ਆਮ ਤੌਰ ‘ਤੇ ਹਰ ਦੇਸ਼ ਦੀ ਇਕ ਬਾਊਂਡਰੀ ਹੁੰਦੀ ਹੈ। ਉਸ ਦੀ ਇਕ ਸੀਮਾ ਰੇਖਾ ਹੁੰਦੀ ਹੈ। ਉਸੇ ਹੱਦ ਵਿਚ ਉਹ ਮੁਲਕ ਆਪਣੀ ਗਤੀਵਿਧੀ ਕਰਦੇ ਹਨ। ਸੀਮਾ ‘ਤੇ ਫੌਜ ਤਾਇਨਾਤ ਹੁੰਦੀ ਹੈ ਜੋ ਦੇਸ਼ ਦੇ ਲੋਕਾਂ ਦੀ ਸੁਰੱਖਿਆ ਕਰਦੀ ਹੈ। ਕਈ ਜਗ੍ਹਾ ਘੁਸਪੈਠ ਰੋਕਣ ਲਈ ਵਾੜ ਤੱਕ ਲਗਾਈ ਗਈ ਹੈ। ਇਲੈਕਟ੍ਰਿਕ ਕਰੰਟ ਵਾਲੀਆਂ ਤਾਰਾਂ ਫੈਲੀਆਂ ਹੋਈਆਂ ਹਨ ਤਾਂ ਕਿ ਕੋਈ ਹੋਰ ਮੁਲਕ ਅੰਦਰ ਨਾ ਆਸਕੇ ਪਰ ਸੋਚੇ ਕੀ ਕੋਈ ਅਜਿਹਾ ਸ਼ਹਿਰ ਹੋ ਸਕਦਾ ਹੈ ਜੋ ਮੁਲਕਾਂ ਵਿਚ ਵੰਡਿਆ ਹੋਵੇ? ਸੋਚ ਵਿਚ ਪੈ ਗਏ ਨਾ ਤੁਸੀਂ ਪਰ ਸੱਚ ਵਿਚ ਅਜਿਹਾ ਹੈ। ਯੂਰਪ ਦੇ ਇਕ ਦੇਸ਼ ਵਿਚ ਅਜਿਹਾ ਹੀ ਹੈ।
ਯੂਰਪ ਦਾ ਇਕ ਸ਼ਹਿਰ ਅਜਿਹਾ ਹੀ ਹੈ। ਦਿਖਦਾ ਯੂਰਪੀ ਹੈ ਪਰ ਇਥੇ ਖੂਬਸੂਰਤ ਨਜ਼ਾਰਿਆਂ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਹੈ ਜਿਵੇਂ ਇਥੇ ਸਭ ਕੁਝ 2-2 ਹੈ। ਆਮਤੌਰ ‘ਤੇ ਕਿਸੇ ਸ਼ਹਿਰ ਨੂੰ ਸੰਭਾਲਣ ਲਈ ਇਕ ਪੁਲਿਸ ਯੂਨਿਟ ਹੁੰਦੀ ਹੈ ਪਰ ਇਥੇ ਦੋ ਪੁਲਿਸ ਯੂਨਿਟ ਬਣਾਈ ਗਈ ਹੈ। ਪ੍ਰਾਰਥਨਾ ਲਈ ਦੋ ਵੱਡੇ ਚਰਚ ਹਨ। ਦੋ ਪੋਸਟ ਆਫਿਸ, 2 ਟਾਊਨ ਹਾਲ ਤੇ 2-2 ਮੇਅਰ ਵੀ। ਕੁਝ ਲੋਕਾਂ ਦੇ ਘਰ ਇਸ ਤਰ੍ਹਾਂ ਵੰਡੇ ਹੋਏ ਹਨ ਕਿ ਅੱਧਾ ਇਸ ਮੁਲਕ ਵਿਚ ਤੇ ਅੱਧਾ ਹਿੱਸਾ ਦੂਜੇ ਮੁਲਕ ਵਿਚ ਹੈ।
ਇਸ ਸ਼ਹਿਰ ਦਾ ਨਾਂ ਬਾਰਲੇ ਹੈ ਜੋ ਬੈਲਜ਼ੀਅਮ ਤੇ ਹਾਲੈਂਡ ਦੇ ਵਿਚ ਵੰਡਿਆ ਹੋਇਆ ਹੈ। ਇਹ ਸ਼ਹਿਰ ਕਿਸੇ ਪਹੇਲੀ ਤੋਂ ਘੱਟ ਨਹੀਂ ਹੈ। ਇਸ ਦਾ ਇਕ ਹਿੱਸਾ ਨਾਸਾਊ ਨੀਦਰਲੈਂਡ ਯਾਨੀ ਹਾਲੈਂਡ ਵਿਚ ਪੈਂਦਾ ਹੈ ਤੇ ਦੂਜਾ ਹਿੱਸਾ ਬੈਲਜ਼ੀਅਮ ਵਿਚ। ਸ਼ਹਿਰ ਵਿਚ ਲਗਭਗ 8000 ਲੋਕ ਰਹਿੰਦੇ ਹਨ। ਬੈਲਜ਼ੀਅਮ ਦੇ 22 ਹਿੱਸੇ ਅਜਿਹੇ ਹਨ ਜੋ ਨੀਦਰਲੈਂਡ ਵਿਚ ਪੈਂਦੇ ਹਨ ਤੇ ਨੀਦਰਲੈਂਡ ਦੇ 7 ਹਿੱਸੇ ਬੈਲਜ਼ੀਅਮ ਵਿਚ ਪੈਂਦੇ ਹਨ।
ਇਹ ਵੀ ਪੜ੍ਹੋ : ਭਾਰਤੀ ਸਰਹੱਦ ਅੰਦਰ ਫਿਰ ਤੋਂ ਦਾਖਲ ਹੋਇਆ ਪਾਕਿਸਤਾਨੀ ਡ੍ਰੋਨ, BSF ਅਧਿਕਾਰੀਆਂ ਨੇ ਖੇਤਾਂ ਤੋਂ ਕੀਤਾ ਬਰਾਮਦ
ਦਰਅਸਲ 1998 ਵਿਚ 2 ਸ਼ਾਸਕ ਜ਼ਮੀਨ ਦੇ ਕਈ ਹਿੱਸੇ ਵੰਡਣ ‘ਤੇ ਰਾਜ਼ੀ ਹੋਏ। ਅੱਜ ਦੇ ਇਹ ਇਲਾਕੇ ਉਸੇ ਸਮਝੌਤਾ ਦਾ ਨਤੀਜਾ ਹੈ। ਜੇਕਰ ਤੁਸੀਂ ਉਥੇ ਜਾਓਗੇ ਤਾਂ ਤੁਸੀਂ ਵੀ ਸਮਝ ਸਕੋਗੇ ਕਿ ਤੁਸੀਂ ਕਿਸ ਮੁਲਕ ਵਿਚ ਖੜ੍ਹੇ ਹੋ। ਲੋਕ ਮੁੱਖ ਦਰਵਾਜ਼ੇ ਦੇ ਨਿਯਮ ਤੋਂ ਪਤਾ ਲਗਾਉਂਦੇ ਹਨ ਕਿ ਉਹ ਕਿਸ ਦੇਸ਼ ਵਿਚ ਹਨ। ਇਥੇ ਕ੍ਰਾਸ ਬਣਿਆ ਹੋਇਆ ਹੈ ਜੋ ਪਛਾਣ ਹੈ। ਤੁਹਾਡਾ ਘਰ ਉਸ ਦੇਸ਼ ਵਿਚ ਹੋਵੇਗਾ ਜਿਥੇ ਉਸ ਦਾ ਮੁੱਖ ਦਰਵਾਜ਼ਾ ਹੈ। ਬਾਰਡਰ ‘ਤੇ ਨੀਦਰਲੈਂਡ ਵਾਲੇ ਹਿੱਸੇ ਵਾਲੇ ਪਾਸੇ NL ਲਿਖਿਆ ਹੈ ਤੇ ਬੈਲਜ਼ੀਅਮ ਵਾਲੇ ਹਿੱਸੇ ਵੱਲ B ਲਿਖਿਆ ਹੈ।
ਵੀਡੀਓ ਲਈ ਕਲਿੱਕ ਕਰੋ -: