾ ਕਰ ਰਿਹਾ ਹੈ। ਭੂਟਾਨ ਅਤੇ ਚੀਨ ਨੇ ਆਪਣੇ ਸਰਹੱਦੀ ਵਿਵਾਦ ਦੇ ਹੱਲ ਲਈ 1984 ਅਤੇ 2016 ਦਰਮਿਆਨ 24 ਵਾਰ ਗੱਲਬਾਤ ਕੀਤੀ ਹੈ । ਜਿਵੇਂ ਕਿ ਭੂਟਾਨ ਦੀ ਸੰਸਦ ਵਿਚ ਵਿਚਾਰਿਆ ਗਿਆ ਹੈ, ਇਹ ਸਿਰਫ ਪੱਛਮੀ ਅਤੇ ਮੱਧ ਸਰਹੱਦੀ ਵਿਵਾਦਾਂ ‘ਤੇ ਕੇਂਦ੍ਰਿਤ ਹੈ।
ਇਸ ਮਾਮਲੇ ਤੋਂ ਜਾਣੂ ਹੋਣ ਵਾਲਿਆਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ ਪੂਰਬੀ ਸਰਹੱਦ ਨੂੰ ਕਦੇ ਵੀ ਗੱਲਬਾਤ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ । ਉਨ੍ਹਾਂ ਕਿਹਾ, “ਦੋਵਾਂ ਧਿਰਾਂ ਨੇ ਕਿਹਾ ਸੀ ਕਿ ਗੱਲਬਾਤ ਕੇਂਦਰੀ ਅਤੇ ਪੱਛਮੀ ਸਰਹੱਦ ਤੱਕ ਸੀਮਤ ਸੀ । ਇਸ ਮੁੱਦੇ ਨੂੰ ਸੁਲਝਾਉਣ ਲਈ ਪੈਕੇਜ ਸੌਦੇ ਦੀ ਵੀ ਗੱਲ ਕੀਤੀ ਗਈ। ਜੇ ਪੂਰਬੀ ਸਰਹੱਦ ‘ਤੇ ਚੀਨ ਦੀ ਸਥਿਤੀ ਜਾਇਜ਼ ਸੀ, ਤਾਂ ਇਸ ਨੂੰ ਪਹਿਲਾਂ ਲਿਆਉਣਾ ਚਾਹੀਦਾ ਸੀ ।’
ਫਿਲਹਾਲ ਚੀਨ ਦੇ ਦਾਅਵੇ ‘ਤੇ ਭਾਰਤੀ ਅਧਿਕਾਰੀਆਂ ਵੱਲੋਂ ਕੋਈ ਤੁਰੰਤ ਜਵਾਬ ਨਹੀਂ ਆਇਆ ਹੈ। ਹਾਲਾਂਕਿ, ਚੀਨ ਦਾ ਇਹ ਦਾਅਵਾ ਸ਼ੁੱਕਰਵਾਰ ਨੂੰ ਲੱਦਾਖ ਦੀ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਸ ਬਿਆਨ ਦੇ ਵਿਰੁੱਧ ਹੈ ਜੋ “ਵਿਸਥਾਰਵਾਦ ਦਾ ਯੁੱਗ” ਖਤਮ ਹੋ ਗਿਆ ਹੈ । ਪੀਐਮ ਮੋਦੀ ਦੇ ਇਸ ਬਿਆਨ ਨੂੰ ਚੀਨ ਲਈ ਸੰਕੇਤ ਵਜੋਂ ਵੇਖਿਆ ਗਿਆ ਕਿ ਭਾਰਤ ਆਪਣੀਆਂ ਸਰਹੱਦਾਂ ਦੀ ਰਾਖੀ ਲਈ ਦ੍ਰਿੜ ਹੈ । ਚੀਨੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਚੀਨ ਚੀਨ-ਭੂਟਾਨ ਸਰਹੱਦ ‘ਤੇ ਗੱਲਬਾਤ ਲਈ ਹਮੇਸ਼ਾਂ ਤਿਆਰ ਹੈ।