Chinese troops Commanding officer: ਭਾਰਤ ਤੇ ਚੀਨੀ ਫੌਜ ਵਿਚਾਲੇ ਗਲਵਾਨ ਘਾਟੀ ਨੇੜੇ ਹੋਈ ਹਿੰਸਕ ਝੜਪ ਵਿੱਚ ਚੀਨ ਨੂੰ ਭਾਰੀ ਨੁਕਸਾਨ ਹੋਇਆ ਹੈ । ਸਰਹੱਦ ਨੇੜੇ ਤਣਾਅ ਤੋਂ ਬਾਅਦ ਵੱਡੀ ਗਿਣਤੀ ਵਿੱਚ ਐਂਬੂਲੈਂਸਾਂ, ਸਟਰੈਚਰਾਂ ‘ਤੇ ਜ਼ਖਮੀਆਂ ਅਤੇ ਮਰੇ ਹੋਏ ਚੀਨੀ ਫੌਜੀਆਂ ਨੂੰ ਲਿਜਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਚੀਨ ਦੇ ਕਰੀਬ 40 ਤੋਂ ਵੱਧ ਸੈਨਿਕ ਮਾਰੇ ਅਤੇ ਜ਼ਖਮੀ ਹੋਏ ਹਨ। ਹਾਲਾਂਕਿ ਚੀਨ ਨੇ ਆਪਣੇ ਵੱਲੋਂ ਇਸ ਦੀ ਕੋਈ ਪੁਸ਼ਟੀ ਨਹੀਂ ਕੀਤੀ ਹੈ। ਸੂਤਰਾਂ ਅਨੁਸਾਰ ਇਸ ਘਟਨਾ ਵਿੱਚ ਚੀਨ ਦਾ ਕਮਾਂਡਿੰਗ ਅਫਸਰ ਵੀ ਮਾਰਿਆ ਗਿਆ ਹੈ, ਜੋ ਝੜਪ ਦੀ ਅਗਵਾਈ ਕਰ ਰਿਹਾ ਸੀ । ਦੱਸ ਦੇਈਏ ਕਿ ਇਸ ਝੜਪ ਵਿੱਚ ਭਾਰਤੀ ਫੌਜ ਦਾ ਕਮਾਂਡਿੰਗ ਅਧਿਕਾਰੀ ਵੀ ਸ਼ਹੀਦ ਹੋ ਗਿਆ ਹੈ ।
ਸੂਤਰਾਂ ਅਨੁਸਾਰ 15-16 ਜੂਨ ਦੀ ਰਾਤ ਨੂੰ ਗਲਵਾਨ ਘਾਟੀ ਨੇੜੇ ਦੋਵਾਂ ਦੇਸ਼ਾਂ ਦੇ ਸੈਨਿਕਾਂ ਵਿਚਕਾਰ ਹੋਈ ਹਿੰਸਕ ਝੜਪ ਵਿੱਚ ਚੀਨ ਨੂੰ ਵੱਡਾ ਨੁਕਸਾਨ ਹੋਇਆ ਹੈ । ਇਸ ਨੁਕਸਾਨ ਦੇ ਅਨੁਮਾਨ ਦਾ ਅਧਾਰ ਇਹ ਹੈ ਕਿ ਚੀਨ ਸਰਹੱਦ ‘ਤੇ ਸਟ੍ਰੈਚਰਾਂ, ਐਂਬੂਲੈਂਸਾਂ ਰਾਹੀਂ ਜ਼ਖਮੀ ਅਤੇ ਮ੍ਰਿਤ ਫੌਜੀਆਂ ਨੂੰ ਲੈ ਕੇ ਜਾ ਰਿਹਾ ਹੈ । ਇਸ ਤੋਂ ਇਲਾਵਾ ਚੀਨੀ ਹੈਲੀਕਾਪਟਰਾਂ ਦੀ ਆਵਾਜਾਈ ਗਲਵਾਨ ਨਦੀ ਦੇ ਨਜ਼ਦੀਕ ਵਧੀ ਹੈ, ਜਿਸ ਰਾਹੀਂ ਫੌਜੀਆਂ ਨੂੰ ਲਿਜਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਚੀਨ ਨਾਲ ਇਸ ਝੜਪ ਵਿੱਚ ਸ਼ਾਮਿਲ ਹੋਏ ਫੌਜੀਆਂ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ । ਹਾਲਾਂਕਿ, ਚੀਨ ਨੂੰ ਕਿੰਨਾ ਨੁਕਸਾਨ ਹੋਇਆ ਹੈ ਇਸ ਦਾ ਸਹੀ ਅੰਕੜਾ ਅਜੇ ਸਾਹਮਣੇ ਨਹੀਂ ਆਇਆ ਹੈ, ਹਾਲਾਂਕਿ ਇਹ ਗਿਣਤੀ 40 ਦੇ ਨੇੜੇ ਦੱਸੀ ਜਾ ਰਹੀ ਹੈ।
ਉੱਥੇ ਹੀ ਦੂਜੇ ਪਾਸੇ ਭਾਰਤੀ ਫੌਜ ਵੱਲੋਂ ਆਪਣੇ ਅਧਿਕਾਰਤ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਗਈ ਕਿ ਇਸ ਝੜਪ ਵਿੱਚ 20 ਜਵਾਨ ਮਾਰੇ ਗਏ ਹਨ। ਸ਼ੁਰੂਆਤ ਵਿੱਚ ਤਿੰਨ ਦੀ ਸ਼ਹਾਦਤ ਬਾਰੇ ਜਾਣਕਾਰੀ ਸਾਹਮਣੇ ਆਈ, ਜਿਸ ਤੋਂ ਬਾਅਦ ਹੋਰ 17 ਹੋਰ ਜਵਾਨ ਵੀ ਜੋੜ ਦਿੱਤੇ ਗਏ ਹਨ। ਫੌਜ ਵੱਲੋਂ ਬੁੱਧਵਾਰ ਯਾਨੀ ਕਿ ਅੱਜ ਇਨ੍ਹਾਂ ਸਾਰੇ 20 ਸ਼ਹੀਦਾਂ ਦੇ ਨਾਮ ਜਾਰੀ ਕੀਤੇ ਜਾਣਗੇ ।