ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕੰਪਨੀ ‘ਤੇ ਸ਼ੁੱਕਰਵਾਰ ਨੂੰ 16 ਲੱਖ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਟਰੰਪ ਦੀ ਕੰਪਨੀ ਦੇ ਅਧਿਕਾਰੀਆਂ ਨੇ ਨੌਕਰੀਆਂ ਦੇ ਮਹਿੰਗੇ ਭੱਤਿਆਂ ‘ਤੇ ਵਿਅਕਤੀਗਤ ਆਮਦਨਾਂ ਨੂੰ ਘੱਟ ਭਰਿਆ ਸੀ। ਪਿਛਲੇ ਮਹੀਨੇ ਸਾਜਿਸ਼ ਰਚਣ ਤੇ ਵਪਾਰ ਸਬੰਧੀ ਦਸਤਾਵੇਜ਼ਾਂ ਵਿੱਚ ਗੜਬੜੀ ਸਣੇ ਟੈਕਸ ਸਬੰਧੀ 17 ਅਪਰਾਧਾਂ ਵਿੱਚ ਦੋਸ਼ੀ ਪਾਏ ਜਾਣ ਦੇ ਬਾਵਜੂਦ ਟਰੰਪ ਦੀ ਕੰਪਨੀ ‘ਤੇ ਅਦਾਲਤ ਸਿਰਫ਼ ਇੰਨਾ ਹੀ ਜੁਰਮਾਨਾ ਲਗਾ ਸਕਦੀ ਸੀ । ਜਸਟਿਸ ਜੁਆਨ ਮੈਨੂਅਲ ਮੇਕਾਰਨ ਨੇ ਕਾਨੂੰਨ ਦੇ ਤਹਿਤ ਜ਼ਿਆਦਾ ਜੁਰਮਾਨਾ ਲਗਾਇਆ। ਹਾਲਾਂਕਿ ਇਹ ਅਧਿਕਾਰੀਆਂ ਦੇ ਛੋਟੇ ਗਰੁੱਪ ਵੱਲੋਂ ਕੀਤੀ ਗਈ ਚੋਰੀ ਦਾ ਸਿਰਫ਼ ਦੁੱਗਣਾ ਹੈ।
ਇਸ ਮੁਕੱਦਮੇ ਵਿੱਚ ਟਰੰਪ ਖਿਲਾਫ਼ ਜਾਂਚ ਨਹੀਂ ਹੋ ਤਾਹਿ ਹੈ ਤੇ ਉਨ੍ਹਾਂ ਨੇ ਆਪਣੇ ਅਧਿਕਾਰੀਆਂ ਵੱਲੋਂ ਗੈਰ-ਕਾਨੂੰਨੀ ਢੰਗ ਨਾਲ ਚੋਰੀ ਕਰਨ ਦੀ ਕਿਸੇ ਘਟਨਾ ਦੀ ਜਾਣਕਾਰੀ ਹੋਣ ਤੋਂ ਇਨਕਾਰ ਕਰ ਦਿੱਤਾ। ਇਹ ਜੁਰਮਾਨਾ ਟਰੰਪ ਟਾਵਰ ਦੇ ਇੱਕ ਘਰ ਦੀ ਕੀਮਤ ਤੋਂ ਵੀ ਘੱਟ ਹੈ। ਇਸ ਨਾਲ ਕੰਪਨੀ ਦੇ ਸੰਚਾਲਨ ਜਾਂ ਭਵਿੱਖ ‘ਤੇ ਕੋਈ ਅਸਰ ਨਹੀਂ ਪਵੇਗਾ, ਪਰ ਦੋਸ਼ ਸਾਬਿਤ ਹੋਣ ‘ਤੇ ਰਿਪਬਲਿਕਨ ਨੇਤਾ ਦੇ ਅਕਸ ਨੂੰ ਨੁਕਸਾਨ ਹੋਵੇਗਾ। ਉਨ੍ਹਾਂ ਨੇ ਦੁਬਾਰਾ ਰਾਸ਼ਟਰਪਤੀ ਬਣਨ ਦੇ ਲਈ ਮੁਹਿੰਮ ਸ਼ੁਰੂ ਕੀਤੀ ਹੈ। ਟਰੰਪ ਆਰਗਨਾਈਜ਼ੇਸ਼ਨ ਦੀਆਂ ਕੰਪਨੀਆਂ- ਟਰੰਪ ਕਾਰਪੋਰੇਸ਼ਨ ‘ਤੇ 8.10 ਲੱਖ ਡਾਲਰ ਤੇ ਟਰੰਪ ਪੇਰਾਲ ਕਾਰਪੋਰੇਸ਼ਨ ‘ਤੇ 8 ਲੱਖ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ।
ਇਹ ਵੀ ਪੜ੍ਹੋ: ਲੋਹੜੀ ਵਾਲੇ ਦਿਨ ਵਾਪਰਿਆ ਵੱਡਾ ਹਾਦਸਾ, ਟਰੈਕਟਰ ਪਲਟਣ ਕਾਰਨ 33 ਸਾਲਾ ਨੌਜਵਾਨ ਦੀ ਮੌ.ਤ
ਦੱਸ ਦੇਈਏ ਕਿ ਜੁਰਮਾਨੇ ਦੇ ਆਦੇਸ਼ ਮਗਰੋਂ ਟਰੰਪ ਆਰਗਨਾਈਜ਼ੇਸ਼ਨ ਨੇ ਕਿਹਾ ਕਿ ਉਸਨੇ ਕੁਝ ਵੀ ਗਲਤ ਨਹੀਂ ਕੀਤਾ ਹੈ ਤੇ ਉਹ ਇਸ ਫ਼ੈਸਲੇ ਨੂੰ ਚੁਣੌਤੀ ਦੇਵੇਗਾ। ਬਿਆਨ ਅਨੁਸਾਰ ਨਿਊਯਾਰਕ ਪੂਰੀ ਦੁਨੀਆ ਦੀ ਅਪਰਾਧ ਤੇ ਹੱਤਿਆ ਦੀ ਰਾਜਧਾਨੀ ਬਣ ਗਿਆ ਹੈ। ਫਿਰ ਵੀ ਇਹ ਰਾਜਨੀਤੀ ਤੋਂ ਪ੍ਰੇਰਿਤ ਲੋਕ ਸਿਰਫ਼ ਟਰੰਪ ਨੂੰ ਫਸਾਉਣਾ ਚਾਹੁੰਦੇ ਹਨ ਤੇ ਉਨ੍ਹਾਂ ਇਹ ਕਦੇ ਖਤਮ ਨਾ ਹੋਣ ਵਾਲਾ ਸ਼ਿਕਾਰ ਉਦੋਂ ਸ਼ੁਰੂ ਹੋ ਗਿਆ ਸੀ, ਜਦੋਂ ਉਨ੍ਹਾਂ ਨੇ ਰਾਸ਼ਟਰਪਤੀ ਅਹੁਦੇ ਦੇ ਲਈ ਆਪਣੀ ਦਾਅਵੇਦਾਰੀ ਪੇਸ਼ ਕੀਤੀ ਸੀ।
ਵੀਡੀਓ ਲਈ ਕਲਿੱਕ ਕਰੋ -: